ਮੰਗਲਵਾਰ ਨੂੰ ਇਸ ਥਾਂ ''ਤੇ ਬੈਠ ਕੇ ਪੜ੍ਹੋ ‘ਹਨੂੰਮਾਨ ਚਾਲੀਸਾ’, ਸਾਰੀਆਂ ਮਨੋਕਾਮਨਾਮਾਂ ਹੋਣਗੀਆਂ ਪੂਰੀਆਂ
3/23/2021 2:01:36 PM
ਜਲੰਧਰ (ਬਿਊਰੋ) - ਹਿੰਦੂ ਧਰਮ ਦੀਆਂ ਬਾਰੀਕੀਆਂ ਨੂੰ ਵਾਤਾਵਰਣਵਾਦੀਆਂ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਧਰਮ ਦੇ ਲੋਕਪਰਵ ਅਕਸਰ ਬਦਲਦੇ ਮੌਸਮ 'ਚ ਹੀ ਆਉਂਦੇ ਹਨ। ਖਾਨ-ਪਾਨ 'ਚ ਸੰਜਮ ਅਤੇ ਕੁਝ ਖਾਦ ਵਸਤੂਆਂ ਨੂੰ ਤਿਆਗ ਕਰਨ ਦੇ ਨਾਲ-ਨਾਲ ਕਈ ਅਜਿਹੇ ਬੂਟੇ ਅਤੇ ਰੁੱਖ ਹਨ, ਜਿਨ੍ਹਾਂ ਤੋਂ ਹਮੇਸ਼ਾ ਆਕਸੀਜਨ ਦਾ ਉਤਸਰਜਨ ਹੁੰਦਾ ਰਹਿੰਦਾ ਹੈ। ਅਜਿਹੇ ਰੁੱਖਾਂ ਨੂੰ ਪਵਿੱਤਰ ਮੰਨਿਆ ਗਿਆ ਹੈ। ਭਗਵਤਗੀਤਾ 'ਚ ਭਗਵਾਨ ਨੇ ਰੁੱਖਾਂ 'ਚ ਖੁਦ ਨੂੰ ਪਿੱਪਲ ਦੱਸਿਆ ਹੈ। ਮੰਨਿਆ ਜਾਂਦਾ ਹੈ ਪਿੱਪਲ ਨਾਲ ਸਬੰਧਤ ਕੁਝ ਉਪਾਅ ਕਰਨ ਨਾਲ ਸਿਹਤ ਅਤੇ ਵਿਵਹਾਰਕ ਜੀਵਨ ਸੁੱਖੀ ਰਹਿੰਦਾ ਹੈ।ਸ਼ਾਸਤਰਾਂ ਅਨੁਸਾਰ ਪਿੱਪਲ ਦੇਵੀ ਲਕਸ਼ਮੀ ਅਤੇ ਸ਼ਨੀ ਦੇਵ ਨੂੰ ਬਹੁਤ ਪਿਆਰਾ ਹੈ। ਇਸ ਲਈ ਇਸ ਦਰੱਖ਼ਤ ਦੀ ਛਾਇਆ 'ਚ ਬੈਠ ਕੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਸੰਕਟਮੋਚਨ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ।
. ਐਤਵਾਰ ਨੂੰ ਛੱਡ ਕੇ ਰੋਜ਼ ਪਿੱਪਲ ਦੇ ਦਰੱਖ਼ਤ ਦੇ ਹੇਠਾਂ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਨਾਲ ਉਨ੍ਹਾਂ ਦੀ ਕ੍ਰਿਪਾ ਬਣੀ ਰਹਿੰਦੀ ਹੈ। ਇਸ ਨਾਲ ਪਿੱਤਰਾਂ ਦੀ ਆਸੀਸ ਮਿਲਦੀ ਹੈ।
. ਇੱਕ ਲੋਟੇ ਵਿਚ ਪਾਣੀ-ਦੁੱਧ, 4 ਪਤਾਸੇ, 2 ਲੌਂਗ ਅਤੇ ਕੁਝ ਕਾਲੇ ਤਿੱਲ ਲੈ ਕੇ ਪਿੱਪਲ ਦੀ ਜੜ੍ਹ 'ਚ ਅਭਿਸ਼ੇਕ ਕਰੋ। ਅਭਿਸ਼ੇਕ ਕਰਦੇ ਹੋਏ ਓਮ ਨਮੋ ਭਗਵਤੇ ਵਾਸੁਦੇਵਾਏ' ਦਾ ਜਾਪ ਕਰੋ।
. ਪਿੱਪਲ ਦੇ ਦਰੱਖ਼ਤ ਹੇਠਾਂ ਰੋਜ਼ ਪੂਜਾ ਕਰਨ ਨਾਲ ਭਗਵਾਨ ਨਾਰਾਇਣ ਦੀ ਕ੍ਰਿਪਾ ਹੁੰਦੀ ਹੈ।
. ਭੈੜੇ ਤੋਂ ਭੈੜੇ ਦੌਰ ਦਾ ਨਾਸ਼ ਕਰਨ ਲਈ ਪਿੱਪਲ ਦੇ ਦਰੱਖ਼ਤ ਥੱਲੇ ਸ਼ਿਵਲਿੰਗ ਦੀ ਸਥਾਪਨਾ ਕਰੋ ਅਤੇ ਰੋਜ਼ ਉਸ ਦੀ ਪੂਜਾ ਕਰੋ।
. ਰੋਗ 'ਚ ਪਿੱਪਲ ਦੇ ਦਰੱਖ਼ਤ ਦੀ ਪੂਜਾ ਕਰ ਕੇ ਆਪਣੇ ਖੱਬੇ ਹੱਥ ਨਾਲ ਪਿੱਪਲ ਨੂੰ ਛੂਹ ਕੇ ਰੋਗ ਦੂਰ ਕਰਨ ਦੀ ਬੇਨਤੀ ਕਰਨੀ ਚਾਹੀਦੀ ਹੈ।
. ਪੇਸ਼ੇ 'ਚ ਵਾਧੇ ਲਈ ਸ਼ਨੀਵਾਰ ਨੂੰ ਪਿੱਪਲ ਦਾ ਇਕ ਪੱਤਾ ਲਓ। ਉਸ ਨੂੰ ਸ਼ੁੱਧ ਪਾਣੀ ਨਾਲ ਧੋ ਕੇ ਉਸ ਉੱਤੇ ਚੰਦਨ ਨਾਲ ਸਵਾਸਤਿਕ ਬਣਾ ਕੇ ਵਪਾਰ 'ਚ ਵਾਧੇ ਦੀ ਅਰਦਾਸ ਕਰੋ। ਉਸ ਨੂੰ ਆਪਣੀ ਤਿਜੋਰੀ 'ਚ ਰੱਖ ਦਿਓ। ਇਸ ਤਰ੍ਹਾਂ 7 ਸ਼ਨੀਵਾਰ ਕਰੋ।
. ਧਰਮ ਗ੍ਰੰਥਾਂ ਮੁਤਾਬਕ ਹਨੂਮਾਨ ਜੀ ਇਕਮਾਤਰ ਅਜਿਹੇ ਦੇਵਤਾ ਹਨ, ਜੋ ਇਸ ਧਰਤੀ 'ਤੇ ਵਿਚਰਣ ਕਰਦੇ ਹਨ। ਹਨੂਮਾਨ ਜੀ ਦਾ ਨਾਮ ਸਮਰਣ ਕਰਨ ਨਾਲ ਭਗਤਾਂ ਦੇ ਸਾਰੇ ਸੰਕਟ ਦੂਰ ਹੋ ਜਾਂਦੇ ਹਨ। ਹਨੂਮਾਨ ਜੀ ਦੀ ਉਪਾਸਨਾ ਨਾਲ ਦਿਮਾਗ, ਤਾਕਤ, ਹੌਂਸਲੇ ਅਤੇ 'ਚ ਨਿਰੋਗਤਾ 'ਚ ਵਾਧਾ ਹੁੰਦਾ ਹੈ। ਹਨੂਮਾਨ ਜੀ ਦੀ ਕਿਰਪਾ ਪਾਉਣ ਅਤੇ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਦਾ ਇਕ ਉਪਾਅ ਹੈ।