ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

10/2/2019 2:03:28 AM

ਮੇਖ- ਸਿਤਾਰਾ ਸਿਹਤ ਨੂੰ ਅਪਸੈੱਟ ਅਤੇ ਮਨ ਨੂੰ ਅਸ਼ਾਂਤ ਰੱਖਣ ਵਾਲਾ, ਡਰਾਈਵਿੰਗ ਵੀ ਸੁਚੇਤ ਰਹਿ ਕੇ ਕਰਨੀ ਚਾਹੀਦੀ ਹੈ, ਨੁਕਸਾਨ ਦਾ ਡਰ।

ਬ੍ਰਿਖ- ਫੈਮਿਲੀ ਫਰੰਟ ’ਤੇ ਸਿਤਾਰਾ ਢਿੱਲਾ, ਦੋਨੋਂ ਪਤੀ-ਪਤਨੀ ਕਿਸੇ ਨਾ ਕਿਸੇ ਗੱਲ ’ਤੇ ਇਕ-ਦੂਜੇ ਨਾਲ ਟੈਂਸ ਅਤੇ ਨਾਰਾਜ਼ ਦਿਖਣਗੇ, ਕਾਰੋਬਾਰੀ ਦਸ਼ਾ ਠੀਕ-ਠਾਕ।

ਮਿਥੁਨ- ਕਮਜ਼ੋਰ ਸਿਤਾਰੇ ਕਰਕੇ ਆਪ ਨੂੰ ਹਰ ਫਰੰਟ ’ਤੇ ਸਾਵਧਾਨ ਰਹਿਣਾ ਚਾਹੀਦਾ ਹੈ, ਸ਼ਰਾਰਤੀ ਲੋਕ ਆਪ ਨੂੰ ਆਪਣੀ ਕਿਸੇ ਮੁਸ਼ਕਿਲ ’ਚ ਫਸਾਉਣ ਲਈ ਸਰਗਰਮ ਰਹਿਣਗੇ।

ਕਰਕ- ਸੰਤਾਨ ਦਾ ਨਾਨ-ਕੋਆਪ੍ਰੇਟਿਵ ਰੁਖ਼ ਆਪ ਦੀ ਕਿਸੇ ਮੁਸ਼ਕਿਲ ਨੂੰ ਵਧਾ ਸਕਦਾ ਹੈ, ਇਸ ਲਈ ਆਪ ਨੂੰ ਹਰ ਪੱਖੋਂ ਸਾਵਧਾਨ ਰਹਿਣਾ ਚਾਹੀਦਾ ਹੈ, ਸਫਰ ਨਾ ਕਰੋ।

ਸਿੰਘ- ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕੋਈ ਜ਼ਿਆਦਾ ਭੱਜ-ਦੌੜ ਨਾ ਕਰੋ ਕਿਉਂਕਿ ਉਸ ਦਾ ਕੁਝ ਵੀ ਨਤੀਜਾ ਨਹੀਂ ਮਿਲੇਗਾ, ਮਨ ਵੀ ਟੈਂਸ ਜਿਹਾ ਰਹੇਗਾ।

ਕੰਨਿਆ- ਕੰਮਕਾਜੀ ਸਾਥੀ ਨਾ ਤਾਂ ਆਪ ਨਾਲ ਸਹਿਯੋਗ ਕਰਨਗੇ ਅਤੇ ਨਾ ਹੀ ਕੋਈ ਜ਼ਿਆਦਾ ਤਾਲਮੇਲ ਰੱਖਣਗੇ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਹੀ ਬਣੇ ਰਹਿਣਗੇ।

ਤੁਲਾ- ਕਿਉਂਕਿ ਫਾਇਨਾਂਸ਼ੀਅਲ ਫਰੰਟ ’ਤੇ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕੋਈ ਕਾਰੋਬਾਰੀ ਟੂਰ ਕਰੋ ਅਤੇ ਨਾ ਹੀ ਕੋਈ ਕੰਮਕਾਜੀ ਕੰਮ ਬੇਧਿਆਨੀ ਨਾਲ ਹੀ ਕਰੋ।

ਬ੍ਰਿਸ਼ਚਕ- ਜੇ ਕੋਈ ਕੰਮਕਾਜੀ ਯਤਨ ਅਣਮੰਨੇ ਮਨ ਨਾਲ ਕਰੋਗੇ ਤਾਂ ਉਸ ਦਾ ਕੁਝ ਵੀ ਨਤੀਜਾ ਨਹੀਂ ਮਿਲੇਗਾ, ਮਨ ਅਤੇ ਬੁੱਧੀ ’ਤੇ ਗਲਤ ਸੋਚ ਪ੍ਰਭਾਵੀ ਰਹਿ ਸਕਦੀ ਹੈ।

ਧਨ- ਜਿਹੜੇ ਲੋਕ ਵੀਜ਼ਾ-ਪਾਸਪੋਰਟ ਜਾਂ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ-ਧੰਦਾ ਕਰਦੇ ਹਨ, ਉਨ੍ਹਾਂ ਦਾ ਸਿਤਾਰਾ ਫੇਵਰੇਬਲ ਨਹੀਂ ਹੈ, ਇਸ ਲਈ ਕਿਸੇ ਨਾ ਕਿਸੇ ਝਮੇਲੇ ਦੇ ਜਾਗਣ ਦਾ ਡਰ ਰਹੇਗਾ।

ਕਰ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਰਸਤੇ ’ਚੋਂ ਹਟ ਸਕਦੀ ਹੈ।

ਕੁੰਭ -ਸਿਤਾਰਾ ਸਿਹਤ ਨੂੰ ਵਿਗਾੜਨ, ਪੈਰ ਫਿਸਲਣ ਅਤੇ ਕਿਸੇ ਸਰਕਾਰੀ ਕੰਮ ਨੂੰ ਕੰਪਲੀਕੇਟ ਬਣਾਉਣ ਵਾਲਾ ਹੈ, ਲੈਣ-ਦੇਣ ਦੇ ਕੰਮ ਵੀ ਸਮਝਦਾਰੀ ਨਾਲ ਨਿਪਟਾਓ।

ਮੀਨ- ਰਿਲੀਜੀਅਸ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ ਸੁਣਨ ’ਚ ਇੰਟਰਸਟ ਦੀ ਕਮੀ ਨਜ਼ਰ ਆਵੇਗੀ, ਧਿਆਨ ਰੱਖੋ ਕਿ ਕੋਈ ਸੁੱਤੀ ਪਈ ਸਮੱਸਿਆ ਸਿਰ ਨਾ ਚੁੱਕ ਲਵੇ।

2 ਅਕਤੂਬਰ 2019, ਬੁੱਧਵਾਰ ਅੱਸੂ ਸੁਦੀ ਤਿਥੀ ਚੌਥ (ਪੂਰਵ ਦੁਪਹਿਰ 11.40 ਤਕ) ਅਤੇ ਮਗਰੋਂ ਤਿਥੀ ਪੰਚਮੀ

ਸੂਰਜ ਉਦੈ ਸਮੇਂ ਸਿਤਾਰਿਅਾਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਤੁਲਾ ’ਚ

ਮੰਗਲ ਕੰਨਿਆ ’ਚ

ਬੁੱੱਧ ਤੁਲਾ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਅੱਸੂ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਅੱਸੂ), ਹਿਜਰੀ ਸਾਲ: 1441, ਮਹੀਨਾ : ਸਫਰ, ਤਰੀਕ : 2, ਸੂਰਜ ਉਦੈ ਸਵੇਰੇ : 6.25 ਵਜੇ, ਸੂਰਜ ਅਸਤ : ਸ਼ਾਮ 6.08 ਵਜੇ (ਜਲੰਧਰ ਟਾਈਮ), ਨਕਸ਼ੱਤਰ : ਵਿਸ਼ਾਖਾ (ਦੁਪਹਿਰ 12.52 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ। ਯੋਗ : ਪ੍ਰੀਤੀ (2-3 ਮੱਧ ਰਾਤ 2.53 ਤਕ) ਅਤੇ ਮਗਰੋਂ ਯੋਗ ਆਯੁਸ਼ਮਾਨ। ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 7.10 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਪੂਰਵ ਦੁਪਹਿਰ 11.40 ਤਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮਹਾਤਮਾ ਗਾਂਧੀ ਅਤੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜਨਮ ਦਿਵਸ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਉਪਾਂਗ ਲਲਿਤਾ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa