ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

9/8/2019 2:31:29 AM

ਮੇਖ— ਯਤਨ ਕਰਨ 'ਤੇ ਯਤਨਾਂ-ਪ੍ਰੋਗਰਾਮਾਂ, ਸਕੀਮਾਂ 'ਚ ਵੀ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਰਿਲੀਜੀਅਸ ਲਿਟਰੇਚਰ ਦੀ ਸਟੱਡੀ ਕਰਨ ਅਤੇ ਕਥਾ-ਵਾਰਤਾ ਸੁਣਨ 'ਚ ਰੁਚੀ।

ਬ੍ਰਿਖ— ਖਾਣ-ਪੀਣ ਕਰਦੇ ਸਮੇਂ ਉਨ੍ਹਾਂ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨੀ ਚਾਹੀਦੀ ਹੈ, ਜਿਹੜੀਆਂ ਆਪ ਦੀ ਸਿਹਤ-ਤਬੀਅਤ ਨੂੰ ਸੂਟ ਨਾ ਕਰਦੀਆਂ ਹੋਣ, ਮਾਨਸਿਕ ਟੈਨਸ਼ਨ ਰਹੇਗੀ।

ਮਿਥੁਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਪਤੀ-ਪਤਨੀ ਰਿਸ਼ਤਿਆਂ 'ਚ ਮਿਠਾਸ, ਤਾਲਮੇਲ, ਸਦਭਾਅ ਬਣਿਆ ਰਹੇਗਾ, ਮਨ ਸਫ਼ਰ ਲਈ ਰਾਜ਼ੀ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।

ਕਰਕ— ਦੁਸ਼ਮਣਾਂ 'ਤੇ ਥੋੜ੍ਹਾ ਜਿਹਾ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਗੇ ਪਰ ਜਨਰਲ ਹਾਲਾਤ ਠੀਕ ਰਹਿਣਗੇ।

ਸਿੰਘ— ਰਿਲੀਜੀਅਸ ਕੰਮਾਂ 'ਚ ਰੁਚੀ, ਯਤਨ ਕਰਨ 'ਤੇ ਕਿਸੇ ਪਲਾਨਿੰਗ 'ਚੋਂ ਕੋਈ ਪੇਚੀਦਗੀ ਹਟੇਗੀ, ਮਾਣ-ਯਸ਼ ਦੀ ਪ੍ਰਾਪਤੀ ਪਰ ਆਪਣੇ ਗੁੱਸੇ 'ਤੇ ਕਾਬੂ ਰੱਖੋ।

ਕੰਨਿਆ— ਯਤਨ ਕਰਨ 'ਤੇ ਕਿਸੇ ਕੰਮ 'ਚੋਂ ਕੋਈ ਕੰਪਲੀਕੇਸ਼ਨ ਹਟੇਗੀ, ਸ਼ਤਰੂ ਕਮਜ਼ੋਰ ਪਰ ਢਈਆ ਆਪ ਦੀ ਲੱਤ ਖਿੱਚਦੇ ਰਹਿਣ ਵਾਲਾ ਹੋਵੇਗਾ, ਅਹਿਤਿਆਤ ਰੱਖਣੀ ਜ਼ਰੂਰੀ।

ਤੁਲਾ— ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ, ਸ਼ਤਰੂ ਕਮਜ਼ੋਰ ਰਹਿਣਗੇ, ਤੇਜ-ਪ੍ਰਭਾਵ ਬਣਿਆ ਰਹੇਗਾ।

ਬ੍ਰਿਸ਼ਚਕ— ਸਿਤਾਰਾ ਕੰਮਕਾਜੀ ਕੰਮ ਸੰਵਾਰਨ, ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਦੇਣ ਵਾਲਾ, ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਵਿਰੋਧੀ ਨਿਸਤੇਜ ਰਹਿਣਗੇ।

ਧਨ— ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਮਨੋਬਲ ਸਟਰਾਂਗ ਰਹੇਗਾ ਪਰ ਸੁਭਾਅ 'ਚ ਗੁੱਸਾ, ਜਿਸ 'ਤੇ ਕਾਬੂ ਰੱਖਣਾ ਜ਼ਰੂਰੀ।

ਮਕਰ— ਖਰਚਿਆਂ ਕਰਕੇ ਧਨ ਦਾ ਠਹਿਰਾਓ ਥੋੜ੍ਹਾ, ਆਪਣੇ ਆਪ ਨੂੰ ਦੂਜਿਆਂ ਦੇ ਚੱਕਰਾਂ-ਝਮੇਲਿਆਂ ਤੋਂ ਬਚਾ ਕੇ ਰੱਖੋ, ਕੰਮਕਾਜੀ ਟੂਰਿੰਗ ਵੀ ਨੁਕਸਾਨ ਵਾਲੀ।

ਕੁੰਭ— ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਜੇ ਕੋਈ ਕੰਮਕਾਜੀ ਕੰਮ ਰੁਕਿਆ ਪਿਆ ਹੋਵੇ ਤਾਂ ਯਤਨ ਕਰ ਲਓ, ਉਸ 'ਚ ਕੁਝ ਨਾ ਕੁਝ ਬਿਹਤਰੀ ਜ਼ਰੂਰ ਹੋ ਜਾਵੇਗੀ।

ਮੀਨ— ਅਫਸਰਾਂ ਦੇ ਸੁਪੋਰਟਿਵ ਅਤੇ ਨਰਮ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚ ਪੇਸ਼ ਆ ਰਹੀ ਕੋਈ ਰੁਕਾਵਟ ਕੁਝ ਕਮਜ਼ੋਰ ਹੋਵੇਗੀ ਅਤੇ ਹਰ ਪੱਖੋਂ ਬਿਹਤਰੀ ਹੋਵੇਗੀ।

8 ਸਤੰਬਰ 2019, ਐਤਵਾਰ ਭਾਦੋਂ ਸੁਦੀ ਤਿਥੀ ਦਸ਼ਮੀ (ਰਾਤ 10.41 ਤਕ) ਅਤੇ ਮਗਰੋਂ ਤਿਥੀ ਇਕਾਦਸ਼ੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਸਿੰਘ 'ਚ
ਚੰਦਰਮਾ ਧਨ 'ਚ
ਮੰਗਲ ਸਿੰਘ 'ਚ
ਬੁੱਧ ਸਿੰਘ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਸਿੰਘ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 23, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 17 (ਭਾਦੋਂ), ਹਿਜਰੀ ਸਾਲ : 1441, ਮਹੀਨਾ : ਮੁਹੱਰਮ, ਤਰੀਕ : 8, ਸੂਰਜ ਉਦੈ ਸਵੇਰੇ : 6.11 ਵਜੇ, ਸੂਰਜ ਅਸਤ: ਸ਼ਾਮ 6.39 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮੂਲਾ (ਸਵੇਰੇ 6.29 ਤਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜਾ। ਯੋਗ : ਆਯੁਸ਼ਮਾਨ (ਸ਼ਾਮ 4.45 ਤਕ) ਅਤੇ ਮਗਰੋਂ ਯੋਗ ਸੌਭਾਗਿਯ। ਚੰਦਰਮਾ: ਧਨ ਰਾਸ਼ੀ 'ਤੇ (ਪੂਰਾ ਦਿਨ-ਰਾਤ), ਸਵੇਰੇ 6.29 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸੁਆਮੀ ਸ਼੍ਰਿਵਾ ਨੰਦ ਜਯੰਤੀ, ਮੇਲਾ ਰਾਮਦੇਵ ਰੋਣੇਚਾ (ਰਾਜਸਥਾਨ)।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh