ਘਰ 'ਚ ਇਨ੍ਹਾਂ ਚੀਜ਼ਾਂ ਨੂੰ ਰੱਖਣ ਨਾਲ ਖੁਸ਼ ਹੋਵੇਗੀ ਮਾਂ ਸਰਸਵਤੀ

11/5/2019 1:57:06 PM

ਜਲੰਧਰ(ਬਿਊਰੋ)— ਜਿਸ ਤਰ੍ਹਾਂ ਸਰੀਰ ਨੂੰ ਭੋਜਨ ਦੀ ਜਰੂਰਤ ਹੁੰਦੀ ਹੈ ਠੀਕ ਉਸੇ ਤਰ੍ਹਾਂ ਸਾਡੇ ਅੰਦਰ ਵੀ ਆਪਣੇ ਕਰੀਅਰ ਨੂੰ ਸਫਲ ਬਣਾਉਣ ਲਈ ਭੁੱਖ ਦਾ ਹੋਣਾ ਬਹੁਤ ਜਰੂਰੀ ਹੈ। ਤੁਸੀਂ ਹਮੇਸ਼ਾ ਕੁਝ ਨਵਾਂ ਸਿੱਖਣ ਅਤੇ ਕੁਝ ਨਵਾਂ ਕਰਨ ਦੀ ਤਲਾਸ਼ 'ਚ ਰਹੋ ਅਤੇ ਇਸ ਦੇ ਲਈ ਮਿਹਨਤ ਵੀ ਕਰੋ ਤਾਂਕਿ ਤੁਸੀਂ ਆਪਣੇ ਆਪ ਨੂੰ ਉੱਚੇ ਮੁਕਾਮ 'ਤੇ ਪਹੁੰਚਾ ਸਕੋ। ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਲੋਕ ਬਹੁਤ ਮਿਹਨਤ ਕਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਸਫਲਤਾ ਨਹੀਂ ਮਿਲਦੀ। ਉਹ ਲੋਕ ਸਮਝ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਵਾਸਤੂ ਅਨੁਸਾਰ ਇਸ ਲਈ ਸਕਾਰਾਤਮਤ ਮਹੌਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਤਾਂਕਿ ਤੁਸੀਂ ਸਫਲਤਾ ਪ੍ਰਾਪਤ ਕਰ ਸਕੋ। ਵਿੱਦਿਆ ਦੀ ਦੇਵੀ ਸਰਸਵਤੀ ਨਾਲ ਜੁੜੀਆਂ ਕੁਝ ਚੀਜ਼ਾਂ ਨੂੰ ਘਰ ਲਿਆਉਣ ਨਾਲ ਘਰ ਦਾ ਮਹੌਲ ਵਧੀਆ ਹੁੰਦਾ ਹੈ।
ਵੀਣਾ— ਗਿਆਨ ਅਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੇ ਹੱਥਾਂ 'ਚ ਹਮੇਸ਼ਾ ਵੀਣਾ ਦੇਖੀ ਜਾਂਦੀ ਹੈ। ਜੋ ਸਕਰਾਤਮਕ ਊਰਜਾ ਵਧਾਉਂਦੀ ਹੈ। ਇਸ ਨੂੰ ਘਰ 'ਚ ਰੱਖਣ ਨਾਲ ਘਰ ਦੇ ਮੈਂਬਰਾਂ 'ਚ ਪਿਆਰ ਬਣਿਆ ਰਹਿੰਦਾ ਹੈ।
ਹੰਸ— ਸਰਸਵਰਤੀ ਦਾ ਵਾਹਨ ਹੰਸ ਹੈ। ਪੜ੍ਹਾਈ ਵਾਲੇ ਕਮਰੇ 'ਚ ਇਸ ਦੀ ਤਸਵੀਰ ਲਗਾਉਣ ਨਾਲ ਬੱਚਿਆ ਦਾ ਪੜ੍ਹਾਈ ਪ੍ਰਤੀ ਧਿਆਨ ਵਧਦਾ ਹੈ। ਘਰ ਦੀ ਬੈਠਕ 'ਚ ਹੰਸ ਦੀ ਤਸਵੀਰ ਲਗਾਉਣਾ ਸ਼ੁੱਭ ਹੁੰਦਾ ਹੈ। ਇਸ ਨਾਲ ਘਰ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਦਾ ਖਾਤਮਾ ਹੁੰਦਾ ਹੈ।
ਮੋਰ ਖੰਭ— ਘਰ 'ਚ ਮੋਰ ਖੰਭ ਅਜਿਹੀ ਥਾਂ 'ਤੇ ਲਗਾਓ ਜਿੱਥੋਂ ਇਸ ਨੂੰ ਆਸਾਨੀ ਨਾਲ ਦੇਖਿਆ ਜਾ ਸਕੇ। ਇਸ ਨਾਲ ਵੀ ਤੁਹਾਨੂੰ ਲਾਭ ਹੋਵੇਗਾ।
ਕਮਲ ਦਾ ਫੁਲ— ਕਮਲ ਦੇ ਫੁਲ ਨੂੰ ਧਾਰਮਿਕ ਸ਼ਾਸਤਰਾਂ 'ਚ ਬਹੁਤ ਮਹੱਤਵ ਦਿੱਤਾ ਗਿਆ ਹੈ। ਦੇਵੀ ਸਰਸਵਤੀ ਵੀ ਕਮਲ ਦੇ ਫੁਲ 'ਤੇ ਵਿਰਾਜਮਾਨ ਰਹਿੰਦੀ ਹੈ। ਜੇਕਰ ਘਰ 'ਚ ਵੀ ਕਮਲ ਦੇ ਫੁਲਾਂ ਦੀ ਤਸਵੀਰ ਲਗਾਈ ਜਾਵੇ ਤਾਂ ਧਨ 'ਚ ਕਦੇ ਵੀ ਕਮੀ ਨਹੀਂ ਰਹੇਗੀ।
ਦੇਵੀ ਸਰਸਵਤੀ ਦੀ ਮੂਰਤੀ ਜਾਂ ਤਸਵੀਰ— ਘਰ 'ਚ ਮਾਤਾ ਸਰਸਵਤੀ ਦੀ ਮੂਰਤੀ ਜਾਂ ਤਸਵੀਰ ਜ਼ਰੂਰ ਲਗਾਓ। ਇਸ ਨਾਲ ਘਰ 'ਚ ਹਮੇਸ਼ਾ ਵਧੀਆ ਮਹੌਲ ਬਣਿਆ ਰਹੇਗਾ।

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-7508098288 'ਤੇ ਜ਼ਰੂਰ ਫੋਨ ਕਰੋ।


manju bala

Edited By manju bala