ਰਾਸ਼ੀਫਲ: ਬਨਣਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ

2/1/2020 2:12:09 AM

ਮੇਖ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ਅਤੇ ਇਰਾਦਿਅਾਂ ’ਚ ਸਫਲਤਾ ਮਿਲੇਗੀ, ਮੋਰੇਲ ਬੂਸਟਿੰਗ ਬਣੀ ਰਹੇਗੀ ਪਰ ਗਲੇ ’ਚ ਖਰਾਬੀ ਦਾ ਡਰ।

ਬ੍ਰਿਖ- ਧਿਆਨ ਰੱਖੋ ਕਿ ਟਾਰਗੇਟ ’ਤੇ ਪਹੁੰਚਿਆ ਆਪ ਦਾ ਕੋਈ ਬਣਿਆ ਕੰਮ ਫਿਰ ਤੋਂ ਪੇਚੀਦਾ ਨਾ ਬਣ ਜਾਵੇ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।

ਮਿਥੁਨ- ਸਿਤਾਰਾ ਧਾਨ ਲਾਭ ਲਈ ਚੰਗਾ, ਕਾਰੋਬਾਰੀ ਟੂਰਿੰਗ ਪਾਜ਼ੇਟਿਵ ਨਤੀਜਾ ਦੇਵੇਗੀ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪ੍ਰੋਗਰਾਮ ’ਚ ਕੁਝ ਪੇਸ਼ਕਦਮੀ ਹੋ ਸਕਦੀ ਹੈ।

ਕਰਕ- ਰਾਜਕੀ ਕੰਮਾਂ ’ਚ ਸਕਸੈੱਸ ਮਿਲੇਗੀ, ਅਫ਼ਸਰਾਂ ਦਾ ਰੁਖ਼ ਸਾਫਟ-ਸੁਪੋਰਟਿਵ ਅਤੇ ਹਮਦਰਦਾਨਾ ਰਹੇਗਾ, ਵਿਰੋਧੀ ਆਪ ਅੱਗੇ ਟਿਕਣ ਦੀ ਹਿੰਮਤ ਨਹੀਂ ਰੱਖਣਗੇ।

ਸਿੰਘ- ਸਰੀਰ ’ਚ ਚੁਸਤੀ-ਫੁਰਤੀ, ਹਿੰਮਤ, ਉਤਸ਼ਾਹ, ਜੋਸ਼ ਵਧੇਗਾ, ਸਿਹਤ ਵੀ ਸੁਧਰੇਗੀ, ਜਨਰਲ ਹਾਲਾਤ ਹੌਲੀ-ਹੌਲੀ ਸੁਧਰਨ ਲੱਗਣਗੇ, ਤੇਜ-ਪ੍ਰਭਾਵ ਬਣਿਆ ਰਹੇਗਾ।

ਕੰਨਿਆ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।

ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਹਰ ਕੋਈ ਆਪ ਦੀ ਮੰਝੀ ਹੋਈ ਦਲੀਲ ਨੂੰ ਧਿਆਨ ਨਾਲ ਸੁਣੇਗਾ।

ਬ੍ਰਿਸ਼ਚਕ- ਵਿਰੋਧੀ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਾਅ ਖੇਡਣ ਨੂੰ ਤਿਆਰ ਮਿਲਣਗੇ, ਇਸ ਲਈ ਉਨ੍ਹਾਂ ਤੋਂ ਫਾਸਲਾ ਰੱਖਣਾ ਜ਼ਰੂਰੀ, ਸਫਰ ਵੀ ਨਾ ਕਰੋ।

ਧਨ- ਜਨਰਲ ਤੌਰ ’ਤੇ ਸਟਰੌਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਉਦੇਸ਼-ਮਨੋਰਥ ਸਿਰੇ ਚੜ੍ਹਨਗੇ, ਮੋਰੇਲ ਬੂਸਟਿੰਗ ਹੋਵੇਗੀ।

ਮਕਰ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਜੇ ਯਤਨ ਕਰੋਗੇ ਤਾਂ ਉਸ ’ਚ ਸਫਲਤਾ ਮਿਲੇਗੀ, ਵੈਸੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰਹੇਗਾ।

ਕੁੰਭ- ਕਿਸੇ ਮਿੱਤਰ-ਸੱਜਣ-ਸਾਥੀ ਦੀ ਮਦਦ ਅਤੇ ਸਹਿਯੋਗ ਕਰਕੇ ਆਪ ਦੀ ਕੋਈ ਪ੍ਰਾਬਲਮ ਸੁਲਝਣ ਦੀ ਆਸ, ਜਨਰਲ ਹਾਲਾਤ ਵੀ ਬਿਹਤਰ ਬਣਨਗੇ।

ਮੀਨ- ਕਾਰੋਬਾਰੀ ਕੰਮਾਂ ’ਚ ਲਾਭ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ ’ਤੇ ਕੰਮਕਾਜੀ ਪਲਾਨਿੰਗ’ਚੋਂ ਕੋਈ ਪੇਚਦੀਗੀ ਹਟੇਗੀ, ਮਾਣ-ਯਸ਼ ਦੀ ਪ੍ਰਾਪਤੀ।

1 ਫਰਵਰੀ 2020, ਸ਼ਨੀਵਾਰ ਮਾਘ ਸੁਦੀ ਤਿਥੀ ਸਪਤਮੀ (ਸ਼ਾਮ 6.11 ਤਕ) ਅਤੇ ਮਗਰੋਂ ਤਿਥੀ ਅਸ਼ਟਮੀ।

ਸੂਰਜ ਉਦੈ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ       ਮਕਰ ’ਚ

ਚੰਦਰਮਾ ਮੇਖ ’ਚ

ਮੰਗਲ ਬ੍ਰਿਸ਼ਚਕ ’ਚ

ਬੁੱੱਧ ਕੁੰਭ ’ਚ

ਗੁਰੂ ਧਨ ’ਚ

ਸ਼ੁੱਕਰ ਕੁੰਭ ’ਚ

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

        ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਮਾਘ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 12 (ਮਾਘ), ਹਿਜਰੀ ਸਾਲ : 1441, ਮਹੀਨਾ : ਜਮਾਦਿ ਉਲ ਸਾਨੀ ਤਰੀਕ : 6, ਸੂਰਜ ਉਦੈ : ਸਵੇਰੇ 7.25 ਵਜੇ, ਸੂਰਜ ਅਸਤ : ਸ਼ਾਮ 5.58 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਰਾਤ 8.54 ਤਕ) ਅਤੇ ਮਗਰੋਂ ਨਕਸ਼ੱਤਰ ਭਰਣੀ। ਯੋਗ : ਸ਼ੁਭ (1 ਫਰਵਰੀ ਦਿਨ-ਰਾਤ ਅਤੇ 2 ਨੂੰ ਸਵੇਰੇ 6.30 ਤਕ) ਅਤੇੇੇੇੇੇੇੇ ਮਗਰੋਂ ਯੋਗ ਸ਼ੁਕਲ। ਚੰਦਰਮਾ: ਮੇਖ ਰਾਸ਼ੀ ’ਤੇ (ਪੂਰਾ ਦਿਨ-ਰਾਤ), ਰਾਤ 8.54 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭੱਦਰਾ ਰਹੇਗੀ (ਸ਼ਾਮ 6.11 ਤੋਂ ਲੈ ਕੇ ਅਗਲੇ ਦਿਨ (2 ਫਰਵਰੀ ਨੂੰ ਸਵੇਰੇ 7.08 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਰੱਥ ਸਪਤਮੀ, ਆਰੋਗਿਯ ਸਪਤਮੀ, ਪੁੱਤਰ ਸਪਤਮੀ ਵਰਤ, ਅਚਲਾ ਸਪਤਮੀ, ਭਾਨੂ ਸਪਤਮੀ, ਸ਼੍ਰੀ ਮਾਧਵ ਆਚਾਰੀਆ ਜਯੰਤੀ, ਮਰਿਆਦਾ ਮਹਾਉਤਸਵ (ਜੈਨ), ਮਾਰਤੰਡ ਤੀਰਥ ਯਾਤਰਾ (ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Edited By Bharat Thapa