ਵਾਸਤੂ ਸ਼ਾਸਤਰ: ਘਰ ''ਚ ਭੁੱਲ ਕੇ ਨਾ ਰੱਖੋ ਇਹ ਵਸਤੂਆਂ, ਲੈ ਕੇ ਆਉਂਦੀਆਂ ਹਨ ਬੁਰੀ ਕਿਸਮਤ
9/22/2021 1:34:23 PM
ਨਵੀਂ ਦਿੱਲੀ- ਵਾਸਤੂ ਦਾ ਸਾਡੇ ਜੀਵਨ ਦੇ ਨਾਲ ਕਾਫੀ ਖਾਸ ਸਬੰਧ ਹੈ। ਵਾਸਤੂ ਦੇ ਅਨੁਸਾਰ ਜੇਕਰ ਘਰ ਨੂੰ ਠੀਕ ਢੰਗ ਨਾਲ ਬਣਵਾਇਆ ਜਾਵੇ ਅਤੇ ਉਸ ਦੇ ਅੰਦਰ ਵਾਸਤੂ ਦੇ ਆਧਾਰ 'ਤੇ ਸ਼ੁੱਭ ਵਸਤੂਆਂ ਨੂੰ ਰੱਖਿਆ ਜਾਵੇ ਤਾਂ ਵਿਅਕਤੀ ਦੇ ਘਰ 'ਚ ਹਾਂ-ਪੱਖੀ ਊਰਜਾ ਦਾ ਵਾਸ ਹੁੰਦਾ ਹੈ। ਘਰ 'ਚ ਕਲੇਸ਼ ਦੀ ਸਥਿਤੀ ਖਤਮ ਹੋ ਜਾਂਦੀ ਹੈ। ਪਰਿਵਾਰ ਦੇ ਮੈਂਬਰਾਂ ਦਾ ਇਕ-ਦੂਜੇ ਦੇ ਨਾਲ ਤਾਲਮੇਲ ਕਾਫੀ ਚੰਗਾ ਰਹਿੰਦਾ ਹੈ। ਘਰ 'ਚ ਇਕਜੁੱਟਤਾ ਦਾ ਮਾਹੌਲ ਬਣਦਾ ਹੈ। ਉਧਰ ਜੇਕਰ ਘਰ ਦਾ ਨਿਰਮਾਣ ਵਾਸਤੂ ਸ਼ਾਸਤਰ ਦੇ ਮੁਤਾਬਕ ਨਹੀਂ ਕੀਤਾ ਗਿਆ ਤਾਂ ਵਿਅਕਤੀ ਨੂੰ ਜੀਵਨ 'ਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਸਤੂ ਸ਼ਾਸਤਰ ਦੇ ਮੁਤਾਬਕ ਕਈ ਅਜਿਹੀਆਂ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਘਰ 'ਚ ਕਦੇ ਵੀ ਨਹੀਂ ਰੱਖਣਾ ਚਾਹੀਦਾ। ਇਹ ਵਸਤੂਆਂ ਸਦਾ ਆਪਣੇ ਨਾਲ ਬੁਰੀ ਕਿਸਮਤ ਲੈ ਕੇ ਆਉਂਦੀਆਂ ਹਨ। ਇਨ੍ਹਾਂ ਦੇ ਘਰ 'ਚ ਹੋਣ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿਚਕਾਰ ਆਪਸੀ ਕਲੇਸ਼ ਵੱਧ ਜਾਂਦਾ ਹੈ। ਘਰ 'ਚ ਕਲੇਸ਼ ਦਾ ਵਾਤਾਵਰਣ ਬਣਦਾ ਹੈ। ਵਿਅਕਤੀ ਦੇ ਬਣੇ ਹੋਏ ਕੰਮ ਵਿਗੜਣ ਲੱਗਦੇ ਹਨ। ਤਾਂ ਆਓ ਜਾਣਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਘਰ 'ਚ ਭੁੱਲ ਕੇ ਨਹੀਂ ਰੱਖਣਾ ਚਾਹੀਦਾ। ਇਹ ਵਸਤੂਆਂ ਸਦਾ ਆਪਣੇ ਨਾਲ ਬੁਰੀ ਕਿਸਮਤ ਲੈ ਕੇ ਆਉਂਦੀਆਂ ਹਨ। ਇਨ੍ਹਾਂ ਦੇ ਘਰ 'ਚ ਹੋਣ ਨਾਲ ਪਰਿਵਾਰ ਦੇ ਮੈਂਬਰਾਂ ਦੇ ਵਿਚਾਲੇ ਆਪਣੇ ਕਲੇਸ਼ ਵੱਧ ਜਾਂਦਾ ਹੈ। ਘਰ 'ਚ ਕਲੇਸ਼ ਦਾ ਵਾਤਾਵਰਣ ਬਣਦਾ ਹੈ। ਵਿਅਕਤੀ ਦੇ ਬਣੇ ਹੋਏ ਕੰਮ ਵਿਗੜਣ ਲੱਗਦੇ ਹਨ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਵਸਤੂਆਂ ਹਨ ਜਿਨ੍ਹਾਂ ਨੂੰ ਘਰ 'ਚ ਭੁੱਲ ਕੇ ਨਹੀਂ ਰੱਖਣਾ ਚਾਹੀਦਾ।
ਪੁਰਾਣੀ ਅਖਬਾਰ ਦੀ ਰੱਦੀ ਦਾ ਢੇਰ
ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਅੰਦਰ ਕਦੇ ਵੀ ਪੁਰਾਣੇ ਅਖਬਾਰ ਨੂੰ ਨਹੀਂ ਰੱਖਣਾ ਚਾਹੀਦਾ। ਵਾਸਤੂ ਕਹਿੰਦਾ ਹੈ ਕਿ ਘਰ 'ਚ ਪਇਆ ਰੱਦੀ ਦਾ ਢੇਰ ਸਦਾ ਨਾ-ਪੱਖੀ ਊਰਜਾ ਨੂੰ ਘਰ ਦੇ ਅੰਦਰ ਲੈ ਕੇ ਆਉਂਦਾ ਹੈ। ਇਸ ਨਾਲ ਪਰਿਵਾਰ ਦੇ ਮੈਂਬਰਾਂ ਦੀ ਤਰੱਕੀ ਰੁੱਕ ਜਾਂਦੀ ਹੈ। ਘਰ ਦੇ ਲੋਕਾਂ ਨੂੰ ਆਰਥਿਕ ਹਾਨੀ ਚੁੱਕਣੀ ਪੈਂਦੀ ਹੈ। ਅਜਿਹੇ 'ਚ ਘਰ ਦੀ ਅੰਦਰ ਕਦੇ ਵੀ ਪੁਰਾਣੇ ਅਖਬਾਰਾਂ ਦੇ ਢੇਰ ਨੂੰ ਨਹੀਂ ਰੱਖਣਾ ਚਾਹੀਦਾ।
ਖਰਾਬ ਹੋ ਚੁੱਕੇ ਪੁਰਾਣੇ ਤਾਲੇ
ਜੇਕਰ ਤੁਹਾਡੇ ਘਰ 'ਚ ਪੁਰਾਣੇ ਖਰਾਬ ਹੋ ਚੁੱਕੇ ਤਾਲੇ ਰੱਖੇ ਹਨ ਤਾਂ ਉਸ ਨੂੰ ਤੁਰੰਤ ਬਾਹਰ ਕੱਢ ਦਿਓ। ਵਾਸਤੂ ਸ਼ਾਸਤਰ ਮੁਤਾਬਕ ਘਰ ਦੇ ਅੰਦਰ ਕਦੇ ਵੀ ਪੁਰਾਣੇ ਖਰਾਬ ਪੈ ਚੁੱਕੇ ਤਾਲਿਆਂ ਨੂੰ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ 'ਚ ਪੁਰਾਣੇ ਤਾਲਿਆਂ ਨੂੰ ਅਸ਼ੁੱਭ ਮੰਨਿਆ ਗਿਆ ਹੈ। ਉਸ ਮੁਤਾਬਕ ਨਵਾਂ ਤਾਲਾ ਚੰਗੀ ਕਿਸਮਤ ਦਾ ਪ੍ਰਤੀਕ ਹੁੰਦਾ ਹੈ। ਉਧਰ ਪੁਰਾਣਾ ਖਰਾਬ ਹੋ ਚੁੱਕਾ ਤਾਲਾ ਬੁਰੀ ਕਿਸਮਤ ਦਾ ਪ੍ਰਤੀਕ ਹੁੰਦਾ ਹੈ।
ਮੈਲੇ ਕੱਪੜੇ
ਵਾਸਤੂ ਮੁਤਾਬਕ ਕੱਪੜਿਆਂ ਦਾ ਸਬੰਧ ਕਿਮਸਤ ਦੇ ਨਾਲ ਹੈ। ਚੰਗੇ ਕੱਪੜੇ ਚੰਗੀ ਕਿਸਮਤ ਦਾ ਪ੍ਰਤੀਕ ਹੁੰਦੇ ਹਨ। ਉਧਰ ਪੁਰਾਣੇ ਮੈਲੇ-ਕੁਚਲੇ ਕੱਪੜੇ ਬਦਕਿਸਮਤੀ ਦਾ। ਅਜਿਹੇ 'ਚ ਜੇਕਰ ਘਰ ਦੇ ਅੰਦਰ ਪੁਰਾਣੇ ਮੈਲੇ ਕੁਚਲੇ ਕੱਪੜਿਆਂ ਨੂੰ ਰੱਖਿਆ ਗਿਆ ਹੈ ਤਾਂ ਉਸ ਨੂੰ ਤੁਰੰਤ ਬਾਹਰ ਸੁੱਟ ਦਿਓ। ਫਟੇ ਪੁਰਾਣੇ ਕੱਪੜੇ ਜੀਵਨ 'ਚ ਬਦਕਿਸਮਤੀ ਲੈ ਕੇ ਆਉਂਦੇ ਹਨ।
ਬੰਦ ਪਈ ਘੜੀ
ਘਰ ਦੇ ਅੰਦਰ ਬੰਦ ਘੜੀ ਨੂੰ ਨਹੀਂ ਰੱਖਣਾ ਚਾਹੀਦਾ। ਬੰਦ ਘੜੀ ਬਦਕਿਮਸਤੀ ਦਾ ਪ੍ਰਤੀਕ ਹੈ। ਇਸ ਨਾਲ ਵਿਅਕਤੀ ਦੇ ਜੀਵਨ 'ਚ ਰੁਕਾਵਟ ਆਉਂਦੀ ਹੈ। ਉਸ ਦੇ ਬਣੇ ਹੋਏ ਕੰਮ ਵਿਗੜਣ ਲੱਗਦੇ ਹਨ। ਵਾਸਤੂ ਦਾ ਕਹਿਣਾ ਹੈ ਕਿ ਘਰ 'ਚ ਬੰਦ ਘੜੀਆਂ ਨੂੰ ਰੱਖਣ ਨਾਲ ਵੀ ਵਿਅਕਤੀ ਦੀ ਕਿਮਸਤ ਵੀ ਬੰਦ ਹੋ ਜਾਂਦੀ ਹੈ।