ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਕੋਰਟ-ਕਚਹਿਰੀ ਨਾਲ ਜੁੜੇ ਕਈ ਕੰਮ

7/31/2019 7:41:22 AM

ਮੇਖ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ ’ਤੇ ਬਿਹਤਰ ਰਿਸਪੌਂਸ ਮਿਲਣ ਦੀ ਆਸ, ਵੱਡੇ ਲੋਕ ਮਿਹਰਬਾਨ ਰਹਿਣਗੇ, ਲਿਹਾਜ਼ ਕਰਨਗੇ।

ਬ੍ਰਿਖ- ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ-ਰੁਕਿਆ ਕੰਮਕਾਜੀ ਕੰਮ ਅੱਗੇ ਵਧ ਸਕਦਾ ਹੈ ਪਰ ਘਟੀਆ ਸਾਥੀਆਂ ’ਤੇ ਨਜ਼ਰ ਰੱਖੋ।

ਮਿਥੁਨ- ਪਾਣੀ, ਕੈਮੀਕਲਜ਼, ਰੰਗ-ਰੋਗਨ, ਪੈਟਰੋਲੀਅਮ, ਲੁਬਰੀਕੈਂਟਸ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਆਪਣੇ ਸਟਰਾਂਗ ਮਨੋਬਲ ਕਰਕੇ ਆਪ ਨੂੰ ਹਰ ਕੰਮ ਆਸਾਨ ਨਜ਼ਰ ਆਵੇਗਾ, ਯਤਨਾਂ ’ਚ ਵਿਜੇ ਮਿਲੇਗੀ।

ਸਿੰਘ- ਵੀਜ਼ਾ-ਪਾਸਪੋਰਟ ਅਤੇ ਮੈਨਪਾਵਰ ਬਾਹਰ ਭਿਜਵਾਉਣ ਦਾ ਕੰਮ ਕਰਨ ਵਾਲਿਆਂ ਨੂੰ ਪਰਖੇ ਬਗੈਰ ਕੋਈ ਕੰਮ ਜਲਦਬਾਜ਼ੀ ’ਚ ਨਹੀਂ ਨਿਪਟਾਉਣਾ ਚਾਹੀਦਾ।

ਕੰਨਿਆ- ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।

ਤੁਲਾ- ਅਫ਼ਸਰਾਂ ਦੇ ਨਰਮ ਅਤੇ ਲਚੀਲੇ ਰੁਖ਼ ਕਰਕੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਮਾਣ-ਪ੍ਰਤਿਸ਼ਠਾ ਬਣੀ ਰਹੇਗੀ।

ਬ੍ਰਿਸ਼ਚਕ- ਧਾਰਮਿਕ ਕੰਮਾਂ ’ਚ ਧਿਆਨ, ਪੌਰਾਣਿਕ ਲਿਟਰੇਚਰ ਪੜ੍ਹਨ ’ਚ ਇੰਟਰਸਟ ਰਹੇਗਾ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ, ਅਰਥ ਦਸ਼ਾ ਤਸੱਲੀਬਖਸ਼।

ਧਨ- ਕਾਰੋਬਾਰੀ ਦਸ਼ਾ ਠੀਕ-ਠਾਕ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ, ਆਪ ਨੂੰ ਹਰ ਕੋਸ਼ਿਸ਼ ਪ੍ਰੋ-ਐਕਟਿਵ ਰਹਿ ਕੇ ਕਰਨੀ ਚਾਹੀਦੀ ਹੈ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ, ਸਹਿਯੋਗ ਰਹੇਗਾ, ਆਪੋਜ਼ਿਟ ਸੈਕਸ ਦੇ ਪ੍ਰਤੀ ਵਧੀ ਹੋਈ ਖਿੱਚ ’ਤੇ ਕਾਬੂ ਰੱਖਣਾ ਚਾਹੀਦਾ ਹੈ।

ਕੁੰਭ- ਕਿਸੇ ਪਾਵਰਫੁਲ ਸ਼ਤਰੂ ਨਾਲ ਟਕਰਾਅ ਦਾ ਖਤਰਾ ਵਧ ਸਕਦਾ ਹੈ, ਇਸ ਲਈ ਉਨ੍ਹਾਂ ਨਾਲ ਟਕਰਾਅ ਨੂੰ ਟਾਲ ਦੇਣਾ ਚਾਹੀਦਾ ਹੈ।

ਮੀਨ- ਸੰਤਾਨ ਦਾ ਸਹਿਯੋਗ-ਸੁਪੋਰਟ ਕਿਸੇ ਫੈਮਿਲੀ ਪ੍ਰਾਬਲਮ ਨੂੰ ਸ਼ਾਂਤ ਕਰਨ ਲਈ ਮਦਦਗਾਰ ਸਾਬਿਤ ਹੋਵੇਗਾ, ਵੈਸੇ ਹਰ ਫਰੰਟ ’ਤੇ ਆਪ ਦਾ ਬੋਲਬਾਲਾ ਬਣਿਆ ਰਹੇਗਾ।

31 ਜੁਲਾਈ 2019, ਬੁੱਧਵਾਰ ਸਾਉਣ ਵਦੀ ਤਿਥੀ ਚੌਦਸ਼ (ਪੂਰਵ ਦੁਪਹਿਰ 11.58 ਤਕ) ਅਤੇ ਮਗਰੋਂ ਤਿਥੀ ਮੱਸਿਆ

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮਿਥੁਨ ’ਚ

ਮੰਗਲ ਕਰਕ ’ਚ

ਬੁੱੱਧ ਮਿਥੁਨ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਕਰਕ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 16, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 9 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 27, ਸੂਰਜ ਉਦੈ ਸਵੇਰੇ : 5.47 ਵਜੇ, ਸੂਰਜ ਅਸਤ : ਸ਼ਾਮ 7.21 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਨਰਵਸੁ (ਬਾਅਦ ਦੁਪਹਿਰ 2.41 ਤਕ) ਅਤੇ ਮਗਰੋਂ ਨਕਸ਼ੱਤਰ ਪੁਖ। ਯੋਗ : ਵਜਰ (ਸ਼ਾਮ 7.06 ਤਕ) ਅਤੇ ਮਗਰੋਂ ਯੋਗ ਸਿੱਧੀ। ਚੰਦਰਮਾ : ਮਿਥੁਨ ਰਾਸ਼ੀ ’ਤੇ (ਸਵੇਰੇ 9.15 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼ਹੀਦ ਊਧਮ ਸਿੰਘ ਬਲੀਦਾਨ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa