ਭਾਰਤ 'ਚ ਦਿਖਿਆ ਚੰਦਰ ਗ੍ਰਹਿਣ, ਜਾਣੋ ਇਸ ਨਾਲ ਜੁੜੀ ਜਾਣਕਾਰੀ

7/17/2019 2:05:15 AM

ਜਲੰਧਰ(ਬਿਊਰੋ)—ਅੱਜ ਰਾਤ ਸਦੀ ਦੀ ਦੂਜਾ ਸਭ ਤੋਂ ਵੱਡਾ ਚੰਦਰ ਗ੍ਰਹਿਣ ਲੱਗਿਆ। ਜਯੋਤਿਸ਼ ਗਣਨਾਵਾਂ ਦੇ ਅਨੁਸਾਰ ਸੂਰਜ ਗ੍ਰਹਿਣ ਤੋਂ ਬਾਅਦ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਅੱਜ ਲੱਗਿਆ। ਇਹ ਚੰਦਰ ਗ੍ਰਹਿਣ ਕਈ ਮਾਇਨਾਂ 'ਚ ਖਾਸ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਵਾਰ ਚੰਦਰ ਗ੍ਰਹਿਣ 'ਤੇ ਉਹ ਹੀ ਦੁਰਲਭ ਯੋਗ ਬਣਿਆ ਹੈ ਜੋ 149 ਸਾਲ ਪਹਿਲਾਂ 12 ਜੁਲਾਈ 1870 ਨੂੰ ਗੁਰੂ ਪੁੰਨਿਆ 'ਤੇ ਬਣਿਆ ਸੀ। 17 ਜੁਲਾਈ 2019 ਦੀ ਰਾਤ ਲਗਭਗ 1.31 ਵਜੇ ਤੋਂ ਗ੍ਰਹਿਣ ਸ਼ੁਰੂ ਹੋਇਆ। ਖਤਮ 17 ਜੁਲਾਈ ਦੀ ਸਵੇਰੇ ਲਗਭਗ 4.30 ਵਜੇ ਹੋਵੇਗਾ। ਚੰਦਰ ਗ੍ਰਹਿਣ ਪੂਰੇ ਭਾਰਤ ਦੇ ਨਾਲ ਆਸਟਰੇਲੀਆ, ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ 'ਚ ਦਿਖਾਈ ਦੇਵੇਗਾ।
ਬੱਚੇ, ਬੁੱਢੇ ਅਤੇ ਰੋਗੀ ਗ੍ਰਹਿਣ 'ਚ ਕਰ ਸਕਦੇ ਹਨ ਭੋਜਨ
ਗ੍ਰਹਿਣ ਦੌਰਾਨ ਬੱਚੇ, ਬੁੱਢੇ ਅਤੇ ਰੋਗੀ ਭੋਜਨ ਕਰ ਸਕਦੇ ਹਨ, ਜਦਕਿ ਹੋਰਾਂ ਦਾ ਸੌਂਣਾ ਅਤੇ ਖਾਣਾ ਮਨਾ ਹੈ। ਸੂਤਕ ਲੱਗਦੇ ਹੀ ਪੂਜਾ ਵਾਲੀ ਥਾਂ ਅਤੇ ਭੋਜਨ ਸਮੱਗਰੀ 'ਚ ਤੁਲਸੀ ਪੱਤਰ ਪਾ ਦਿਓ। ਇਸ ਨਾਲ ਇਹ ਅਸ਼ੁੱਧ ਨਹੀਂ ਹੋਣਗੇ। ਗ੍ਰਹਿਣ ਸਮੇਂ ਮੰਤਰ ਜਾਪ ਕਰੋ। ਚੰਦਰ ਗ੍ਰਹਿਣ ਸਮੇਂ ਚੰਦਰ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ। ਤੁਸੀਂ ਚੰਦਰ ਮੰਤਰ ਦਾ ਜਾਪ ਵੀ ਕਰ ਸਕਦੇ ਹੋ। ਗ੍ਰਹਿਣ ਤੋਂ ਬਾਅਦ ਇਸ਼ਨਾਨ ਕਰਕੇ ਚਾਵਲ, ਉਰਦ, ਆਟਾ ਆਦਿ ਵਸਤੂਆਂ ਦਾ ਦਾਨ ਕਰੋ।
ਰਾਸ਼ੀ ਅਨੁਸਾਰ ਜਾਣੋ ਕੀ ਪ੍ਰਭਾਵ ਪਾਵੇਗਾ ਗ੍ਰਹਿਣ
ਮੇਖ— ਮੇਖ ਰਾਸ਼ੀ ਲਈ ਇਹ ਗ੍ਰਹਿਣ ਬਦਕਿਸਮਤੀ ਲੈ ਕੇ ਆਵੇਗਾ। ਕੋਈ ਵੀ ਫੈਸਲਾ ਲੈਣ ਤੋਂ ਬਚੋ।
ਬ੍ਰਿਖ— ਬ੍ਰਿਖ ਰਾਸ਼ੀ ਵਾਲਿਆਂ ਦੇ ਸੁੱਖਾਂ 'ਚ ਵਾਧਾ ਹੋਵੇਗਾ, ਕਾਰੋਬਾਰੀ ਯਾਤਰਾ 'ਚ ਵਿਸ਼ੇਸ਼ ਲਾਭ ਹੋਵੇਗਾ।
ਮਿਥੁਨ— ਮਿਥੁਨ ਰਾਸ਼ੀ ਵਾਲਿਆਂ ਨੂੰ ਪੈਤ੍ਰਿਕ ਸਪੰਤੀ 'ਚ ਲਾਭ ਅਤੇ ਮਾਨ-ਸਨਮਾਨ 'ਚ ਵਾਧਾ ਹੋਵੇਗਾ।
ਕਰਕ— ਕਰਕ ਰਾਸ਼ੀ ਵਾਲਿਆਂ ਦੀ ਵਿੱਤੀ ਸਥਿਤੀ 'ਚ ਸੁਧਾਰ ਆਵੇਗਾ।
ਸਿੰਘ— ਸਿੰਘ ਰਾਸ਼ੀ ਵਾਲਿਆਂ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੰਨਿਆ— ਇਨ੍ਹਾਂ ਰਾਸ਼ੀਆਂ ਵਾਲਿਆਂ ਦੇ ਪਰਿਵਾਰ 'ਚ ਕਲੇਸ਼ ਹੋ ਸਕਦਾ ਹੈ। ਵਿਆਹੁਤਾ ਜ਼ਿੰਦਗੀ 'ਚ ਰਿਸ਼ਤੇ ਖਰਾਬ ਹੋ ਸਕਦੇ ਹਨ।
ਬ੍ਰਿਸ਼ਚਕ— ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਧਨ ਦੀ ਹਾਨੀ ਹੋ ਸਕਦੀ ਹੈ। 
ਮਕਰ— ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੇ ਖਰਚੇ ਘੱਟ ਹੋਣਗੇ ਅਤੇ ਜੋ ਵੀ ਕੰਮ ਕਰਨਗੇ ਉਸ 'ਚ ਸਫਲਤਾ ਮਿਲੇਗੀ।
ਕੁੰਭ— ਕੁੰਭ ਰਾਸ਼ੀ ਵਾਲੇ ਲੋਕਾਂ ਦਾ ਕੰਮਕਾਜ ਦੇ ਮਾਮਲਿਆਂ 'ਚ ਵਿਵਾਦ ਹੋ ਸਕਦਾ ਹੈ।
ਮੀਨ— ਮੀਨ ਰਾਸ਼ੀ ਵਾਲਿਆਂ ਦੇ ਪਿਤਾ ਦੀ ਸਿਹਤ 'ਚ ਗਿਰਾਵਟ ਆ ਸਕਦੀ ਹੈ।


manju bala

Edited By manju bala