ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
8/5/2019 7:12:14 AM

ਮੇਖ- ਕਮਜ਼ੋਰ ਮਨੋਬਲ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ’ਤੇ ਘਬਰਾਹਟ ਮਹਿਸੂਸ ਕਰੋਗੇ, ਕਿਸੇ ਸਮੇਂ ਕੋਈ ਸ਼ਤਰੂ ਟਕਰਾਅ ਦੇ ਮੂਡ ’ਚ ਨਜ਼ਰ ਆਵੇਗਾ।
ਬ੍ਰਿਖ- ਮਜ਼ਬੂਤ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਪਰ ਸ਼ਨੀ-ਕੇਤੂ ਦੀ ਮੌਜੂਦਗੀ ਸਿਹਤ ਲਈ ਕਮਜ਼ੋਰ, ਸਾਵਧਾਨੀ ਵਰਤੋ।
ਮਿਥੁਨ- ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਲਈ ਆਪ ਦੇ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਤੇਜ-ਪ੍ਰਭਾਵ ਬਣਿਆ ਰਹੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ।
ਕਰਕ- ਉਤਸ਼ਾਹ-ਹਿੰਮਤ, ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਦੁਸ਼ਮਣਾਂ ’ਤੇ ਆਪ ਦੀ ਦਨਦਨਾਹਟ ਵਧੇਗੀ ਪਰ ਫੈਮਿਲੀ ਫਰੰਟ ’ਤੇ ਕੁਝ ਟੈਨਸ਼ਨ ਬਣੀ ਰਹੇਗੀ।
ਸਿੰਘ- ਸਿਤਾਰਾ ਆਮਦਨ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਯਤਨ ਕਰਨ ’ਤੇ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਸਿਰੇ ਚੜ੍ਹ ਸਕਦਾ ਹੈ, ਇੱਜ਼ਤ ਵਧੇਗੀ।
ਕੰਨਿਆ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਤੇਜ-ਪ੍ਰਭਾਵ ਬਣਿਆ ਰਹੇਗਾ ਪਰ ਗਲੇ ’ਚ ਖਰਾਬੀ ਦਾ ਡਰ, ਠੰਡੀਅਾਂ ਵਸਤਾਂ ਦੀ ਵਰਤੋਂ ਘੱਟ ਕਰੋ।
ਤੁਲਾ- ਜਨਰਲ ਸਿਤਾਰਾ ਨੁਕਸਾਨ-ਪ੍ਰੇਸ਼ਾਨੀ ਅਤੇ ਕੰਪਲੀਕੇਸ਼ਨਜ਼ ਵਾਲਾ, ਆਪਣੇ ਆਪ ਨੂੰ ਦੂਜਿਅਾਂ ਦੇ ਝਮੇਲਿਅਾਂ ਤੋਂ ਬਚਾਅ ਕੇ ਰੱਖੋ, ਖਰਚਿਅਾਂ ਦਾ ਵੀ ਜ਼ੋਰ ਰਹੇਗਾ।
ਬ੍ਰਿਸ਼ਚਕ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ ਪਰ ਰਾਹੂ ਦੀ ਸਥਿਤੀ ਸਿਹਤ ਨੂੰ ਅਪਸੈੱਟ ਰੱਖਣ ਵਾਲੀ ਹੈ।
ਧਨ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਆਪ ਦੇ ਯਤਨ ਅਤੇ ਭੱਜ-ਦੌੜ ਪਾਜ਼ੇਟਿਵ ਨਤੀਜਾ ਦੇਣਗੇ, ਵੱਡੇ ਲੋਕ ਸਾਫਟ ਅਤੇ ਹਮਦਰਦਾਨਾ ਰੁਖ਼ ਰੱਖਣਗੇ।
ਮਕਰ- ਜਨਰਲ ਸਿਤਾਰਾ ਮਜ਼ਬੂਤ, ਮਨੋਬਲ ਬਣਿਆ ਰਹੇਗਾ, ਇਰਾਦਿਅਾਂ ’ਚ ਵਿਜੇ ਮਿਲੇਗੀ, ਵੈਸੇ ਹਰ ਮੋਰਚੇ ’ਤੇ ਕਦਮ ਬੜ੍ਹਤ ਵੱਲ ਰਹੇਗਾ, ਇੱਜ਼ਤ ਬਣੀ ਰਹੇਗੀ।
ਕੁੰਭ- ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਸੰਜਮ ’ਚ ਖਾਣਾ-ਪੀਣਾ ਚਾਹੀਦਾ ਹੈ, ਵੈਸੇ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਮੀਨ- ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਇਕ-ਦੂਜੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ, ਜਨਰਲ ਤੌਰ ’ਤੇ ਯਤਨ ਸਫਲ ਰਹਿਣਗੇ, ਮਾਣ-ਯਸ਼ ਦੀ ਪ੍ਰਾਪਤੀ।
5 ਅਗਸਤ 2019, ਸੋਮਵਾਰ
ਸਾਉਣ ਸੁਦੀ ਤਿਥੀ ਪੰਚਮੀ (ਬਾਅਦ ਦੁਪਹਿਰ 3.55 ਤੱਕ) ਅਤੇ ਮਗਰੋਂ ਤਿਥੀ ਛੱਠ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਕੰਨਿਆ ’ਚ
ਮੰਗਲ ਕਰਕ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਕਰਕ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 21, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 14 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 3, ਸੂਰਜ ਉਦੈ ਸਵੇਰੇ : 5.50 ਵਜੇ, ਸੂਰਜ ਅਸਤ : ਸ਼ਾਮ 7.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (ਰਾਤ 11.48 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ। ਯੋਗ : ਸਿੱਧ (ਰਾਤ 8.16 ਤੱਕ) ਅਤੇ ਮਗਰੋਂ ਯੋਗ ਸਾਧਿਯ। ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ। ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਨਾਗ ਪੰਚਮੀ, ਸ਼੍ਰੀ ਕਲਕਿ ਜਯੰਤੀ, ਮੇਲਾ ਨਾਗ ਪੰਚਮੀ (ਮਥੁਰਾ) ਅਤੇ ਡੋਡਾ, ਜੰਮੂ-ਕਸ਼ਮੀਰ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।