ਹੋਲਿਕਾ ਦਹਿਨ 'ਤੇ ਨਾ ਕਰੋ ਇਹ ਗ਼ਲਤੀ, ਲੱਕੜਾਂ ਨੂੰ ਸਾੜਨ ਤੋਂ ਪਹਿਲਾਂ ਜਾਣੋ ਇਨ੍ਹਾਂ ਸਾਵਧਾਨੀਆਂ ਬਾਰੇ

3/23/2021 6:19:29 PM

ਨਵੀਂ ਦਿੱਲੀ - ਹੋਲਿਕਾ ਦਹਿਨ 28 ਮਾਰਚ ਨੂੰ ਮਨਾਇਆ ਜਾਵੇਗਾ। ਇਸ ਦਿਨ ਲੱਕੜ ਦੇ ਰੂਪ ਵਿਚ ਆਪਣੀਆਂ ਬੁਰਾਈਆਂ ਨੂੰ ਸਾੜ ਦੇਣਾ ਇੱਕ ਪਰੰਪਰਾ ਹੈ ਤਾਂ ਜੋ ਸਾਡੀ ਰੂਹ ਸ਼ੁੱਧ ਹੋ ਜਾਏ। ਆਮ ਤੌਰ 'ਤੇ ਲੋਕ ਇਸ ਦਿਨ ਕਿਸੇ ਵੀ ਲੱਕੜ ਨਾਲ ਹੋਲਿਕਾ ਦਹਿਨ ਕਰ ਦਿੰਦੇ ਹਨ ਜੋ ਕਿ ਸਹੀ ਨਹੀਂ ਹੈ। ਆਓ ਜਾਣਦੇ ਹਾਂ ਕਿ ਇਸ ਦਿਨ ਹੋਲਿਕਾ ਦਹਿਨ ਲਈ ਕਿਹੜੀ ਲੱਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਿਹੜੀ ਲੱਕੜ ਹੋਲਿਕਾ ਦਹਿਨ ਵਿਚ ਨਹੀਂ ਵਰਤੀ ਜਾਣੀ ਚਾਹੀਦੀ। 

ਹੋਲਿਕਾ  ਸਾੜਣ ਅਤੇ ਭਸਮ ਕਰਨ ਦਾ ਤਿਉਹਾਰ ਹੈ। ਮਹਾਂਦੇਵ ਨੇ ਹੋਲੀ ਤੋਂ 8 ਦਿਨ ਪਹਿਲਾਂ ਭਾਵ ਹੋਲਾਸ਼ਟਕ ਦੇ ਦਿਨ ਕਾਮਦੇਵ ਭਾਵ ਆਪਣੀ ਬੁਰਾਈ ਨੂੰ ਭਸਮ ਕਰ ਦਿੱਤਾ ਸੀ। ਸ਼ਾਸਤਰਾਂ ਅਨੁਸਾਰ, ਰਾਹੁ-ਕੇਤੂ ਨਾਲ ਸਬੰਧਤ ਕੁਝ ਰੁੱਖਾਂ ਨੂੰ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪਹਿਲੀ ਲੱਕੜ ਕੈਸਟਰ ਐਰਿੰਡ ਹੈ ਅਤੇ ਦੂਜੀ ਲੱਕੜ ਗੂਲਰ ਦੀ ਲੱਕੜ ਹੈ। ਇਨਾਂ ਦੋਵੇਂ ਲੱਕੜਾਂ ਦਾ ਇਸਤੇਮਾਲ ਹੋਲਿਕਾ ਦਹਿਨ ਦੇ ਦਿਨ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਦਿਨ ਗਾਂ ਦੇ ਗੋਏ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੀ ਪੂਜਾ ਕਰਦੇ ਸਮੇਂ ਤੁਹਾਡੀਆਂ ਅੱਖਾਂ ਵਿੱਚੋਂ ਨਿਕਲਦੇ ਹਨ ਹੰਝੂ ਜਾਂ ਆਉਂਦੀ ਹੈ ਨੀਂਦ? ਜਾਣੋ ਕੀ ਹੈ ਇਸਦਾ ਅਰਥ

ਇਸ ਮੌਸਮ ਵਿਚ ਕੈਸਟਰ(ਐਰਿੰਡ) ਅਤੇ ਗੂਲਰ ਦੀ ਲੱਕੜ ਦੇ ਪੱਤੇ ਡਿੱਗਣ ਲਗਦੇ ਹਨ ਅਤੇ ਇਨ੍ਹਾਂ ਵਿਚ ਪਾਣੀ ਦਾ ਤੱਤ ਖਤਮ ਹੋ ਜਾਂਦਾ ਹੈ। ਜੇ ਇਨ੍ਹਾਂ ਲਕੜਾਂ ਨੂੰ ਸਾੜਿਆ ਨਾ ਜਾਏ ਤਾਂ ਇਨ੍ਹਾਂ ਦੇ ਅੰਦਰ ਕੀੜੇ-ਮਕੌੜੇ ਪੈਦਾ ਹੋਣ ਲਗਦੇ ਹਨ। ਇਨ੍ਹਾਂ ਦੋਵੇਂ ਲੱਕੜਾਂ ਨੂੰ ਸਾੜਨ ਨਾਲ ਹਵਾ ਸ਼ੁੱਧ ਹੁੰਦੀ ਹੈ ਅਤੇ ਮੱਛਰ ਅਤੇ ਬੈਕਟਰੀਆ ਵੀ ਖ਼ਤਮ ਹੁੰਦੇ ਹਨ। ਇਸ ਲਈ ਹੋਲਿਕਾ ਦਹਿਨ ਦੇ ਦਿਨ ਇਹ ਦੋਵੇਂ ਲੱਕੜਾਂ, ਗਾਂ ਦਾ ਗੋਇਆ ਅਤੇ  ਬੂਟੀ ਨੂੰ ਸਾੜਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : Vastu Shastra ਮੁਤਾਬਕ ਜਾਣੋ ਪੂਜਾ ਕਰਦੇ ਸਮੇਂ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ

ਇਨ੍ਹਾਂ ਲੱਕੜਾਂ ਨੂੰ ਕਦੇ ਨਾ ਸਾੜੋ

ਹੋਲਿਕਾ ਦਹਿਨ ਦੇ ਦਿਨ ਅੰਬ ਦੀ ਲੱਕੜ ਨੂੰ ਕਦੇ ਨਹੀਂ ਸਾੜਨਾ ਚਾਹੀਦਾ ਹੈ। ਇਸ ਮੌਸਮ ਵਿਚ ਪਿੱਪਲ ਦੇ ਦਰੱਖਤ ਤੇ ਨਵੀਂਆਂ ਕਰੁੰਬਲਾਂ ਵੀ ਆਉਂਦੀ ਹਨ। ਇਸ ਲਈ ਪਿੱਪਲ ਦੀ ਲੱਕੜ ਨੂੰ ਵੀ ਇਸ ਦਿਨ ਨਹੀਂ ਸਾੜਣਾ ਚਾਹੀਦਾ। ਇਸ ਤੋਂ ਇਲਾਵਾ ਹੋਲਿਕਾ ਦਹਿਨ ਵਿਚ ਵੱਟ ਦੀ ਲੱਕੜ ਨੂੰ ਸਾੜਨਾ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਹੋਲਿਕਾ ਦਹਿਨ ਵਿਚ ਇਨ੍ਹਾਂ ਦਰੱਖਤਾਂ ਦੀ ਲੱਕੜ ਨੂੰ ਸਾੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਰੋਜ਼ ਕਰੋਗੇ ਇਹ 10 ਕੰਮ ਤਾਂ ਵਧੇਗਾ ਆਤਮ-ਵਿਸ਼ਵਾਸ, ਮਿਲੇਗੀ ਤਰੱਕੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur