Vastu Shastra : ਸਵੇਰੇ ਉੱਠਦੇ ਸਾਰ ਗਲਤੀ ਨਾਲ ਵੀ ਨਾ ਦੇਖੋ ਇਹ ਚੀਜ਼ਾਂ, ਸਾਰਾ ਦਿਨ ਨਿਕਲੇਗਾ ਖ਼ਰਾਬ

6/11/2023 11:12:05 AM

ਨਵੀਂ ਦਿੱਲੀ - ਸਾਡੇ ਜੀਵਨ ਅਤੇ ਘਰ ਵਿੱਚ ਵਾਸਤੂ ਦੀ ਅਹਿਮ ਭੂਮਿਕਾ ਹੈ। ਇਸ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸਾਡੇ ਪਰਿਵਾਰ ਵਿੱਚ ਖੁਸ਼ੀ ਆਉਂਦੀ ਹੈ। ਪਰ ਜਾਣੇ-ਅਣਜਾਣੇ ਵਿਚ ਅਸੀਂ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜਿਸ ਦਾ ਸਾਡੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਜਿਵੇਂ ਸਵੇਰੇ ਜਲਦੀ ਉੱਠਣਾ ਅਤੇ ਕੁਝ ਅਜਿਹੀਆਂ ਚੀਜ਼ਾਂ ਨੂੰ ਦੇਖਣਾ ਜੋ ਸਾਡੇ ਹਰ ਕੰਮ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਦੱਸ ਦੇਈਏ ਕਿ ਵਾਸਤੂ ਸ਼ਾਸਤਰ ਦੇ ਨਿਯਮਾਂ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਸਵੇਰੇ-ਸਵੇਰੇ ਦੇਖਣਾ ਵਰਜਿਤ ਮੰਨਿਆ ਜਾਂਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਵਸਤੂਆਂ ਬਾਰੇ।

ਇਹ ਵੀ ਪੜ੍ਹੋ : Vastu Tips : ਘਰ 'ਚ ਘੋੜੇ ਸਮੇਤ ਇਨ੍ਹਾਂ ਪੰਛੀਆਂ ਦੀ ਮੂਰਤੀ ਰੱਖਣ ਨਾਲ ਬਦਲ ਸਕਦੀ ਹੈ ਤੁਹਾਡੀ ਕਿਸਮਤ

ਸਵੇਰੇ ਸ਼ੀਸ਼ਾ ਵੇਖਣਾ

ਵਾਸਤੂ ਵਿਚ ਕਿਹਾ ਗਿਆ ਹੈ ਕਿ ਰਾਤ ਨੂੰ ਸੌਣ ਤੋਂ ਬਾਅਦ ਸਵੇਰੇ ਸ਼ੀਸ਼ੇ ਵਿਚ ਆਪਣਾ ਚਿਹਰਾ ਨਹੀਂ ਦੇਖਣਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਸਕਦੀਆਂ ਹਨ।

ਸਵੇਰੇ-ਸਵੇਰੇ ਪਰਛਾਵਾਂ ਦੇਖਣਾ

ਦੂਜੇ ਪਾਸੇ, ਸਵੇਰੇ ਜਲਦੀ ਉੱਠ ਕੇ ਆਪਣਾ ਪਰਛਾਵਾਂ ਦੇਖਣਾ ਵੀ ਵਾਸਤੂ ਵਿੱਚ ਵਰਜਿਤ ਮੰਨਿਆ ਗਿਆ ਹੈ। ਵਾਸਤੂ ਦਾ ਕਹਿਣਾ ਹੈ ਕਿ ਪਰਛਾਵੇਂ ਨੂੰ ਦੇਖਣ ਨਾਲ ਵਿਅਕਤੀ ਦਾ ਮਾਨਸਿਕ ਤਣਾਅ ਵਧਦਾ ਹੈ ਅਤੇ ਨਕਾਰਾਤਮਕਤਾ ਹਾਵੀ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਸਵੇਰੇ-ਸਵੇਰੇ ਕਿਸੇ ਵੀ ਜੰਗਲੀ ਜਾਨਵਰ ਦੀ ਤਸਵੀਰ ਨਹੀਂ ਦੇਖਣੀ ਚਾਹੀਦੀ।

ਇਹ ਵੀ ਪੜ੍ਹੋ : ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਦੀ ਪੂਜਾ ਕਰਨਾ ਹੁੰਦਾ ਹੈ ਸ਼ੁੱਭ, ਆਰਥਿਕ ਸਮੱਸਿਆ ਤੋਂ ਮਿਲਦਾ ਹੈ ਛੁਟਕਾਰਾ

ਜੂਠੇ ਭਾਂਡਿਆਂ ਨੂੰ ਦੇਖਣਾ

ਰਾਤ ਦੇ ਖਾਣੇ ਤੋਂ ਬਾਅਦ ਆਲੇ-ਦੁਆਲੇ ਜੂਠੇ ਬਰਤਨਾਂ ਨੂੰ ਛੱਡ ਦੇਣਾ ਅਕਸਰ ਕਈ ਲੋਕਾਂ ਦੀ ਆਦਤ ਹੁੰਦੀ ਹੈ। ਜਿਸ ਨੂੰ ਵਾਸਤੂ ਵਿੱਚ ਸਹੀ ਨਹੀਂ ਮੰਨਿਆ ਜਾਂਦਾ ਹੈ। ਇਸ ਲਈ ਜੇਕਰ ਕੋਈ ਵਿਅਕਤੀ ਸਵੇਰੇ ਉੱਠ ਕੇ ਜੂਠੇ ਭਾਂਡਿਆਂ ਨੂੰ ਦੇਖਦਾ ਹੈ, ਤਾਂ ਤੁਰੰਤ ਵਿਅਕਤੀ 'ਤੇ ਨਕਾਰਾਤਮਕ ਊਰਜਾ ਹਾਵੀ ਹੋ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਰਸੋਈ ਵਿੱਚ ਝੂਠੇ ਭਾਂਡਿਆਂ ਨੂੰ ਛੱਡਣ ਨਾਲ ਘਰ ਵਿੱਚ ਗਰੀਬੀ ਆ ਜਾਂਦੀ ਹੈ। ਅਜਿਹੀ ਸਥਿਤੀ 'ਚ ਨਕਾਰਾਤਮਕ ਊਰਜਾ ਨੂੰ ਘਰ 'ਚ ਦਾਖਲ ਹੋਣ ਤੋਂ ਰੋਕਣ ਲਈ ਰਾਤ ਨੂੰ ਜੂਠੇ ਭਾਂਡਿਆਂ ਨੂੰ ਸਾਫ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਤੁਹਾਡੇ ਕੰਮ ਵਿੱਚ ਰੁਕਾਵਟਾਂ ਆਉਣਗੀਆਂ।

ਇਹ ਵੀ ਪੜ੍ਹੋ : Vastu Shastra : ਭੁੱਲ ਕੇ ਵੀ ਸਵੇਰੇ ਅਤੇ ਸ਼ਾਮ ਦੇ ਸਮੇਂ ਨਾ ਕਰੋ ਇਹ ਕੰਮ, ਮਾਂ ਲਕਸ਼ਮੀ ਹੋ ਜਾਣਗੇ ਨਾਰਾਜ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur