ਭਵਿੱਖਫਲ: ਸਿਤਾਰਾ ਉਲਝਣਾਂ-ਝਮੇਲਿਆਂ ਵਾਲਾ ਧਨ-ਹਾਨੀ ਹੋਣ ਦੇ ਸੰਕੇਤ

7/28/2019 7:06:33 AM

ਮੇਖ— ਸਿਤਾਰਾ ਵਪਾਰ-ਕਾਰੋਬਾਰ ਦੇ ਕੰਮਾਂ 'ਚ ਲਾਭ ਦੇਣ ਵਾਲਾ, ਪਾਣੀ-ਕੈਮੀਕਲਜ਼, ਪੇਂਟ, ਪੈਟ੍ਰੋਲੀਅਮ, ਲਿਊਬ੍ਰੀਕੇਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਬ੍ਰਿਖ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੰਮਕਾਜੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਮੂਡ 'ਚ ਖੁਸ਼ਦਿਲੀ, ਮੋਰੇਲ ਬੂਸਟਿੰਗ ਰਹੇਗੀ।

ਮਿਥੁਨ— ਬੇਕਾਬੂ ਖਰਚਿਆਂ ਕਰਕੇ ਅਰਥ ਦਸ਼ਾ ਕਮਜ਼ੋਰ ਰਹੇਗੀ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਫਸ ਨਾ ਜਾਵੇ, ਉਧਾਰੀ ਦੇ ਚੱਕਰ 'ਚ ਵੀ ਨਾ ਫਸੋ।

ਕਰਕ— ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ਲਈ ਚੰਗਾ, ਯਤਨ ਕਰਨ 'ਤੇ ਕਿਸੇ ਉਲਝੇ-ਰੁਕੇ ਕੰਮਕਾਜੀ ਪ੍ਰੋਗਰਾਮ 'ਚੋਂ ਕੋਈ ਪੇਚੀਦਗੀ ਹਟੇਗੀ।

ਸਿੰਘ— ਯਤਨ ਕਰਨ 'ਤੇ ਅਫਸਰਾਂ ਦੇ ਨਰਮ ਰੁਖ਼ ਕਰਕੇ ਕਿਸੇ ਪੈਂਡਿੰਗ ਪਏ ਸਰਕਾਰੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਮਾਣ-ਯਸ਼ ਦੀ ਪ੍ਰਾਪਤੀ।

ਕੰਨਿਆ— ਜਨਰਲ ਤੌਰ 'ਤੇ ਸਟਰਾਂਗ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਪਲਾਨਿੰਗ ਵੀ ਕੁਝ ਅੱਗੇ ਵਧੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਤੁਲਾ— ਬਹੁਤ ਜ਼ਿਆਦਾ ਪ੍ਰਹੇਜ਼ ਦੇ ਬਾਵਜੂਦ ਵੀ ਪੇਟ ਵਿਗੜਿਆ ਹੀ ਰਹੇਗਾ, ਮੌਸਮ ਦੇ ਐਕਸਪੋਜ਼ਰ ਤੋਂ ਵੀ ਬਚਾਓ ਰੱਖਣਾ ਜ਼ਰੂਰੀ ਪਰ ਸਫਰ ਟਾਲ ਦੇਣਾ ਸਹੀ ਰਹੇਗਾ।

ਬ੍ਰਿਸ਼ਚਕ— ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਤਬੀਅਤ 'ਚ ਜ਼ਿੰਦਾਦਿਲੀ ਕਰਕੇ ਆਪਣੇ ਮਨ 'ਤੇ ਕਾਬੂ ਰੱਖਣਾ ਚਾਹੀਦਾ ਹੈ, ਸਫਰ ਲਈ ਮਨ ਰਾਜ਼ੀ ਰਹੇਗਾ।

ਧਨ— ਦੁਸ਼ਮਣਾਂ ਤੋਂ ਡਿਸਟੈਂਸ ਰੱਖੋ, ਉਨ੍ਹਾਂ ਨਾਲ ਨਾ ਤਾਂ ਮੇਲ-ਜੋਲ ਰੱਖੋ ਅਤੇ ਨਾ ਹੀ ਉਨ੍ਹਾਂ 'ਤੇ ਭਰੋਸਾ ਰੱਖੋ ਪਰ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਠੀਕ-ਠਾਕ ਰਹਿਣਗੇ।

ਮਕਰ— ਰਿਲੀਜੀਅਸ ਕੰਮਾਂ 'ਚ ਰੁਚੀ, ਸਕੀਮਾਂ-ਪ੍ਰੋਗਰਾਮ ਸਿਰੇ ਚੜ੍ਹਨਗੇ, ਮਨ 'ਤੇ ਪਾਜ਼ੇਟਿਵ ਸੋਚ-ਵਿਚਾਰ ਹਾਵੀ ਰਹਿਣਗੇ ਪਰ ਸੁਭੋਅ 'ਚ ਗੁੱਸੇ ਦਾ ਅਸਰ।

ਕੁੰਭ— ਕੋਰਟ-ਕਚਹਿਰੀ ਅਤੇ ਪ੍ਰਾਪਰਟੀ ਦੇ ਕੰਮਾਂ ਲਈ ਸਿਤਾਰਾ ਚੰਗਾ, ਅਫਸਰਾਂ ਅੱਗੇ ਜਾਣ 'ਤੇ ਆਪ ਦੀ ਸੁਣਵਾਈ ਹੋਵੇਗੀ, ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਮੀਨ— ਸੱਜਣ-ਮਿੱਤਰ, ਕਾਰੋਬਾਰੀ ਸਾਥੀ ਆਪ ਦਾ ਲਿਹਾਜ਼ ਕਰਨਗੇ ਅਤੇ ਆਪ ਦੀ ਗੱਲ-ਸੁਝਾਅ ਨੂੰ ਧਿਆਨ ਨਾਲ ਸੁਣਨਗੇ ਅਤੇ ਸਹਿਯੋਗ ਲਈ ਰਾਜ਼ੀ ਰਹਿਣਗੇ।

28 ਜੁਲਾਈ 2019, ਐਤਵਾਰ ਸਾਉਣ ਵਦੀ ਤਿਥੀ ਇਕਾਦਸ਼ੀ (ਸ਼ਾਮ 6.50 ਤਕ) ਅਤੇ ਮਗਰੋਂ ਤਿਥੀ ਦੁਆਦਸ਼ੀ
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਕਰਕ 'ਚ
ਚੰਦਰਮਾ ਬ੍ਰਿਖ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਕਰਕ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 13, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 6 (ਸਾਉਣ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 24, ਸੂਰਜ ਉਦੈ ਸਵੇਰੇ : 5.45 ਵਜੇ, ਸੂਰਜ ਅਸਤ : ਸ਼ਾਮ 7.23 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੋਹਿਣੀ (ਸ਼ਾਮ 7.18 ਤਕ) ਅਤੇ ਮਗਰੋਂ ਨਕਸ਼ੱਤਰ ਮ੍ਰਿਗਸ਼ਿਰ। ਯੋਗ : ਵ੍ਰਿਧੀ (ਸਵੇਰੇ 6.23 ਤਕ) ਅਤੇ ਮਗਰੋਂ ਯੋਗ ਧਰੁਵ। ਚੰਦਰਮਾ : ਬ੍ਰਿਖ ਰਾਸ਼ੀ 'ਤੇ (ਪੂਰਾ ਦਿਨ-ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ। ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ 6 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਕਾਮਿਕਾ ਇਕਾਦਸ਼ੀ ਵਰਤ।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh