ਵਾਸਤੂ ਮੁਤਾਬਕ ਘਰ 'ਚ ਰੱਖੋ ਇਹ ਚੀਜ਼ਾਂ, ਹੋਵੇਗਾ ਲਾਭ

8/4/2019 3:55:11 PM

ਜਲੰਧਰ(ਬਿਊਰੋ)— ਘਰ 'ਚ ਰੱਖੀਆਂ ਚੀਜ਼ਾਂ ਦਾ ਉਸ ਘਰ 'ਚ ਰਹਿਣ ਵਾਲੇ ਲੋਕਾਂ 'ਤੇ ਸਾਕਾਰਾਤਮਕ ਅਤੇ ਨਕਾਰਾਤਮਕ ਦੋਹਾਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਿਹੜੇ ਸ਼ੋਅ ਪੀਸ ਨੂੰ ਲਗਾਉਣ ਨਾਲ ਨੁਕਸਾਨ ਹੋਵੇਗਾ ਅਤੇ ਕਿਸ ਨਾਲ ਫਾਇਦਾ। ਉਹ ਬਿਨਾ ਇਹ ਜਾਣੇ ਕੋਈ ਵੀ ਚੀਜ਼ ਘਰ 'ਚ ਲਗਾ ਲੈਂਦੇ ਹਨ। ਜਿਸ ਕਰਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਝੱਲਣੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਘਰ 'ਚ ਲਿਆਉਣ ਨਾਲ ਖੁਸ਼ਹਾਲੀ ਆਉਂਦੀ ਹੈ ਅਤੇ ਧਨ ਲਾਭ ਹੁੰਦਾ ਹੈ।
— ਮੱਛੀਆਂ 
ਮੱਛੀਆਂ ਰੱਖਣ ਨਾਲ ਘਰ ਦੀ ਖੂਬਸੂਰਤੀ ਵਧਣ ਦੇ ਨਾਲ ਹੀ ਸ਼ਾਂਤੀ ਵੀ ਬਣੀ ਰਹਿੰਦੀ ਹੈ। ਜੇਕਰ ਤੁਸੀਂ ਘਰ 'ਚ ਮੱਛੀਆਂ ਨਹੀਂ ਰੱਖਣਾ ਚਾਹੁੰਦੇ ਤਾਂ ਇਨ੍ਹਾਂ ਦੀ ਤਸਵੀਰ ਵੀ ਲਗਾ ਸਕਦੇ ਹੋ। ਇਸ ਨੂੰ ਕਿਸੇ ਵੀ ਦਿਸ਼ਾ 'ਚ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
— ਸਿੱਕੇ 
ਘਰ 'ਚ ਜਾਂ ਪਤੀ ਦੇ ਪਰਸ 'ਚ ਸਿੱਕੇ ਰੱਖਣਾ ਚੰਗਾ ਰਹਿੰਦਾ ਹੈ। ਅਜਿਹਾ ਕਰਨ ਨਾਲ ਘਰ ਪਰਿਵਾਰ 'ਚ ਸੁੱਖ-ਸਮਰਿੱਧੀ ਵਧਣ ਦੇ ਨਾਲ-ਨਾਲ ਪੈਸਿਆਂ ਦੀ ਕਿੱਲਤ ਵੀ ਨਹੀਂ ਹੁੰਦੀ। ਸਿੱਕਿਆਂ ਨੂੰ ਹਮੇਸ਼ਾ ਅਲਮਾਰੀ ਦੇ ਦੱਖਣੀ ਕੋਨੇ 'ਚ ਰੱਖਣਾ ਚਾਹੀਦਾ ਹੈ।
— ਘੰਟੀਆਂ 
ਵਾਸਤੂ ਮੁਤਾਬਕ ਘਰ 'ਚ ਘੰਟੀ ਲਗਾਉਣ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨੂੰ ਘਰ ਦੇ ਮੇਨ ਦਰਵਾਜ਼ੇ ਦੇ ਉੱਪਰ ਲਗਾਓ ਪਰ ਯਾਦ ਰੱਖੋ ਕਿ 3 ਘੰਟੀਆਂ ਨੂੰ ਹਮੇਸ਼ਾ ਇਕੱਠੇ ਲਗਾਓ। ਇਸ ਨਾਲ ਘਰ 'ਚ ਸਾਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। 
— ਹਾਥੀ ਦੀ ਮੂਰਤੀ 
ਘਰ 'ਚ ਸਾਕਾਰਾਤਮਕ ਊਰਜਾ ਲਿਆਉਣ ਲਈ ਦੱਖਣ-ਪੂਰਬ ਦਿਸ਼ਾ 'ਚ ਹਾਥੀ ਦੀ ਤਸਵੀਰ ਜਾਂ ਮੂਰਤੀ ਰੱਖੋ। ਮੰਨਿਆ ਜਾਂਦਾ ਹੈ ਕਿ ਹਾਥੀ ਆਪਣੀ ਸੁੰਡ ਨਾਲ ਸਾਰੀ ਸਾਕਾਰਾਤਮਕ ਊਰਜਾ ਨੂੰ ਆਪਣੇ ਵੱਲ ਨੂੰ ਖਿੱਚਦਾ ਹੈ।
— ਲਾਫਿੰਗ ਬੁੱਧਾ 
ਲਾਫਿੰਗ ਬੁੱਧਾ ਤਾਂ ਹਰ ਕਿਸੇ ਦੇ ਘਰ 'ਚ ਦੇਖਣ ਨੂੰ ਮਿਲ ਜਾਂਦਾ ਹੈ ਪਰ ਯਾਦ ਰੱਖੋ ਕਿ ਕਦੇ ਵੀ ਲਾਫਿੰਗ ਬੁੱਧੇ ਨੂੰ ਖਰੀਦ ਕੇ ਘਰ 'ਚ ਨਾ ਰੱਖੋ। ਜੇਕਰ ਤੁਹਾਨੂੰ ਕੋਈ ਗਿਫਟ 'ਚ ਦਿੰਦਾ ਹੈ ਤਾਂ ਇਸ ਨੂੰ ਮੁਖ ਦਰਵਾਜ਼ੇ ਦੇ ਸੈਂਟਰ ਵਾਲੇ ਟੇਬਲ ਦੇ ਉੱਪਰ ਰੱਖੋ। ਅਜਿਹਾ ਕਰਨ ਨਾਲ ਜੋ ਵੀ ਤੁਹਾਡੇ ਘਰ 'ਚ ਆਵੇਗਾ ਉਸ ਦਾ ਸਵਾਗਤ ਲਾਫਿੰਗ ਬੁੱਧਾ ਮੁਸਕੁਰਾਉਂਦੇ ਹੋਏ ਕਰੇਗਾ।
— ਬੰਸਰੀ
ਘਰ 'ਚ ਬੰਸਰੀ ਰੱਖਣ ਨਾਲ ਵੀ ਸਾਕਾਰਾਤਮਕ ਊਰਜਾ ਆਉਂਦੀ ਹੈ। ਬੰਸਰੀ ਨੂੰ ਘਰ 'ਚ ਕਿਸੇ ਵੀ ਥਾਂ 'ਤੇ ਰੱਖ ਸਕਦੇ ਹੋ। ਇਸ ਨੂੰ ਰੱਖਣ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

 

 

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+919859600786 'ਤੇ ਜ਼ਰੂਰ ਫੋਨ ਕਰੋ।   


manju bala

Edited By manju bala