ਤੁਲਸੀ ਵਿਆਹ, ਜਾਣੋ ਕਿਉਂ ਸ਼ੁਰੂ ਹੁੰਦੇ ਹਨ ਇਸ ਦਿਨ ਸਾਰੇ ਸ਼ੁੱਭ ਕੰਮ

11/5/2019 9:13:50 AM

ਜਲੰਧਰ(ਬਿਊਰੋ)- ਹਿੰਦੂ ਧਰਮ ’ਚ ਤੁਲਸੀ ਦੇ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਜਿਸ ਘਰ ’ਚ ਤੁਲਸੀ ਦਾ ਪੌਦਾ ਲੱਗਿਆ ਹੁੰਦਾ ਹੈ, ਉਸ ਘਰ ’ਚ ਹਮੇਸ਼ਾ ਬਰਕਤ ਹੁੰਦੀ ਹੈ ਅਤੇ ਘਰ ’ਚ ਖੁਸ਼ੀਆ ਆਉਂਦੀਆਂ ਹਨ। ਧਰਮ ਗ੍ਰੰਥਾਂ ’ਚ ਤੁਲਸੀ ਨੂੰ ਸੰਜੀਵਨੀ ਬੂਟੀ ਵੀ ਕਿਹਾ ਜਾਂਦਾ ਹੈ, ਕਿਉਂਕਿ ਤੁਲਸੀ ਦੇ ਪੌਦੇ ’ਚ ਅਨੇਕਾਂ ਗੁਣ ਹੁੰਦੇ ਹਨ। ਤੁਲਸੀ ਦੀ ਘਰ-ਘਰ ਵਿਚ ਪੂਜਾ ਵੀ ਕੀਤੀ ਜਾਂਦੀ ਹੈ। ਉਂਝ ਤਾਂ ਤੁਲਸੀ ਵਿਆਹ ਲਈ ਕਾਰਤਿਕ, ਸ਼ੁਕਲ ਪੱਖ, ਨਵਮੀ ਦੀ ਤਿਥਿ ਠੀਕ ਹੁੰਦੀ ਹੈ। ਪਰ ਕੁਝ ਲੋਕ ਏਕਾਦਸ਼ੀ ਤੋਂ ਪੁੰਨਿਆ ਤੱਕ ਤੁਲਸੀ ਪੂਜਨ ਕਰ ਪੰਜਵੇਂ ਦਿਨ ਤੁਲਸੀ ਵਿਆਹ ਕਰਦੇ ਹਨ।
ਦੇਵਉਠਨੀ ਏਕਾਦਸ਼ੀ ਦੇ ਦਿਨ ਭਗਵਾਨ ਵਿਸ਼ਣੂ ਦੇ ਇਕ ਸਵਰੂਪ ਸ਼ਾਲੀਗ੍ਰਾਮ ਨਾਲ ਤੁਲਸੀ ਦੇ ਪੌਦੇ ਦਾ ਵਿਆਹ ਵੀ ਹੁੰਦਾ ਹੈ। ਮਾਨਤਾ ਹੈ ਕਿ ਤੁਲਸੀ ਅਤੇ ਵਿਸ਼ਣੁ ਦੇ ਸ਼ਾਲੀਗ੍ਰਾਮ ਰੂਪ ਦਾ ਵਿਆਹ ਕਰਵਾਉਣ ਵਾਲੇ ਨੂੰ ਕੰਨਿਆਦਾਨ ਦਾ ਪੁੰਨ ਮਿਲਦਾ ਹੈ। ਇਸ ਲਈ ਦੇਵ ਪ੍ਰਬੋਧਿਨੀ ਏਕਾਦਸ਼ੀ ਨੂੰ ਤੁਲਸੀ ਦੇ ਵਿਆਹ ਦੇ ਤਿਉਹਾਰ ਦਾ ਦਿਨ ਵੀ ਕਿਹਾ ਜਾਂਦਾ ਹੈ। ਇਸ ਦਿਨ ਨੂੰ ਵਿਆਹ ਦਾ ਮਹੂਰਤ ਵੀ ਕਿਹਾ ਜਾਂਦਾ ਹੈ। ਮਤਲਬ ਇਸ ਦਿਨ ਬਿਨਾਂ ਪੰਚਾਗ ਦੇਖੇ ਵਿਆਹ ਦੇ ਕੰਮ ਪੂਰੇ ਕੀਤੇ ਜਾ ਸਕਦੇ ਹਨ। 
ਤੁਲਸੀ ਵਿਆਹ ਤੋਂ ਵਿਆਹ ਦੀ ਸ਼ੁਰੂਆਤ ਪਿਛਲਾ ਰਹੱਸ ਨੂੰ ਜਾਣਨ ਤੋਂ ਪਹਿਲਾਂ ਪੁਰਾਣਾਂ ਵਿਚ ਪਾਪ ਨਸ਼ਟ ਹੋਣ ਦਾ ਅਰਥ ਵੀ ਜਾਣ ਲਓ ਕਿਉਂਕਿ ਆਮ ਤੌਰ 'ਤੇ ਪਾਪ ਨਸ਼ਟ ਹੋਣ ਤੋਂ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਸਾਰੇ ਅਪਰਾਧਾਂ ਤੋਂ ਮੁਕਤ ਹੋ ਗਏ ਹੋ ਪਰ ਵਿਸ਼ਣੂ ਪੁਰਾਣ ਵਿਚ ਪਾਪ ਮੁਕਤ ਹੋਣ ਦੇ ਬਾਰੇ ਕੁਝ ਹੋਰ ਹੀ ਦੱਸਿਆ ਗਿਆ ਹੈ। ਵਿਸ਼ਣੁ ਪੁਰਾਣ ਮੁਤਾਬਕ ਪਾਪ ਤੋਂ ਮੁਕਤ ਹੋਣ ਦਾ ਅਰਥ ਹੈ ਸੰਸਕਾਰਾਂ ਤੋਂ ਮੁਕਤ ਹੋਣਾ। ਕੀਤੇ ਗਏ ਪਾਪਾਂ ਦਾ ਨਤੀਜਾ ਤਾਂ ਭੁਗਤਣਾ ਹੀ ਹੈ। ਇਸ ਲਈ ਉਨ੍ਹਾਂ ਨੂੰ ਭੁਗਤਣ ਤੋਂ ਬਾਅਦ ਇਸ ਤਰ੍ਹਾਂ ਪਛਤਾਵਾ ਕਰਨਾ ਹੈ ਕਿ ਪਿਛਲੇ ਕਰਮਾਂ ਨੂੰ ਦੁਹਰਾਉਣ ਦੀ ਜ਼ਰੂਰਤ ਨਾ ਪਵੇ। 
ਸ਼ਾਸਤਰਾਂ ਦਾ ਮਤ ਹੈ ਕਿ ਭਗਵਾਨ ਵਿਸ਼ਣੂ ਸਾਰੇ ਮੰਗਲ ਕਾਰਜਾਂ ਦੇ ਸ਼ਾਕਸ਼ੀ ਹਨ। ਉਨ੍ਹਾਂ ਦੇ ਆਰਾਮ ਕਰਨ ਦੌਰਾਨ ਰਹਿੰਦੇ ਹੋਏ ਸਾਰੇ ਸ਼ੁੱਭ ਕੰਮ ਬੰਦ ਰੱਖੇ ਜਾਂਦੇ ਹਨ ਸਾਰੇ ਸ਼ੁੱਭ ਕੰਮ ਭਗਵਾਨ ਵਿਸ਼ਣੁ ਦੇ ਜਾਗਣ ਤੋਂ ਬਾਅਦ ਹੀ ਕੀਤੇ ਜਾਣੇ ਚਾਹੀਦੇ ਹਨ। ਵਿਸ਼ਣੁ ਦੇ ਜਾਗਣ ਦਾ ਦਿਨ ਕੱਤਕ ਸ਼ੁਕਲ ਇਕਾਦਸ਼ੀ ਹੈ। ਇਸ ਦਿਨ ਤੋਂ ਸਾਰੇ ਸ਼ੁੱਭ ਕੰਮ, ਵਿਆਹ ਆਦਿ ਸ਼ੁੱਭ ਮਹੂਰਤ ਦੇਖ ਕੇ ਸ਼ੁਰੂ ਕੀਤੇ ਜਾਂਦੇ ਹਨ।
ਚਾਰ ਮਹੀਨੇ ਤੱਕ ਵਿਸ਼ਰਾਮ ਕਰਨ ਦੇ ਬਾਅਦ ਕੱਤਕ ਸ਼ੁਕਲ ਇਕਾਦਸ਼ੀ ਦੇ ਦਿਨ ਵਿਸ਼ਣੁ ਦੇ ਸਵਰੂਪ ਸ਼ਾਲੀਗ੍ਰਾਮ ਅਤੇ ਤੁਲਸੀ ਦੇ ਮਿਲਣ ਦਾ ਦਿਨ ਤੁਲਸੀ ਵਿਆਹ ਕੱਤਕ ਸ਼ੁਕਲ ਇਕਾਦਸ਼ੀ ਨੂੰ ਰਚਾਇਆ ਜਾਂਦਾ ਹੈ। ਤੁਲਸੀ ਨੂੰ ਵਿਸ਼ਣੁ ਪ੍ਰਿਆ ਵੀ ਕਹਿੰਦੇ ਹਨ। ਕਹਿੰਦੇ ਹਨ ਕਿ ਦੇਵਤਾ ਜਦੋਂ ਜਾਗਦੇ ਹਨ ਤਾਂ ਸਭ ਤੋਂ ਪਹਿਲਾਂ ਪ੍ਰਾਰਥਨਾ ਤੁਲਸੀ ਦੀ ਹੀ ਸੁਣਦੇ ਹਨ। ਕੱਤਕ ਸ਼ੁਕਲ ਪੱਖ ਏਕਾਦਸ਼ੀ ਨੂੰ ਤੁਲਸੀ ਪੂਜਨ ਦਾ ਤਿਉਹਾਰ ਮਨਾਇਆ ਜਾਂਦਾ ਹੈ। 
ਮੰਡਪ, ਵਰ ਪੂਜਾ, ਕੰਨਿਆਦਾਨ, ਹਵਨ ਅਤੇ ਪ੍ਰੀਤੀਭੋਜ ਸਭ ਕੁਝ ਪਾਰੰਪਰਿਕ ਰੀਤੀ-ਰਿਵਾਜਾਂ ਦੇ ਨਾਲ ਨਿਭਾਇਆ ਜਾਂਦਾ ਹੈ। ਇਸ ਵਿਆਹ ਵਿਚ ਸ਼ਾਲੀਗ੍ਰਾਮ ਵਰ ਅਤੇ ਤੁਲਸੀ ਕੰਨਿਆ ਦੀ ਭੂਮਿਕਾ ਵਿਚ ਹੁੰਦੇ ਹਨ। ਇਸ ਵਿਆਹ ਵਿਚ ਪੂਜਾ ਦਾ ਸੰਬੰਧ ਇਸ ਗੱਲ ਨਾਲ ਹੈ ਕਿ ਸਾਰੇ ਕੰਮਾਂ ਵਿਚ ਤੁਲਸੀ ਦਾ ਪੱਤਾ ਜ਼ਰੂਰੀ ਹੈ। ਰੋਜ਼ਾਨਾ ਤੁਲਸੀ ਨੂੰ ਜਲ ਚੜ੍ਹਾਉਣਾ ਅਤੇ ਉਸ ਦੀ ਪੂਜਾ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਤੁਲਸੀ ਘਰ ਦੇ ਵਾਤਾਵਰਣ ਨੂੰ ਸੁਖਦਾਈ ਅਤੇ ਸਿਹਤਮਈ ਬਣਾਉਂਦੀ ਹੈ।


manju bala

Edited By manju bala