ਭਵਿੱਖਫਲ: ਜਨਰਲ ਸਿਤਾਰਾ ਸਟਰਾਂਗ ਹੋਣ ਕਾਰਨ ਬਣਨਗੇ ਕਾਰੋਬਾਰ ਨਾਲ ਜੁੜੇ ਕਈ ਕੰਮ

8/1/2019 7:44:58 AM

ਮੇਖ- ਜਨਰਲ ਸਿਤਾਰਾ ਸਟਰਾਂਗ, ਜਿਹੜਾ ਪ੍ਰਾਪਰਟੀ ਦੇ ਕੰਮ ਸੰਵਾਰਨ ਅਤੇ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖਣ ਵਾਲਾ, ਵਿਰੋਧੀ ਕਮਜ਼ੋਰ ਅਤੇ ਤੇਜਹੀਣ ਰਹਿਣਗੇ।

ਬ੍ਰਿਖ- ਵੱਡੇ ਲੋਕ ਆਪ ਦੇ ਪ੍ਰਤੀ ਸੁਪੋਰਟਿਵ ਹਮਦਰਦਾਨਾ ਰੁਖ ਰੱਖਣਗੇ, ਸਮਾਂ ਸਫਲਤਾ ਅਤੇ ਇੱਜ਼ਤ-ਮਾਣ ਦੇਣ ਵਾਲਾ ਪਰ ਢਈਏ ਕਰਕੇ ਅਕਸਰ ਪ੍ਰੇਸ਼ਾਨੀ ਬਣੀ ਰਹੇਗੀ।

ਮਿਥੁਨ- ਸਿਤਾਰਾ ਆਮਦਨ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਬਾਧਾ ਮੁਸ਼ਕਿਲ ਹਟੇਗੀ ਪਰ ਕਿਸੇ ਪ੍ਰਬਲ ਸ਼ਤਰੂ ਦਾ ਉੱਭਰਨਾ ਸਿਮਟਣਾ ਜਾਰੀ ਰਹੇਗਾ।

ਕਰਕ- ਜਿਹੜੇ ਲੋਕ ਕਾਰੋਬਾਰੀ ਟੂਰਿੰਗ ਜਾਂ ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਖਿੱਚੋਤਾਣ ਰਹੇਗੀ।

ਸਿੰਘ- ਜਨਰਲ ਸਿਤਾਰਾ ਵੀਕ, ਖਰਚ ਆਪ ਦੇ ਕਾਬੂ ’ਚ ਰਹਿਣਗੇ, ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਜ਼ਰੂਰਤ ਤੋਂ ਵੱਧ ਕਿਸੇ ’ਤੇ ਭਰੋਸਾ ਕਰੋ।

ਕੰਨਿਆ- ਕਾਰੋਬਾਰੀ ਕੰਮਾਂ ’ਚ ਲਾਭ, ਵਾਟਰ, ਡ੍ਰਿੰਕਸ, ਕੈਮੀਕਲਸ, ਪੇਂਟ, ਪੈਟ੍ਰੋਲੀਅਮ, ਕਾਰੋਬਾਰੀ ਟੂਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ।

ਤੁਲਾ- ਕਿਸੇ ਅਫਸਰ ਦੇ ਸਾਫਟ ਸੁਪੋਰਟਿਵ ਰੁਖ ਕਰਕੇ ਆਪ ਦਾ ਕੋਈ ਉਲਝਿਆ-ਰੁਕਿਆ ਕੰਮ ਆਪਣੀ ਮੰਜ਼ਿਲ ਵੱਲ ਕੁਝ ਅੱਗੇ ਵਧ ਸਕਦਾ ਹੈ।

ਬ੍ਰਿਸ਼ਚਕ- ਯਤਨ ਕਰਨ ’ਤੇ ਆਪਦੇ ਕਿਸੇ ਪ੍ਰੋਗਰਾਮ ’ਚ ਕੁਝ ਬੈਟਰ ਡਿਵੈਲਪਮੈਂਟ ਹੋ ਸਕਦੀ ਹੈ, ਧਾਰਮਕ, ਸਮਾਜਕ ਕੰਮਾਂ ’ਚ ਧਿਆਨ, ਮਾਣ-ਯਸ਼ ਦੀ ਪ੍ਰਾਪਤੀ।

ਧਨ- ਸਿਤਾਰਾ ਤਬੀਅਤ ਨੂੰ ਕੁਝ ਸੁਸਤ ਅਤੇ ਸਿਹਤ ਖਾਸ ਕਰਕੇ ਪੇਟ ਨੂੰ ਕਮਜ਼ੋਰ ਰੱਖ ਸਕਦਾ ਹੈ ਪਰ ਆਮ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ-ਠਾਕ ਰਹਿਣਗੇ।

ਮਕਰ- ਫਾਈਨਾਂਸ਼ੀਅਲ ਫਰੰਟ ’ਤੇ ਸਥਿਤੀ ਬਿਹਤਰ ਰਹੇਗੀ, ਪਤੀ-ਪਤਨੀ ਸਬੰਧਾਂ ’ਚ ਤਾਲਮੇਲ ਸਦਭਾਉ ਬਣਿਆ ਰਹੇਗਾ, ਯਤਨਾਂ, ਪ੍ਰੋਗਰਾਮਾਂ ’ਚ ਸਫਲਤਾ ਿਮਲੇਗੀ।

ਕੁੰਭ- ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ, ਮਨ ਕਿਸੇ ਨਾ ਕਿਸੇ ਟੈਨਸ਼ਨ ਪ੍ਰੇਸ਼ਾਨੀ ’ਚ ਰਹੇਗਾ, ਸਫਰ ਵੀ ਨਾ ਕਰੋ।

ਮੀਨ- ਜਨਰਲ ਸਿਤਾਰਾ ਸਟਰਾਂਗ ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਰਿਲੀਜੀਅਸ ਅਤੇ ਸੋਸ਼ਲ ਕੰਮਾਂ ’ਚ ਧਿਆਨ, ਮੋਰੇਲ ਸਟਰਾਂਗ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।

1 ਅਗਸਤ 2019, ਵੀਰਵਾਰ
ਸਾਉਣ ਵਦੀ ਤਿਥੀ ਮੱਸਿਆ (ਸਵੇਰੇ 8.42 ਤੱਕ) ਅਤੇ ਮਗਰੋਂ ਤਿਥੀ ੲਕਮ ਜਹੜੀ ਕਸ਼ੈਅ ਹੋ ਗਈ ਹੈ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਕਰਕ ’ਚ

ਮੰਗਲ ਕਰਕ ’ਚ

ਬੁੱੱਧ ਮਿਥੁਨ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕਰਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 17, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 10 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 28, ਸੂਰਜ ਉਦੈ ਸਵੇਰੇ : 5.48 ਵਜੇ, ਸੂਰਜ ਅਸਤ : ਸ਼ਾਮ 7.20 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੱਖ (ਦੁਪਹਿਰ 12.12 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਲੇਖਾ। ਯੋਗ : ਸਿੱਧੀ (ਬਾਅਦ ਦੁਪਹਿਰ 3.16 ਤੱਕ) ਅਤੇ ਮਗਰੋਂ ਯੋਗ ਵਿਅਤੀਪਾਤ। ਚੰਦਰਮਾ : ਕਰਕ ਰਾਸ਼ੀ ’ਤੇ (ਪੂਰਾ ਦਿਨ ਅਤੇ ਰਾਤ) ਦੁਪਹਿਰ 12.12 ਉਪਰੰਤ ਜੰਮੇ ਬੱਚੇ ਨੂੰ ਅਸ਼ਲੇਖਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸਾਉਣ ਮੱਸਿਆ, ਹਰਿਆਲੀ ਮੱਸਿਆ, ਮੇਲਾ ਛਿਣਮਸਤਿਕਾ (ਚਿੰਤਪੁਰਨੀ) ਅਤੇ ਮੇਲਾ ਨੈਣਾ ਦੇਵੀ ਸ਼ੁਰੂ, ਲੋਕ ਮਾਨਿਆ ਬਾਲ ਗੰਗਾਤਿਲਕ ਪੁੰਨਤਿਥੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa