ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਕਾਰੋਬਾਰ ਨਾਲ ਜੁੜੇ ਕਈ ਕੰਮ

8/4/2019 5:58:00 AM

ਮੇਖ— ਵਿਰੋਧੀਆਂ ਨੂੰ ਕਮਜ਼ੋਰ ਸਮਝਣਾ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ, ਮਨ ਵੀ ਕੁਝ ਅਸ਼ਾਂਤ-ਪ੍ਰੇਸ਼ਾਨ-ਡਾਵਾਂਡੋਲ-ਡਿਸਟਰਬ ਜਿਹਾ ਰਹੇਗਾ, ਸਫ਼ਰ ਨਾ ਕਰੋ।

ਬ੍ਰਿਖ— ਯਤਨ ਕਰਨ 'ਤੇ ਪਲਾਨਿੰਗ 'ਚੋਂ ਕੋਈ ਕੰਪਲੀਕੇਸ਼ਨ ਹਟੇਗੀ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰਹੇਗਾ, ਸੋਚ-ਵਿਚਾਰ 'ਚ ਦਲੀਲਬਾਜ਼ੀ ਵਿਚ ਗੰਭੀਰਤਾ ਦਿਖੇਗੀ।

ਮਿਥੁਨ— ਜਿਹੜਾ ਵੀ ਯਤਨ ਕਰੋਗੇ, ਉਸ 'ਚ ਜੋਸ਼ ਰਹੇਗਾ ਅਤੇ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਫੈਮਿਲੀ ਫਰੰਟ 'ਤੇ ਕੁੜੱਤਣ-ਤਣਾਤਣੀ ਰਹਿ ਸਕਦੀ ਹੈ।

ਕਰਕ— ਵੱਡੇ ਲੋਕ ਆਪ ਦੀ ਗੱਲ-ਪੱਖ, ਨਜ਼ਰੀਏ ਨੂੰ ਸੀਰੀਅਸਲੀ ਅਤੇ ਅਟੈਨਸ਼ਨ ਨਾਲ ਸੁਣਨਗੇ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।

ਸਿੰਘ— ਸਿਤਾਰਾ ਧਨ ਲਾਭ ਲਈ ਚੰਗਾ, ਐਗਰੀਕਲਚਰਲ ਪ੍ਰੋਡਕਟਸ, ਐਗਰੀਕਲਚਰਲ ਇੰਪਲੀਮੈਂਟਸ, ਫਰਟੀਲਾਈਜ਼ਰਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਭਰਪੂਰ ਲਾਭ ਮਿਲੇਗਾ।

ਕੰਨਿਆ— ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਤੋਂ ਬਚੋ।

ਤੁਲਾ— ਕਿਉਂਕਿ ਸਿਤਾਰਾ ਉਲਝਣਾਂ-ਕੰਪਲੀਕੇਸ਼ਨਜ਼ ਵਾਲਾ ਹੈ, ਇਸ ਲਈ ਪਲਾਨਿੰਗ ਨੂੰ ਸੋਚ-ਸਮਝ ਕੇ ਅੱਗੇ ਵਧਾਓ, ਸਫਰ ਨੁਕਸਾਨ-ਟੈਨਸ਼ਨ ਵਾਲਾ ਹੋਵੇਗਾ।

ਬ੍ਰਿਸ਼ਚਕ— ਖਾਦਾਂ-ਬੀਜਾਂ-ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਕਰਿਆਨਾ, ਜਨਰਲ ਸਟੋਰਜ਼ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਦੀ ਚੰਗੀ ਰਿਟਰਨ ਮਿਲੇਗੀ।

ਧਨ— ਕਿਸੇ ਸਰਕਾਰੀ ਕੰਮ ਲਈ ਜਿਹੜਾ ਵੀ ਯਤਨ ਜਾਂ ਭੱਜ-ਦੌੜ ਕਰੋਗੇ, ਉਸ ਦਾ ਕੁਝ ਨਾ ਕੁਝ ਨਤੀਜਾ ਜ਼ਰੂਰ ਮਿਲੇਗਾ ਪਰ ਡਿੱਗਣ-ਫਿਸਲਣ ਦਾ ਡਰ ਰਹੇਗਾ।

ਮਕਰ— ਜਨਰਲ ਸਿਤਾਰਾ ਸਟਰਾਂਗ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਸ਼ਤਰੂ ਕਮਜ਼ੋਰ।

ਕੁੰਭ— ਸਿਹਤ 'ਚ ਗੜਬੜੀ ਦੀ ਸ਼ਿਕਾਇਤ ਰਹੇਗੀ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਦੂਜਿਆਂ 'ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਮੀਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, ਆਪੋਜ਼ਿਟ ਸੈਕਸ ਦੇ ਪ੍ਰਤੀ ਖਿੱਚ 'ਚ ਵਾਧਾ ਆਪ ਨੂੰ ਕਿਸੇ ਸਮੇਂ ਮਹਿੰਗਾ ਪੈ ਸਕਦਾ ਹੈ।

4 ਅਗਸਤ 2019, ਐਤਵਾਰ ਸਾਉਣ ਸੁਦੀ ਤਿਥੀ ਚੌਥ (ਸ਼ਾਮ 6.49 ਤੱਕ) ਅਤੇ ਮਗਰੋਂ ਤਿਥੀ ਪੰਚਮੀ

ਸੂਰਜ ਕਰਕ 'ਚ
ਚੰਦਰਮ ਸਿੰਘ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਕਰਕ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 20, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 13 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਹਿਜ, ਤਰੀਕ : 2, ਸੂਰਜ ਉਦੈ ਸਵੇਰੇ : 5.50 ਵਜੇ, ਸੂਰਜ ਅਸਤ : ਸ਼ਾਮ 7.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (4-5 ਮੱਧ ਰਾਤ 1.44 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ ਫਾਲਗੁਣੀ। ਯੋਗ : ਸ਼ਿਵ (ਰਾਤ 11.38 ਤੱਕ) ਅਤੇ ਮਗਰੋਂ ਯੋਗ ਸਿੱਧ। ਚੰਦਰਮਾ : ਸਿੰਘ ਰਾਸ਼ੀ 'ਤੇ (ਸਵੇਰੇ 9.28 ਤਕ) ਅਤੇ ਮਗਰੋਂ ਕੰਨਿਆ ਰਾਸ਼ੀ 'ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 8.28 ਤੋਂ ਸ਼ਾਮ 6.49 ਤਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਰਦ ਚੌਥ, ਦੁਰਵਾ ਗਣਪਤੀ ਵਰਤ, ਸ਼੍ਰੀ ਸਿੱਧੀ ਵਿਨਾਯਕ ਚੌਥ ਵਰਤ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh