ਕੀ ਇਸ਼ਾਰਾ ਕਰਦਾ ਹੈ ਸੁਪਨੇ ’ਚ ਅੱਗ ਅਤੇ ਪਾਣੀ ਦਾ ਨਜ਼ਰ ਆਉਣਾ
8/5/2019 9:17:42 AM

ਨਵੀ ਦਿੱਲੀ(ਭਾਸ਼ਾ)- ਨੀਦ ’ਚ ਆਉਣ ਵਾਲੇ ਸੁਪਨਿਆਂ ਨੂੰ ਲੈ ਕੇ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਕਦੀ ਸਾਡੇ ਜੀਵਨ ’ਚ ਹੋਣ ਵਾਲੀਆ ਘਟਨਾਵਾਂ ਨੂੰ ਲੈ ਕੇ ਸੰਕੇਤ ਦਿੰਦੇ ਹਨ ਤਾਂ ਕਦੀ ਵਰਤਮਾਨ ਸਮੇਂ ’ਚ ਚਲ ਰਹੀ ਸਾਡੀ ਮਨੋਦਸ਼ਾ ਦੇ ਬਾਰੇ ਦੱਸਦੇ ਹਨ ਪਰ ਸੁਪਨਾ ਆਉਣਾ ਸਾਡੀ ਜ਼ਿੰਦਗੀ ’ਚ ਅਜਿਹੀ ਪ੍ਰਕਿਰਿਆ ਹੈ, ਜਿਸ ’ਤੇ ਸਾਡਾ ਕੋਈ ਜ਼ੋਰ ਨਹੀਂ ਹੈ। ਆਓ ਜਾਣਦੇ ਹਾਂ ਕਿ ਸੁਪਨੇ ’ਚ ਅੱਗ ਅਤੇ ਪਾਣੀ ਨਜ਼ਰ ਆਉਣ ਦਾ ਕੀ ਮਤਲਬ ਹੈ।
ਸ਼ਾਸ਼ਤਰ ਅਨੁਸਾਰ ਜੇਕਰ ਤੁਸੀਂ ਸੁਪਨੇ ’ਚ ਅੱਗ ਲੱਗੀ ਹੋਈ ਦੇਖ ਲਈ ਹੈ ਅਤੇ ਇਹ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਹੈ ਤਾਂ ਸੁਪਨੇ ਤੋਂ ਜਾਗ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਅੱਗ ਤੁਹਾਡੇ ਮਾਨਸਿਕ ਤਣਾਅ ਦਾ ਅੰਤ ਅਤੇ ਭਵਿੱਖ ’ਚ ਵਿਦੇਸ਼ ਯਾਤਰਾ ਵੱਲ ਇਸ਼ਾਰਾ ਕਰਦੀ ਹੈ ਅਤੇ ਜੇ ਤੁਸੀਂ ਇਸ ਅੱਗ ’ਚ ਖੁਦ ਨੂੰ ਸੜਦੇ ਦੇਖਿਆ ਹੈ ਤਾਂ ਇਸ ਦਾ ਮਤਲਬ ਤੁਹਾਡੇ ਸਰੀਰ ’ਤੇ ਪਿੱਤ ਹੋ ਸਕਦੀ ਹੈ।
ਅੱਗ ’ਚ ਘਰ ਸੜਦਾ ਨਜ਼ਰ ਆਉਣਾ
ਜੇਕਰ ਤੁਹਾਨੂੰ ਸੁਪਨੇ ’ਚ ਲੱਗੀ ਹੋਈ ਅੱਗ ’ਚ ਆਪਣਾ ਘਰ ਸੜਦਾ ਨਜ਼ਰ ਆਇਆ ਹੈ ਤਾਂ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਘਰ ਸੰਤਾਨ ਸੁੱਖ ਦੀ ਪ੍ਰਾਪਤੀ ਹੋਣ ਵਾਲੀ ਹੈ ਅਤੇ ਜੇ ਤੁਹਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਤਾਂ ਇਸ ਦਾ ਮਤਲਬ ਤੁਹਾਨੂੰ ਮਨਚਾਹਿਆ ਸਾਥੀ ਮਿਲਣ ਵਾਲਾ ਹੈ।
ਸੁਪਨੇ ’ਚ ਹੜ੍ਹ ਜਾਂ ਨਦੀ ਦਾ ਨਜ਼ਰ ਆਉਣਾ
ਸੁਪਨੇ ’ਚ ਨਦੀ ਨਜ਼ਰ ਆਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੇ ਸੁਪਨੇ ਜਲਦੀ ਪੂਰੇ ਹੋਣ ਦੇ ਵੱਲ ਇਸ਼ਾਰਾ ਕਰਦੀ ਹੈ। ਸੁਪਨੇ ’ਚ ਹੜ੍ਹ ਦੇਖਣ ਦਾ ਮਤਲਬ ਹੈ ਕਿ ਕੁਝ ਬੁਰਾ ਹੋਣ ਵਾਲਾ ਹੈ।