ਧਨ ਨਾਲ ਮਾਲਾਮਾਲ ਹੋਣ ਲਈ ਮਾਂ ਦੇ ਇਸ ਰੂਪ ਦੀ ਕਰੋ ਪੂਜਾ

10/2/2019 12:17:39 PM

ਜਲੰਧਰ(ਬਿਊਰੋ)—  ਅੱਜ ਚੌਥਾ ਨਰਾਤਾ ਹੈ। ਮਾਂ ਦੁਰਗਾ ਜੀ ਦੀ ਚੌਥੀ ਸ਼ਕਤੀ ਦਾ ਨਾਂ ਮਈਆ ਕੂਸ਼ਮਾਂਡਾ ਹੈ। ਇਸ ਦਿਨ ਮਾਂ ਕੂਸ਼ਮਾਂਡਾ ਜੀ ਦੀ ਪੂਜਾ ਕਰਕੇ ਉਨ੍ਹਾਂ ਨੂੰ ਖੁਸ਼ ਕਰ ਕੇ ਮਨਚਾਹੇ ਫਲ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਮਾਂ ਕੂਸ਼ਮਾਂਡਾ ਜੀ ਦੀ ਪੂਜਾ ਕਰਨ ਨਾਲ ਭਗਤਾਂ ਦੇ ਕਈ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਹਨ ਅਤੇ ਮਾਂ ਦੀ ਉਪਾਸਨਾ ਨਾਲ ਉਮਰ, ਯਸ਼ ਅਤੇ ਬਲ ਵੱਧਦਾ ਹੈ। ਜਿਹੜੇ ਭਗਤ ਮਾਂ ਕੂਸ਼ਮਾਂਡਾ ਜੀ ਦੀ ਸੱਚੇ ਮਨ ਅਤੇ ਸ਼ਰਧਾ ਨਾਲ ਭਗਤੀ ਤੇ ਪੂਜਾ-ਅਰਚਨਾ ਕਰਦੇ ਹਨ, ਕੂਸ਼ਮਾਂਡਾ ਮਾਂ ਉਨ੍ਹਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੀ ਹੈ।
ਮਾਂ ਕੂਸ਼ਮਾਂਡਾ ਨੂੰ ਸ਼ਹਿਦ ਬਹੁਤ ਪਿਆਰਾ ਹੈ। ਤੁਸੀਂ ਮਾਂ ਨੂੰ ਤਿਲਕ ਲਈ ਚਾਂਦੀ ਦਾ ਟੁੱਕੜਾ ਅਤੇ ਅੱਖਾਂ 'ਚ ਲਗਾਉਣ ਲਈ ਕਾਜਲ ਭੇਂਟ ਦੇ ਰੂਪ 'ਚ ਦੇ ਸਕਦੈ ਹੋ। ਇਸ ਤੋਂ ਇਲਾਵਾ ਮਾਂ ਨੂੰ ਖੁਸ਼ ਕਰਨ ਲਈ ਤੁਸੀਂ ਚੰਦਨ, ਤ੍ਰਿਫਲਾ, ਸਿੰਧੂਰ, ਵਾਲ ਬੰਨ੍ਹਣ ਲਈ ਪੱਟੀ, ਚਿਹਰਾ ਦੇਖਣ ਲਈ ਸ਼ੀਸ਼ਾ ਵੀ ਭੇਂਟ ਕਰ ਸਕਦੇ ਹੋ। ਕਿਹਾ ਜਾਂਦਾ ਹੈ ਕਿ ਮਾਂ ਕੂਸ਼ਮਾਂਡਾ ਨੂੰ ਲਾਲ ਗੁਲਾਬ ਬਹੁਤ ਪਸੰਦ ਹਨ। ਇਸ ਲਈ ਮਾਂ ਨੂੰ ਖੁਸ਼ ਕਰਨ ਲਈ ਤੁਸੀਂ ਲਾਲ ਗੁਲਾਬ ਜ਼ਰੂਰ ਚੜ੍ਹਾਓ।

ਨਰਾਤਿਆਂ ਦੇ ਚੌਥੇ ਦਿਨ ਕਰੋ ਕੁਝ ਖਾਸ ਉਪਾਅ
— ਬੇਲ ਦੀਆਂ 6 ਪੱਤੀਆਂ ਲੈ ਕੇ ਉਨ੍ਹਾਂ ਨੂੰ ਸ਼ਹਿਦ ਅਤੇ ਘਿਉ ਲਗਾਕੇ ਕਿਸੇ ਨਹਿਰ 'ਚ ਪਰਵਾਹ ਨਾਲ ਘਰ ਪਰਿਵਾਰ 'ਚ ਧਨ ਦੀ ਬਰਸਾਤ ਹੁੰਦੀ ਹੈ।
— ਹਲਦੀ ਨੂੰ ਪਾਣੀ 'ਚ ਘੋਲ ਕੇ, ਬੇਲ ਦੀ ਡੰਡੀ ਨਾਲ ਬੇਲ ਦੀ ਪੱਤੀ 'ਤੇ ਸ਼੍ਰੀ ਰਾਮ ਦਾ ਨਾਮ 108 ਵਾਰ ਲਿਖ ਕੇ ਨਹਿਰ 'ਚ ਪਰਵਾਹ ਕਰਨ ਨਾਲ ਵਿਆਹੁਤਾ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਤੰਗੀਆਂ ਵੀ ਖਤਮ ਹੁੰਦੀਆਂ ਹਨ।
— ਚਮੇਲੀ ਦਾ ਇੱਤਰ ਲਗਾ ਕੇ ਮਹਾ ਲਕਸ਼ਮੀ ਦੇ ਮੰਤਰਾਂ ਦਾ ਜਾਪ ਕਰਨ ਨਾਲ ਜ਼ਿੰਦਗੀ 'ਚ ਖੁਸ਼ੀਆਂ ਆਉਂਦੀਆਂ ਹਨ।

 


manju bala

Edited By manju bala