ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
8/24/2019 7:28:16 AM

ਮੇਖ- ਸਿਤਾਰਾ ਧਨ ਲਾਭ ਲਈ ਉੱਤਮ, ਟੂਰਿਜ਼ਮ, ਟੀਚਿੰਗ, ਡੈਕੋਰੇਸ਼ਨ, ਇਲੈਕਟ੍ਰਾਨਿਕਸ, ਏਅਰ ਟਿਕਟਿੰਗ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਬ੍ਰਿਖ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਮੂਡ ’ਚ ਖੁਸ਼ਦਿਲੀ, ਰੰਗੀਨੀ, ਚੰਚਲਤਾ ਰਹੇਗੀ, ਆਪਣੇ ਸਵਛੰਦ ਹੁੰਦੇ ਮਨ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।
ਮਿਥੁਨ- ਕਮਜ਼ੋਰ ਸਿਤਾਰੇ ਕਰਕੇ ਆਪਣੇ ਆਪ ਨੂੰ ਝਮੇਲਿਅਾਂ ਤੋਂ ਬਚਾਅ ਕੇ ਰੱਖਣਾ ਸਹੀ ਰਹੇਗਾ, ਕੰਮਕਾਜੀ ਟੂਰ ਵੀ ਨਾ ਕਰੋ ਕਿਉਂਕਿ ਉਹ ਕੋਈ ਨਤੀਜਾ ਨਹੀਂ ਦੇਵੇਗਾ।
ਕਰਕ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ ਅਤੇ ਸਪਲਾਈ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਇੱਜ਼ਤ ਬਣੀ ਰਹੇਗੀ।
ਸਿੰਘ- ਅਫ਼ਸਰਾਂ ਦੇ ਸੁਪੋਰਟਿਵ ਅਤੇ ਲਚੀਲੇ ਰੁਖ਼ ਕਰਕੇ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੈਟਲ ਕਰਨ ’ਚ ਮਦਦ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕੰਨਿਆ- ਸਟਰਾਂਗ ਸਿਤਾਰਾ ਆਪ ਦੇ ਮੋਰੇਲ ਨੂੰ ਬੁਲੰਦ ਰੱਖੇਗਾ, ਪਲਾਨਿੰਗ ’ਚੋਂ ਕਿਸੇ ਬਾਧਾ-ਮੁਸ਼ਕਿਲ ਨੂੰ ਹਟਾਏਗਾ, ਹਰ ਪੱਖੋਂ ਕਦਮ ਬੜ੍ਹਤ ਵੱਲ ਰੱਖੇਗਾ।
ਤੁਲਾ- ਸਿਤਾਰਾ ਕਿਉਂਕਿ ਪੇਟ ਲਈ ਠੀਕ ਨਹੀਂ, ਇਸ ਲਈ ਉਨ੍ਹਾਂ ਵਸਤਾਂ ਦੀ ਵਰਤੋਂ ਨਾ ਕਰੋ, ਜਿਹੜੀਅਾਂ ਤਬੀਅਤ ਨੂੰ ਸੂਟ ਨਾ ਕਰਦੀਅਂ ਹੋਣ, ਨੁਕਸਾਨ-ਪ੍ਰੇਸ਼ਾਨੀ ਦਾ ਡਰ ਰਹੇਗਾ।
ਬ੍ਰਿਸ਼ਚਕ- ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਅਟ੍ਰੈਕਸ਼ਨ ਆਪ ਨੂੰ ਕਿਸੇ ਸਮੇਂ ਕਿਸੇ ਮੁਸੀਬਤ ’ਚ ਫਸਾ ਸਕਦੀ ਹੈ, ਵੈਸੇ ਕਾਰੋਬਾਰੀ ਦਸ਼ਾ ਬਿਹਤਰ ਰਹੇਗੀ।
ਧਨ- ਕਿਸੇ ਪਾਵਰਫੁਲ ਸ਼ਤਰੂ ਦਾ ਟਕਰਾਅ ਵਾਲਾ ਮੂਡ ਆਪ ਨੂੰ ਕੁਝ ਪ੍ਰੇਸ਼ਾਨ, ਅਪਸੈੱਟ, ਟੈਂਸ ਰੱਖ ਸਕਦਾ ਹੈ, ਜਲਦਬਾਜ਼ੀ ’ਚ ਵੀ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ।
ਮਕਰ- ਸੰਤਾਨ ਦੇ ਸਹਿਯੋਗੀ ਰੁਖ਼ ਕਰਕੇ ਆਪ ਦੀ ਕੋਈ ਟੈਨਸ਼ਨ, ਪ੍ਰੇਸ਼ਾਨੀ ਆਪਣੇ ਹੱਲ ਦੇ ਨੇੜੇ ਪਹੁੰਚ ਸਕਦੀ ਹੈ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।
ਕੁੰਭ- ਪ੍ਰਾਪਰਟੀ ਦੇ ਕੰਮਾਂ ਲਈ ਆਪ ਦਾ ਕੋਈ ਯਤਨ ਚੰਗਾ ਨਤੀਜਾ ਦੇ ਸਕਦਾ ਹੈ, ਵੱਡੇ ਲੋਕਾਂ ’ਚ ਆਪ ਦਾ ਪ੍ਰਭਾਵ-ਪੈਠ ਅਤੇ ਲਿਹਾਜ਼ਦਾਰੀ ਬਣੀ ਰਹੇਗੀ।
ਮੀਨ- ਵੱਡੇ ਲੋਕਾਂ ਦਾ ਸਾਫਟ ਅਤੇ ਸੁਪੋਰਟਿਵ ਰੁਖ਼ ਹਰ ਮੋਰਚੇ ’ਤੇ ਆਪ ਨੂੰ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਮਾਣ-ਯਸ਼ ਦੀ ਪ੍ਰਾਪਤੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।
24 ਅਗਸਤ 2019, ਸ਼ਨੀਵਾਰ ਭਾਦੋਂ ਵਦੀ ਤਿਥੀ ਅਸ਼ਟਮੀ (ਸਵੇਰੇ 8.32 ਤੱਕ) ਅਤੇ ਮਗਰੋਂ ਤਿਥੀ ਨੌਮੀ
ਸੂਰਜ ਉਦੇ ਸਮੇਂ ਸਿਤਾਰਿਅਾਂ ਦੀ ਸਥਿਤੀ
ਸੂਰਜ ਸਿੰਘ ’ਚ
ਚੰਦਰਮਾ ਬ੍ਰਿਖ ’ਚ
ਮੰਗਲ ਸਿੰਘ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਭਾਦੋਂ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 2 (ਭਾਦੋਂ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 22, ਸੂਰਜ ਉਦੈ ਸਵੇਰੇ: 6.02 ਵਜੇ, ਸੂਰਜ ਅਸਤ : ਸ਼ਾਮ 6.57 ਵਜੇ (ਜਲੰਧਰ ਟਾਈਮ), ਨਕਸ਼ੱਤਰ: ਰੋਹਿਣੀ (24-25 ਮੱਧ ਰਾਤ 4.16 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ। ਯੋਗ : ਵਿਆਘਾਤ (ਬਾਅਦ ਦੁਪਹਿਰ 3.47 ਤੱਕ) ਅਤੇ ਮਗਰੋਂ ਯੋਗ ਹਰਸ਼ਣ। ਚੰਦਰਮਾ : ਬ੍ਰਿਖ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ (ਵੈਸ਼ਣਵ), ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਪੁਰਬ (ਮਥੁਰਾ), ਸੰਤ ਗਿਆਨੇਸ਼ਵਰ ਜਯੰਤੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-9856600786 'ਤੇ ਜ਼ਰੂਰ ਫੋਨ ਕਰੋ।