ਗਣੇਸ਼ ਜੀ ਦੀ ਇਸ ਪੂਜਾ ਨਾਲ ਦੂਰ ਹੋਵੇਗੀ ਹਰ ਪ੍ਰੇਸ਼ਾਨੀ, ਘਰ ਆਵੇਗਾ ਧਨ ਤੇ ਬਣਨਗੇ ਸਾਰੇ ਕੰਮ

9/22/2021 2:20:38 PM

ਜਲੰਧਰ (ਬਿਊਰੋ) : ਹਰ ਵਿਅਕਤੀ ਆਪਣੀ ਜ਼ਿੰਦਗੀ 'ਚ ਸਫ਼ਲਤਾ ਪਾਉਣ ਦੀ ਇੱਛਾ ਰੱਖਦਾ ਹੈ ਪਰ ਕੁਝ ਲੋਕਾਂ ਨਾਲ ਅਕਸਰ ਅਜਿਹਾ ਹੁੰਦਾ ਹੈ ਕਿ ਕਈ ਵਾਰ ਉਨ੍ਹਾਂ ਦੇ ਪੁਰਾਣੇ ਕੰਮ ਵੀ ਪੂਰੇ ਨਹੀਂ ਹੋ ਪਾਉਂਦੇ। ਉਨ੍ਹਾਂ ਵਲੋਂ ਕੀਤੇ ਜਾ ਰਹੇ ਨਵੇਂ ਕੰਮਾਂ 'ਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਹੁੰਦਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਬੁੱਧਵਾਰ ਦੇ ਦਿਨ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਅੱਜ ਦੇ ਦਿਨ ਕਰਨ ਨਾਲ ਤੁਹਾਡੇ ਸਾਰੇ ਰੁਕੇ ਹੋਏ ਕੰਮ ਆਪਣੇ -ਆਪ ਬਣ ਜਾਣਗੇ।

ਇਹ ਖਾਸ ਉਪਾਅ :-
1. ਬੁੱਧਵਾਰ ਨੂੰ ਹਾਥੀ ਨੂੰ ਹਰਾ ਚਾਰਾ ਖਵਾਉਣ ਨਾਲ ਜ਼ਿੰਦਗੀ 'ਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
2. ਬੁੱਧਵਾਰ ਦੇ ਦਿਨ ਘਰ 'ਚ ਹੀ ਮਿੱਟੀ ਦੇ ਗਣੇਸ਼ ਜੀ ਬਣਾ ਕੇ ਤਾਜ਼ੇ ਗੰਨੇ ਦੇ ਰਸ ਅਤੇ 108 ਸਫੈਦ ਦੁਰਵਾ ਨਾਲ ਅਭਿਸ਼ੇਕ ਕਰਨ ਨਾਲ ਪੁਰਾਣੇ ਤੋਂ ਪੁਰਾਣੇ ਰੁਕੇ ਹੋਏ ਕੰਮ ਕੁਝ ਹੀ ਦਿਨਾਂ 'ਚ ਪੂਰੇ ਹੋ ਜਾਣਗੇ।
3. ਬੁੱਧਵਾਰ ਦਾ ਦਿਨ ਭਗਵਾਨ ਗਣੇਸ਼ ਜੀ ਦਾ ਹੁੰਦਾ ਹੈ। ਇਸ ਲਈ ਇਸ ਦਿਨ ਭਗਵਾਨ ਗਣੇਸ਼ ਜੀ ਦੀ ਪੂਜਾ ਕਰਨੀ ਬਹੁਤ ਹੀ ਸ਼ੁੱਭ ਮੰਨੀ ਜਾਂਦੀ ਹੈ। ਇਸ ਤੋਂ ਉਹ ਖੁਸ਼ ਹੋ ਕੇ ਆਪਣੇ ਭਗਤਾਂ ਦੇ ਸਾਰੇ ਦੁੱਖਾਂ/ਕਸ਼ਟਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ (ਮਨੋਕਾਮਨਾਵਾਂ) ਨੂੰ ਪੂਰੀਆਂ ਕਰਦੇ ਹਨ। ਜੋਤਿਸ਼ ਅਨੁਸਾਰ ਇਸ ਪ੍ਰਯੋਗ 'ਚ ਇੰਨੀ ਸ਼ਕਤੀ ਹੈ ਕਿ ਇਸ ਨਾਲ ਤੁਹਾਡੇ ਨਵੇਂ ਹੀ ਨਹੀਂ ਸਗੋਂ ਪੁਰਾਣੇ ਤੋਂ ਪੁਰਾਣੇ ਰੁਕੇ ਹੋਏ ਕੰਮ, ਵਿਗੜੇ ਹੋਏ ਕੰਮ ਵੀ ਦੇਖਦੇ ਹੀ ਦੇਖਦੇ ਪੂਰੇ ਹੋ ਜਾਣਗੇ।
4. 21 ਗੂੜ੍ਹ ਦੀਆਂ ਪੇਸੀਆਂ ਸ਼੍ਰੀ ਗਣੇਸ਼ ਜੀ ਦੇ ਮੰਦਰ 'ਚ ਜਾ ਕੇ ਭਗਵਾਨ ਗਣੇਸ਼ ਜੀ ਨੂੰ ਚੜ੍ਹਾਓ। ਇਸ ਨਾਲ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
5. ਜੇਕਰ ਤੁਸੀਂ ਬਹੁਤ ਧਨ ਪਾਉਣਾ ਚਾਹੁੰਦੇ ਹੋ ਤਾਂ ਬੁੱਧਵਾਰ ਗਣੇਸ਼ ਜੀ ਨੂੰ ਸ਼ੁੱਧ ਘਿਉ ਅਤੇ ਗੂੜ੍ਹ ਦਾ ਭੋਗ ਲਗਾਓ। ਇਸ ਨਾਲ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ।

ਵਾਸਤੂ ਦੋਸ਼ ਦੂਰ ਕਰਨ ਦੇ ਉਪਾਅ : -
1. ਸੰਕਟਾਂ ਦੇ ਨਾਸ਼ ਲਈ ਗਣੇਸ਼ ਜੀ ਦੇ ਮੰਦਰ 'ਚ ਲੌਂਗ ਅਤੇ ਗੂੜ੍ਹ ਚੜ੍ਹਾਓ।
2. ਕਰਜ਼ੇ ਤੋਂ ਮੁਕਤੀ ਲਈ ਸ਼ੁੱਧ ਘਿਉ 'ਚ ਸਿੰਧੂਰ ਮਿਲਾ ਕੇ ਗਣਪਤੀ 'ਤੇ ਚੜ੍ਹਾਓ।
3. ਸੁੱਖ ਦੀ ਪ੍ਰਾਪਤੀ ਲਈ ਗਣੇਸ਼ ਜੀ ਮੰਦਰ 'ਚ ਮੋਦਕ ਚੜ੍ਹਾ ਕੇ ਗਰੀਬਾਂ ਨੂੰ ਵੰਡੋ।
4. ਚੰਗੀ ਸਿਹਤ ਲਈ ਗਣਪਤੀ 'ਤੇ ਸਿੰਧੂਰ ਚੜ੍ਹਾ ਕੇ ਮੱਥੇ 'ਤੇ ਤਿਲਕ ਕਰੋ।
5. ਨੁਕਸਾਨ ਤੋਂ ਬਚਣ ਲਈ ਗਣਪਤੀ 'ਤੇ ਪਿੱਪਲ ਦਾ ਪੱਤਾ ਚੜ੍ਹਾਓ।
6. ਕਾਰੋਬਾਰ 'ਚ ਸਫਲਤਾ ਹਾਸਲ ਕਰਨ ਲਈ ਗਣਪਤੀ 'ਤੇ ਪਾਨ ਦਾ ਪੱਤਾ ਚੜ੍ਹਾਓ।
7. ਬਿਜ਼ਨੈੱਸ 'ਚ ਸਫਲਤਾ ਪ੍ਰਾਪਤ ਕਰਨ ਲਈ ਗਣੇਸ਼ ਜੀ 'ਤੇ ਚੜ੍ਹੀ ਸੁਪਾਰੀ ਨੂੰ ਗੱਲੇ 'ਚ ਰੱਖੋ।
8. ਪਰਿਵਾਰਿਕ ਖੁਸ਼ਹਾਲੀ ਲਈ ਓਮ ਦੁਰਵਾਬਿਲਵਪ੍ਰਿਯਾਯ ਨਮ:ਮੰਤਰ ਦਾ ਜਾਪ ਕਰੋ। ਇਸ ਨਾਲ ਘਰ 'ਚ ਖੁਸ਼ੀਆਂ ਦਸਤਕ ਦੇਣਗੀਆਂ।
9. ਵਿਆਹੁਤਾ ਜ਼ਿੰਦਗੀ 'ਚ ਸਫਲਤਾ ਹਾਸਲ ਕਰਨ ਲਈ ਗਣੇਸ਼ ਮੰਦਰ 'ਚ ਕਣਕ ਅਤੇ ਗੁੜ ਚੜ੍ਹਾਓ।
 


sunita

Content Editor sunita