Vastu Shastra: ਕਿਸਮਤ ਬਦਲ ਸਕਦਾ ਹੈ ਮੀਂਹ ਦਾ ਪਾਣੀ, ਘਰ ''ਚ ਕਦੇ ਨਹੀਂ ਹੋਵੇਗੀ ਪੈਸੇ ਦੀ ਘਾਟ!
6/11/2023 1:14:03 PM
ਨਵੀਂ ਦਿੱਲੀ - ਭਾਵੇਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਪਰ ਭਾਰਤ ਦੇ ਕੁਝ ਦੇਸ਼ਾਂ ਵਿੱਚ ਮੀਂਹ ਵੀ ਆਪਣਾ ਰੰਗ ਦਿਖਾ ਰਿਹਾ ਹੈ। ਇਸ ਮੀਂਹ ਦੇ ਪਾਣੀ ਦੀਆਂ ਬੂੰਦਾਂ ਤੁਹਾਡੀ ਕਿਸਮਤ ਵੀ ਬਦਲ ਸਕਦੀਆਂ ਹਨ। ਵਾਸਤੂ ਸ਼ਾਸਤਰ ਅਨੁਸਾਰ ਮੀਂਹ ਦਾ ਪਾਣੀ ਤੁਹਾਡੀ ਕਿਸਮਤ ਦਾ ਤਾਲਾ ਖੋਲ੍ਹ ਸਕਦਾ ਹੈ। ਜੇਕਰ ਤੁਸੀਂ ਇਸ ਪਾਣੀ ਨੂੰ ਸਟੋਰ ਕਰਦੇ ਹੋ ਤਾਂ ਇਸ ਦੇ ਕਈ ਫਾਇਦੇ ਹੋ ਸਕਦੇ ਹਨ। ਆਓ ਅੱਜ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੇ ਕੁਝ ਵਾਸਤੂ ਟਿਪਸ...
ਇਹ ਵੀ ਪੜ੍ਹੋ : Vastu Tips : ਘਰ 'ਚ ਘੋੜੇ ਸਮੇਤ ਇਨ੍ਹਾਂ ਪੰਛੀਆਂ ਦੀ ਮੂਰਤੀ ਰੱਖਣ ਨਾਲ ਬਦਲ ਸਕਦੀ ਹੈ ਤੁਹਾਡੀ ਕਿਸਮਤ
ਕਰਜ਼ੇ ਤੋਂ ਮਿਲੇਗਾ ਛੁਟਕਾਰਾ
ਜੇਕਰ ਤੁਸੀਂ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਬਰਸਾਤੀ ਪਾਣੀ ਨੂੰ ਕਿਸੇ ਭਾਂਡੇ 'ਚ ਇਕੱਠਾ ਕਰਕੇ ਰੱਖ ਲਓ। ਇਸ ਤੋਂ ਬਾਅਦ ਇਸ ਪਾਣੀ ਨੂੰ ਹਨੂੰਮਾਨ ਜੀ ਦੀ ਤਸਵੀਰ ਦੇ ਸਾਹਮਣੇ ਰੱਖ ਦਿਓ। 51 ਦਿਨਾਂ ਤੱਕ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਹੋਏ ਘਰ ਵਿੱਚ ਇਸ ਪਾਣੀ ਦਾ ਛਿੜਕਾਅ ਕਰੋ। ਮਾਨਤਾਵਾਂ ਅਨੁਸਾਰ ਇਸ ਨਾਲ ਕਰਜ਼ੇ ਤੋਂ ਛੁਟਕਾਰਾ ਮਿਲੇਗਾ।
ਵਿੱਤੀ ਸੰਕਟ ਦੂਰ ਹੋ ਜਾਵੇਗਾ
ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹੋ ਤਾਂ ਮੀਂਹ ਦੇ ਪਾਣੀ ਨੂੰ ਮਿੱਟੀ ਦੇ ਘੜੇ 'ਚ ਇਕੱਠਾ ਕਰਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਘਰ ਦੇ ਉੱਤਰ-ਪੂਰਬ ਜਾਂ ਉੱਤਰ ਦਿਸ਼ਾ 'ਚ ਰੱਖੋ। ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵਿੱਤੀ ਸੰਕਟ ਤੋਂ ਛੁਟਕਾਰਾ ਮਿਲੇਗਾ।
ਇਹ ਵੀ ਪੜ੍ਹੋ : ਵਾਸਤੂ ਸ਼ਾਸਤਰ: ਘਰ 'ਚ ਲਗਾਏ ਤੁਲਸੀ ਦੇ ਬੂਟੇ ਦੀ ਇਸ ਤਰੀਕੇ ਨਾਲ ਕਰੋ ਦੇਖਭਾਲ, ਆਵੇਗੀ ਖ਼ੁਸ਼ਹਾਲੀ
ਪੈਸੇ ਦੀ ਘਾਟ
ਪੂਜਾ ਦੌਰਾਨ ਅੰਬ ਦੇ ਪੱਤਿਆਂ 'ਤੇ ਮੀਂਹ ਦਾ ਪਾਣੀ ਛਿੜਕ ਦਿਓ। ਫਿਰ ਇਸ ਪੱਤੇ ਦਾ ਪਾਣੀ ਪੂਰੇ ਘਰ 'ਚ ਛਿੜਕ ਦਿਓ, ਇਸ ਨਾਲ ਧਨ ਦੀ ਘਾਟ ਦੂਰ ਹੋ ਜਾਵੇਗੀ।
ਪਰਿਵਾਰਕ ਝਗੜਾ
ਮਾਨਤਾਵਾਂ ਅਨੁਸਾਰ ਮੀਂਹ ਦੇ ਪਾਣੀ ਨੂੰ ਤਾਂਬੇ ਦੇ ਭਾਂਡੇ ਵਿੱਚ ਇਕੱਠਾ ਕਰਕੇ ਰੱਖ ਦਿਓ। ਇਸ ਤੋਂ ਬਾਅਦ ਇਕਾਦਸ਼ੀ ਦੀ ਤਰੀਕ 'ਤੇ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਨੂੰ ਇਸ ਪਾਣੀ ਨਾਲ ਅਭਿਸ਼ੇਕ ਕਰੋ। ਇਸ ਨਾਲ ਪਰਿਵਾਰ ਵਿਚ ਕਲੇਸ਼ ਦੂਰ ਹੋਵੇਗਾ ਅਤੇ ਪਰਿਵਾਰਕ ਮੈਂਬਰਾਂ ਵਿਚ ਪਿਆਰ ਵਧੇਗਾ। ਕਾਰੋਬਾਰ, ਨੌਕਰੀ ਅਤੇ ਕਰੀਅਰ ਨਾਲ ਜੁੜੀਆਂ ਸਮੱਸਿਆਵਾਂ ਵੀ ਇਸ ਨਾਲ ਦੂਰ ਹੋ ਜਾਣਗੀਆਂ।
ਇਹ ਵੀ ਪੜ੍ਹੋ : Vastu Shastra : ਘਰ 'ਚ ਜ਼ਰੂਰ ਲਿਆਓ ਇਹ 4 ਚੀਜ਼ਾਂ, ਹੋਵੇਗੀ ਪੈਸਿਆਂ ਦੀ ਬਰਸਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।