ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

7/16/2019 7:50:13 AM

ਮੇਖ- ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਕਿਸੇ ਕੰਮਕਾਜੀ ਪਲਾਨਿੰਗ ’ਚੋਂ ਕੋਈ ਪੇਚੀਦਗੀ ਹਟੇਗੀ ਪਰ ਘਟੀਆ ਲੋਕਾਂ ਤੋਂ ਡਿਸਟੈਂਸ ਰੱਖਣਾ ਜ਼ਰੂਰੀ।

ਬ੍ਰਿਖ- ਜਨਰਲ ਸਿਤਾਰਾ ਕਮਜ਼ੋਰ ਪਰ ਸਿਹਤ, ਖਾਸ ਕਰਕੇ ਪੇਟ ਦੀ ਸੰਭਾਲ ਰੱਖਣੀ ਚਾਹੀਦੀ ਹੈ, ਉਨ੍ਹਾਂ ਵਸਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਹੜੀਅਾਂ ਆਪ ਦੀ ਸਿਹਤ ਨੂੰ ਸੂਟ ਨਾ ਕਰਦੀਅਾਂ ਹੋਣ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਾਪੋਜ਼ਿਟ ਸੈਕਸ ਪ੍ਰਤੀ ਅਟ੍ਰੈਕਸ਼ਨ ’ਚ ਵਾਧੇ ਕਰਕੇ ਆਪ ਨੂੰ ਆਪਣੇ ਮਨ ਅਤੇ ਸੋਚ ’ਤੇ ਕਾਬੂ ਰੱਖਣਾ ਹੋਵੇਗਾ।

ਕਰਕ- ਸ਼ਤਰੂ ਆਪ ਨਾਲ ਟਕਰਾਓਅਾ ਦਾ ਕੋਈ ਨਾ ਕੋਈ ਬਹਾਨਾ ਭਾਲਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ਤੋਂ ਡਿਸਟੈਂਸ ਰੱਖਣਾ ਜ਼ਰੂਰੀ, ਨੁਕਸਾਨ ਦਾ ਡਰ, ਸਫਰ ਟਾਲ ਦਿਓ।

ਸਿੰਘ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਸੰਤਾਨ ਦੇ ਸੁਪੋਰਟਿਵ-ਸਹਿਯੋਗੀ ਰੁਖ਼ ’ਤੇ ਭਰੋਸਾ ਕੀਤਾ ਜਾ ਸਕਦਾ ਹੈ।

ਕੰਨਿਆ- ਪ੍ਰਾਪਰਟੀ ਦੇ ਕੰਮਾਂ ਲਈ ਯਤਨ ਕਰਨਾ ਠੀਕ ਰਹੇਗਾ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ ਪਰ ਢਈਏ ਕਰਕੇ ਕੋਈ ਨਾ ਕੋਈ ਪੇਚੀਦਗੀ ਜਾਗਦੀ ਰਹੇਗੀ।

ਤੁਲਾ- ਉਤਸ਼ਾਹ, ਹਿੰਮਤ ਅਤੇ ਕੰਮਕਾਜੀ ਭੱਜ-ਦੌੜ ਦੀ ਤਾਕਤ ਬਣੀ ਰਹੇਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਸ਼ਤਰੂ ਆਪ ਅੱਗੇ ਠਹਿਰ ਨਹੀਂ ਸਕਣਗੇ।

ਬ੍ਰਿਸ਼ਚਕ- ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕਾਰੋਬਾਰੀ ਬਾਧਾ-ਮੁਸ਼ਕਿਲ ਹਟੇਗੀ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ ਰਹੇਗਾ।

ਧਨ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਫੈਮਿਲੀ ਫਰੰਟ ’ਤੇ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।

ਮਕਰ- ਖਰਚਿਅਾਂ ਦੇ ਜ਼ੋਰ ਕਰਕੇ ਮਨ ਅਸ਼ਾਂਤ, ਬੇਚੈਨ ਰਹੇਗਾ, ਜਲਦਬਾਜ਼ੀ ’ਚ ਨਾ ਤਾਂ ਕੋਈ ਕਦਮ ਚੁੱਕੋ ਅਤੇ ਨਾ ਹੀ ਕੋਈ ਫੈਸਲਾ ਕਰੋ, ਨੁਕਸਾਨ ਦਾ ਡਰ।

ਕੁੰਭ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਕੰਮਕਾਜੀ ਟੂਰਿੰਗ ਫਰੂਟਫੁੱਲ ਰਹੇਗੀ, ਮਾਣ-ਪ੍ਰਤਿਸ਼ਠਾ ਬਣੀ ਰਹੇਗੀ।

ਮੀਨ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਸਿਤਾਰਾ ਮਜ਼ਬੂਤ, ਕਿਸੇ ਵੱਡੇ ਆਦਮੀ ਦੇ ਨਰਮ ਰੁਖ਼ ਕਰਕੇ ਆਪ ਦੀ ਕੋਈ ਐਸੀ ਪ੍ਰਾਬਲਮ ਕੁਝ ਸੁਲਝਣ ਵੱਲ ਵਧੇਗੀ, ਜਿਸ ਲਈ ਆਪ ਬਹੁਤ ਭੱਜ-ਦੌੜ ਕਰਦੇ ਰਹੇ ਹੋਵੋਗੇ।

16 ਜੁਲਾਈ 2019, ਮੰਗਲਵਾਰ ਹਾੜ੍ਹ ਸੁਦੀ ਤਿਥੀ ਪੰੁਨਿਆ (16-17 ਮੱਧ ਰਾਤ 3.08 ਤਕ) ।

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਧਨ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਸਾਉਣ ਪ੍ਰਵਿਸ਼ਟੇ : 1, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 25 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 12, ਸੂਰਜ ਉਦੈ ਸਵੇਰੇ : 5.38 ਵਜੇ, ਸੂਰਜ ਅਸਤ : ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਖਾੜਾ (ਰਾਤ 8.43 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਖਾੜਾ। ਯੋਗ :ਵੈਧ੍ਰਿਤੀ (16-17 ਮੱਧ ਰਾਤ 3.21 ਤੱਕ)। ਚੰਦਰਮਾ : ਧਨ ਰਾਸ਼ੀ ’ਤੇ (16-17 ਮੱਧ ਰਾਤ 3.15 ਤਕ) ਅਤੇ ਮਗਰੋਂ ਮਕਰ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਬਾਅਦ ਦੁਪਹਿਰ 2.29 ਤਕ)। ਦਿਸ਼ਾ ਸ਼ੂਲ: ਉੱਤਰ ਅਤੇ ਵਾਯਿਵਯ ਦਿਸ਼ਾ ਲਈ। ਰਾਹੂਕਾਲ : ਬਾਅਦ ਦੁਪਹਿਰ 2 ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹੀ ਪੁੰਨਿਆ, ਗੁਰੂ ਪੂਰਣਿਮਾ, ਗੁਰੂ ਪੂਜਾ, ਵਿਆਸ ਪੂਜਾ, ਕੋਕਿਲਾ ਵਰਤ, ਸ਼੍ਰੀ ਸ਼ਿਵ ਸ਼ਯਨ ਉਤਸਵ, ਸ਼੍ਰੀ ਸਤਿ ਨਾਰਾਇਣ ਵਰਤ, ਚਤੁਰ ਮਾਸ ਵਰਤ, ਨਿਯਮ ਆਦਿ ਸ਼ੁਰੂ, ਤੇਰਾ ਪੰਥ ਸਥਾਪਨਾ ਦਿਵਸ (ਜੈਨ), ਬ੍ਰਿਕਮੀ ਸਾਉਣ ਸੰਕ੍ਰਾਂਤੀ, ਸੂਰਜ 16-17 ਮੱਧ ਰਾਤ 4.32 (ਜਲੰਧਰ ਟਾਈਮ) ’ਤੇ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਖੰਡਗ੍ਰਾਸ ਚੰਦਰ ਗ੍ਰਹਿਣ : ਜਿਹੜਾ ਪੂਰੇ ਭਾਰਤ ’ਚ ਵਿਖਾਈ ਦੇਵੇਗਾ, ਗ੍ਰਹਿਣ ਲੱਗਣ ਦਾ ਸਮਾਂ–16/17 ਮੱਧ ਰਾਤ 1.31 ’ਤੇ, ਹਟਣ ਦਾ ਸਮਾਂ–16/17 ਮੱਧ ਰਾਤ 4.30 ’ਤੇ। ਗ੍ਰਹਿਣ ਦਾ ਸੂਤਕ–16 ਜੁਲਾਈ ਸਮਾਂ ਸ਼ਾਮ 4.31 ’ਤੇ ਸ਼ੁਰੂ ਹੋਵੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa