ਵਾਸਤੂ ਦੋਸ਼ ਵੀ ਬਣ ਸਕਦੇ ਹਨ ਵਿਆਹ ''ਚ ਰੁਕਾਵਟ ਦਾ ਕਾਰਨ, ਜਾਣੋ ਇਨ੍ਹਾਂ ਦੇ ਉਪਾਅ
5/22/2023 4:33:25 PM
ਨਵੀਂ ਦਿੱਲੀ - ਕਈ ਮਾਂ-ਬਾਪ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਬਹੁਤ ਚਿੰਤਤ ਹੁੰਦੇ ਹਨ ਅਤੇ ਸਲਾਹ ਲਈ ਪੰਡਤਾਂ ਅਤੇ ਜੋਤਸ਼ੀਆਂ ਕੋਲ ਜਾਂਦੇ ਹਨ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਵਿਆਹ ਵਿੱਚ ਦੇਰੀ ਦੇ ਕੀ ਕਾਰਨ ਹੋ ਸਕਦੇ ਹਨ। ਇੱਕ ਮੁੱਖ ਕਾਰਨ ਵਾਸਤੂ ਨੁਕਸ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਬੱਚੇ ਦੇ ਵਿਆਹ 'ਚ ਹੋ ਰਹੀ ਦੇਰੀ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਵਾਸਤੂ ਸ਼ਾਸਤਰ 'ਚ ਕੁਝ ਅਜਿਹੇ ਉਪਾਅ ਦੱਸੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡੇ ਘਰ 'ਚ ਜਲਦ ਹੀ ਵਿਆਹ ਦੀ ਖ਼ੁਸ਼ੀ ਮਨਾ ਸਕਦੇ ਹੋ।
ਇਹ ਵੀ ਪੜ੍ਹੋ : Vastu Tips : ਨੋਟ ਗਿਣਦੇ ਅਤੇ ਰੱਖਦੇ ਸਮੇਂ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਖ਼ਾਲੀ ਹੋ ਸਕਦੀ ਹੈ ਤਿਜੌਰੀ
1. ਵਾਸਤੂ ਅਨੁਸਾਰ ਜਿਸ ਲੜਕੇ ਜਾਂ ਲੜਕੀ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ, ਉਸ ਦੇ ਕਮਰੇ ਦਾ ਬਿਸਤਰਾ ਕੰਧ ਨਾਲ ਚਿਪਕਿਆ ਨਹੀਂ ਹੋਣਾ ਚਾਹੀਦਾ ਹੈ। ਬੈੱਡ ਦੇ ਦੋਵੇਂ ਪਾਸੇ ਦੀਵਾਰਾਂ ਤੋਂ ਦੂਰੀ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਵਿਆਹ 'ਚ ਹੋਰ ਦੇਰ ਹੋਣ ਦੇ ਆਸਾਰ ਬਣ ਜਾਣਗੇ।
2. ਵਿਆਹ ਯੋਗ ਬੱਚੇ ਦਾ ਕਮਰਾ ਉੱਤਰ-ਪੱਛਮ ਦਿਸ਼ਾ ਵਿੱਚ ਹੋਣਾ ਚਾਹੀਦਾ ਹੈ। ਜੇਕਰ ਉਸਦਾ ਕਮਰਾ ਉੱਤਰ-ਪੱਛਮ ਦਿਸ਼ਾ ਵਿੱਚ ਨਹੀਂ ਹੈ ਤਾਂ ਵਿਆਹ ਵਿੱਚ ਦੇਰੀ ਹੋਵੇਗੀ। ਵਾਸਤੂ ਵਿੱਚ ਕਿਹਾ ਗਿਆ ਹੈ ਕਿ ਬੱਚੇ ਦਾ ਕਮਰਾ ਉੱਤਰ-ਪੱਛਮੀ ਕੋਨੇ ਵਿੱਚ ਹੋਣਾ ਚਾਹੀਦਾ ਹੈ।
3. ਵਿਆਹ ਯੋਗ ਲੜਕੇ ਜਾਂ ਲੜਕੀ ਦੇ ਕਮਰੇ ਵਿੱਚ ਰੰਗ ਹਲਕਾ ਗੁਲਾਬੀ ਹੋਣਾ ਚਾਹੀਦਾ ਹੈ। ਹੋ ਸਕੇ ਤਾਂ ਕਮਰੇ 'ਚ ਕੁਝ ਅਜਿਹਾ ਰੰਗ ਕਰਵਾਓ, ਜਿਹੜਾ ਅੱਖਾਂ 'ਚ ਚੁੱਭੇ ਨਾ । ਉਦਾਹਰਣ ਵਜੋਂ, ਕਾਲੇ, ਗੂੜ੍ਹੇ ਭੂਰੇ ਅਤੇ ਨੀਲੇ ਰੰਗਾਂ ਨੂੰ ਨਾ ਕਰਵਾਉਣਾ ਬਿਹਤਰ ਹੈ।
ਇਹ ਵੀ ਪੜ੍ਹੋ : Vastu Tips : ਮਾਂ ਲਕਸ਼ਮੀ ਦਾ ਚਾਹੁੰਦੇ ਹੋ ਖ਼ਾਸ ਆਸ਼ੀਰਵਾਦ, ਤਾਂ ਕਦੇ ਨਾ ਕਰੋ ਝਾੜੂ ਨਾਲ ਜੁੜੀਆਂ ਇਹ ਗਲਤੀਆਂ
4. ਵਾਸਤੂ ਅਨੁਸਾਰ ਵਿਆਹ ਤੋਂ ਪਹਿਲਾਂ ਮਿਲਦੇ ਸਮੇਂ ਲੜਕਾ-ਲੜਕੀ ਨੂੰ ਕਦੇ ਵੀ ਦੱਖਣ ਵੱਲ ਮੂੰਹ ਨਹੀਂ ਕਰਨਾ ਚਾਹੀਦਾ ਹੈ। ਸ਼ੁਭ ਕੰਮਾਂ ਲਈ ਦੱਖਣ ਦਿਸ਼ਾ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
5. ਬਿਸਤਰੇ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਬੀਮ ਜਾਂ ਪਰਛੱਤੀ ਨਹੀਂ ਹੋਣੀ ਚਾਹੀਦੀ, ਇਸ ਨਾਲ ਮਾਨਸਿਕ ਤਣਾਅ ਪੈਦਾ ਹੋ ਸਕਦਾ ਹੈ ਜੋ ਵਿਆਹ ਦੇ ਫੈਸਲੇ ਵਿਚ ਰੁਕਾਵਟ ਪੈਦਾ ਕਰ ਸਕਦਾ ਹੈ।
6. ਵਿਆਹ ਯੋਗ ਵਿਅਕਤੀ ਦੇ ਵਿਆਹ ਵਿਚ ਰੁਕਾਵਟ ਆ ਰਹੀ ਹੋਵੇ ਤਾਂ ਅਜਿਹੇ ਵਿਅਕਤੀ ਦੇ ਬੈੱਡਰੂਮ ਦੇ ਅੰਦਰ ਦੱਖਣ-ਪੱਛਮ ਦਿਸ਼ਾ ਵਿੱਚ ਕਦੇ ਵੀ ਕੈਂਚੀ, ਚਾਕੂ ਅਤੇ ਤਿੱਖੀ ਵਸਤੂਆਂ ਨੂੰ ਨਾ ਰੱਖੋ।
7. ਵਾਸਤੂ ਵਿੱਚ ਕਿਹਾ ਗਿਆ ਹੈ ਕਿ ਅਣਵਿਆਹੇ ਲੋਕ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਸੌਂਦੇ ਹਨ, ਉਨ੍ਹਾਂ ਦਾ ਵਿਆਹ ਜਲਦੀ ਨਹੀਂ ਹੁੰਦਾ। ਇਸੇ ਤਰ੍ਹਾਂ ਦੱਖਣ-ਪੱਛਮੀ ਕੋਣ ਵਿੱਚ ਸੌਣ ਵਾਲਿਆਂ ਨੂੰ ਵਿਆਹ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।
8 ਵਿਆਹ ਯੋਗ ਲੜਕੇ ਅਤੇ ਲੜਕੀਆਂ ਦੇ ਕਮਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਭਾਂਡਾ ਨਹੀਂ ਰੱਖਣਾ ਚਾਹੀਦਾ। ਨਾਲ ਹੀ, ਉਨ੍ਹਾਂ ਦੇ ਬਿਸਤਰੇ ਦੇ ਹੇਠਾਂ ਕਿਸੇ ਕਿਸਮ ਦੀ ਲੋਹੇ ਦੀ ਚੀਜ਼ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : Vastu Tips : ਮਿੱਟੀ ਦੀਆਂ ਬਣੀਆਂ ਇਹ ਚੀਜ਼ਾਂ ਚਮਕਾਉਣਗੀਆਂ ਤੁਹਾਡੀ ਕਿਸਮਤ, ਘਰ 'ਚ ਹੋਵੇਗੀ ਧਨ ਦੀ ਬਰਸਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।