ਅੱਜ ਦੇ ਰਾਸ਼ੀਫਲ ''ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ
8/6/2019 6:40:09 AM

ਮੇਖ- ਪੂਰਵ ਦੁਪਹਿਰ ਤਕ ਸਮਾਂ ਅਹਿਤਿਆਤ, ਪ੍ਰੇਸ਼ਾਨੀ, ਨੁਕਸਾਨ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਜਨਰਲ ਹਾਲਾਤ ’ਚ ਸੁਧਾਰ ਹੋਵੇਗਾ, ਸਫਲਤਾ ਮਿਲੇਗੀ।
ਬ੍ਰਿਖ- ਸਿਤਾਰਾ ਜਨਰਲ ਤੌਰ ’ਤੇ ਪੂਰਵ ਦੁਪਹਿਰ ਤਕ ਬਿਹਤਰ, ਵੈਸੇ ਵੀ ਹਰ ਫਰੰਟ ’ਤੇ ਆਪ ਨੂੰ ਸਕਸੈੱਸ ਮਿਲੇਗੀ ਪਰ ਬਾਅਦ ’ਚ ਕੋਈ ਨਾ ਕੋਈ ਕੰਪਲੀਕੇਸ਼ਨ ਉੱਭਰਦੀ ਰਹਿ ਸਕਦੀ ਹੈ।
ਮਿਥੁਨ- ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਪ੍ਰਭਾਵੀ ਰੱਖੇਗਾ, ਵਿਰੋਧੀ ਆਪ ਅੱਗੇ ਠਹਿਰ ਨਹੀਂ ਸਕਣਗੇ ਪਰ ਫੈਮਿਲੀ ਫਰੰਟ ’ਤੇ ਟੈਨਸ਼ਨ ਰਹੇਗੀ।
ਕਰਕ- ਆਪਣੇ ਕੰਮਕਾਜੀ ਕੰਮਾਂ ਨੂੰ ਨਿਪਟਾਉਣ ਲਈ ਪੂਰਵ ਦੁਪਹਿਰ ਤਕ ਆਪ ’ਚ ਜੋਸ਼-ਉਤਸ਼ਾਹ ਪੂਰੇ ਜ਼ੋਰ ’ਤੇ ਰਹੇਗਾ, ਫਿਰ ਬਾਅਦ ’ਚ ਸਫਲਤਾ ਦਾ ਸਕੋਪ ਵਧੇਗਾ।
ਸਿੰਘ- ਸਿਤਾਰਾ ਪੂਰਵ ਦੁਪਹਿਰ ਤਕ ਕੰਮਕਾਜੀ ਫਰੰਟ ’ਤੇ ਕਦਮ ਬੜ੍ਹਤ ਵੱਲ ਰੱਖੇਗਾ, ਫਿਰ ਬਾਅਦ ’ਚ ਮਿੱਤਰ-ਸੱਜਣ-ਸਾਥੀ ਹਰ ਮਾਮਲੇ ’ਚ ਤਾਲਮੇਲ-ਸਹਿਯੋਗ ਰੱਖਣਗੇ।
ਕੰਨਿਆ- ਜਿਹੜੇ ਲੋਕ ਕਾਰੋਬਾਰੀ ਟੂਰਿੰਗ-ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਕੰਮਕਾਜੀ ਭੱਜ-ਦੌੜ, ਮਿਹਨਤ ਦੀ ਚੰਗੀ ਰਿਟਰਨ ਮਿਲੇਗੀ, ਮਾਣ-ਯਸ਼ ਦੀ ਪ੍ਰਾਪਤੀ।
ਤੁਲਾ- ਸਿਤਾਰਾ ਪੂਰਵ ਦੁਪਹਿਰ ਤਕ ਕਮਜ਼ੋਰ, ਆਪਣੇ ਆਪ ਨੂੰ ਝਮੇਲਿਅਾਂ ਤੋਂ ਬਚਾਅ ਕੇ ਰੱਖੋ ਪਰ ਬਾਅਦ ’ਚ ਜਨਰਲ ਸਿਤਾਰਾ ਬਿਹਤਰ ਬਣੇਗਾ, ਕੰਮਕਾਜੀ ਦਸ਼ਾ ਸੁਧਰੇਗੀ।
ਬ੍ਰਿਸ਼ਚਕ- ਸਿਤਾਰਾ ਪੂਰਵ ਦੁਪਹਿਰ ਤਕ ਆਮਦਨ ਲਈ ਚੰਗਾ, ਇੱਜ਼ਤ-ਮਾਣ ਬਣਿਆ ਰਹੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਮੋਰਚੇ ’ਤੇ ਕੋਈ ਨਾ ਕੋਈ ਕੰਪਲੀਕੇਸ਼ਨ ਜਾਗਦੀ ਰਹੇਗੀ।
ਧਨ- ਸਿਤਾਰਾ ਪੂਰਵ ਦੁਪਹਿਰ ਤਕ ਜਨਰਲ ਤੌਰ ’ਤੇ ਸਕਸੈੱਸ ਦੇਣ ਅਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਮਿਲੇਗਾ।
ਮਕਰ- ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਬਾਧਾਵਾਂ-ਮੁਸ਼ਕਿਲਾਂ ’ਤੇ ਆਪ ਦੀ ਪਕੜ ਬਣੀ ਰਹੇਗੀ ਪਰ ਫੈਮਿਲੀ ਫਰੰਟ ’ਤੇ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।
ਕੁੰਭ- ਸਿਤਾਰਾ ਪੂਰਵ ਦੁਪਹਿਰ ਤਕ ਸਿਹਤ ਲਈ ਕਮਜ਼ੋਰ, ਕੋਈ ਕੰਮ ਵੀ ਜਲਦਬਾਜ਼ੀ ’ਚ ਨਾ ਕਰੋ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰ ਹਾਲਾਤ ਬਣਨਗੇ।
ਮੀਨ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ, ਕੰਮਕਾਜੀ ਦਸ਼ਾ ਚੰਗੀ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਬਣ ਸਕਦੇ ਹਨ, ਇਸ ਲਈ ਕੋਈ ਵੀ ਨਵਾਂ ਯਤਨ ਜਾਂ ਨਵੀਂ ਪਹਿਲ ਨਹੀਂਂ ਕਰਨੀ ਚਾਹੀਦੀ।
6 ਅਗਸਤ 2019, ਮੰਗਲਵਾਰ ਸਾਉਣ ਸੁਦੀ ਤਿਥੀ ਛੱਠ (ਦੁਪਹਿਰ 1.31 ਤੱਕ) ਅਤੇ ਮਗਰੋਂ ਤਿਥੀ ਸਪਤਮੀ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕਰਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 22, ਰਾਸ਼ਟਰੀ ਸ਼ਕ ਸੰਮਤ : 1941, ਮਿਤੀ: 15 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 4, ਸੂਰਜ ਉਦੈ ਸਵੇਰੇ : 5.51 ਵਜੇ, ਸੂਰਜ ਅਸਤ : ਸ਼ਾਮ 7.16 ਵਜੇ (ਜਲੰਧਰ ਟਾਈਮ), ਨਕਸ਼ੱਤਰ : ਚਿਤਰਾ (ਰਾਤ 10.23 ਤੱਕ) ਅਤੇ ਮਗਰੋਂ ਨਕਸ਼ੱਤਰ ਸੁਵਾਤੀ। ਯੋਗ : ਸਾਧਿਯ (ਸ਼ਾਮ 5.20 ਤੱਕ) ਅਤੇ ਮਗਰੋਂ ਯੋਗ ਸ਼ੁਭ। ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਵ ਦੁਪਹਿਰ 11.01) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।