ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

7/8/2019 5:46:21 AM

ਮੇਖ— ਵਿਰੋਧੀ ਨੂੰ ਕਮਜ਼ੋਰ ਸਮਝਣਾ ਜਾਂ ਨੁਕਸਾਨ ਪਹੁੰਚਾ ਸਕਣ ਦੀ ਉਸ ਦੀ ਨੈਗੇਟਿਵ ਫੋਰਸ ਦਾ ਘੱਟ ਅੰਦਾਜ਼ਾ ਲਾਉਣਾ ਮਹਿੰਗਾ ਪੈ ਸਕਦਾ ਹੈ।

ਬ੍ਰਿਖ— ਮਨ 'ਤੇ ਪਾਜ਼ੇਟਿਵ ਅਤੇ ਮੰਝੀ ਹੋਈ ਸੋਚ ਪ੍ਰਭਾਵੀ ਰਹੇਗੀ, ਰਿਲੀਜੀਅਸ ਲਿਟਰੇਚਰ ਦੇ ਪੜ੍ਹਨ-ਪੜ੍ਹਾਉਣ ਅਤੇ ਕਥਾ-ਵਾਰਤਾ 'ਚ ਜੀਅ ਲੱਗੇਗਾ, ਮਾਣ-ਯਸ਼ ਦੀ ਪ੍ਰਾਪਤੀ।

ਮਿਥੁਨ— ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ 'ਚ ਲੈਣ 'ਤੇ ਉਸ ਦਾ ਬਿਹਤਰ ਨਤੀਜਾ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਸੁਭਾਅ 'ਚ ਗੁੱਸਾ।

ਕਰਕ— ਵੱਡੇ ਲੋਕਾਂ ਨਾਲ ਮੇਲ-ਮਿਲਾਪ, ਜੇ ਮਦਦ ਜਾਂ ਸਹਿਯੋਗ ਲੈਣ ਲਈ ਆਪ ਕਿਸੇ ਸੱਜਣ-ਮਿੱਤਰ ਨਾਲ ਮੁਲਾਕਾਤ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗਾ।

ਸਿੰਘ— ਸਿਤਾਰਾ ਬੇਸ਼ੱਕ ਧਨ ਲਾਭ ਲਈ ਚੰਗਾ ਹੈ ਤਾਂ ਵੀ ਆਪ ਨੂੰ ਆਪਣੇ ਕੰਮਕਾਜੀ ਕੰਮਾਂ ਨੂੰ ਧਿਆਨ ਨਾਲ ਅਟੈਂਡ ਕਰਨਾ ਚਾਹੀਦਾ ਹੈ, ਸਫਰ ਲੱਗ ਸਕਦਾ ਹੈ।

ਕੰਨਿਆ— ਵਪਾਰ ਅਤੇ ਕੰਮਕਾਜ ਦੇ ਹਾਲਾਤ ਸੁਖਦ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ, ਮਾਣ-ਯਸ਼ ਦੀ ਪ੍ਰਾਪਤੀ।

ਤੁਲਾ— ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਹਰ ਫਰੰਟ 'ਤੇ ਸਾਵਧਾਨ ਰਹਿਣ ਦੀ ਲੋੜ ਹੋਵੇਗੀ, ਕਿਸੇ ਦੀ ਜ਼ਿੰਮੇਵਾਰੀ 'ਚ ਵੀ ਨਾ ਫਸੋ, ਨੁਕਸਾਨ-ਪ੍ਰੇਸ਼ਾਨੀ ਦਾ ਡਰ।

ਬ੍ਰਿਸ਼ਚਕ— ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ।

ਧਨ— ਯਤਨ ਕਰਨ 'ਤੇ ਕਿਸੇ ਰਾਜਕੀ ਕੰਮ 'ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਅਫਸਰਾਂ ਦੇ ਰੁਖ਼ 'ਚ ਨਰਮੀ ਵਧੇਗੀ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।

ਮਕਰ— ਜਨਰਲ ਤੌਰ 'ਤੇ ਮਜ਼ਬੂਤ ਸਿਤਾਰੇ ਕਰਕੇ ਦੂਜਿਆਂ 'ਤੇ ਆਪ ਦਾ ਪੱਲੜਾ ਭਾਰੀ ਰਹੇਗਾ, ਸ਼ਤਰੂ ਚਾਹ ਕੇ ਵੀ ਆਪ ਅੱਗੇ ਠਹਿਰਨ ਦੀ ਹਿੰਮਤ ਨਹੀਂ ਕਰ ਸਕਣਗੇ।

ਕੁੰਭ— ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ-ਪ੍ਰੇਸ਼ਾਨੀ ਦਾ ਡਰ, ਸਫਰ ਟਾਲ ਦੇਣਾ ਸਹੀ ਰਹੇਗਾ।

ਮੀਨ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਤੀ-ਪਤਨੀ ਰਿਸ਼ਤਿਆਂ 'ਚ ਮਿਠਾਸ, ਤਾਲਮੇਲ, ਸਦਭਾਓ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

8 ਜੁਲਾਈ 2019, ਸੋਮਵਾਰ, ਹਾੜ੍ਹ ਸੁਦੀ ਤਿਥੀ ਛੱਠ (ਸਵੇਰੇ 7.43 ਤਕ) ਅਤੇ ਮਗਰੋਂ ਤਿਥੀ ਸਪਤਮੀ, ਜਿਹੜੀ ਕਸ਼ੈਅ ਹੋ ਗਈ ਹੈ। 

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮਿਥੁਨ 'ਚ
ਚੰਦਰਮਾ ਕੰਨਿਆ 'ਚ
ਮੰਗਲ ਕਰਕ 'ਚ
ਬੁੱਧ ਕਰਕ 'ਚ
ਗੁਰੂ ਬ੍ਰਿਸ਼ਚਕ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਮਿਥੁਨ 'ਚ
ਕੇਤੂ ਧਨ 'ਚ


ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 24, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 17 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਜ਼ਿਲਕਾਦ, ਤਰੀਕ : 4, ਸੂਰਜ ਉਦੈ ਸਵੇਰੇ : 5.34 ਵਜੇ, ਸੂਰਜ ਅਸਤ : ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉੱਤਰਾ ਫਾਲਗੁਣੀ (ਸ਼ਾਮ 6.34 ਤਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਵਰਿਯਾਨ (ਬਾਅਦ ਦੁਪਹਿਰ 3.27 ਤੱਕ) ਅਤੇ ਮਗਰੋਂ ਯੋਗ ਪਰਿਧ। ਚੰਦਰਮਾ : ਕੰਨਿਆ ਰਾਸ਼ੀ 'ਤੇ (ਪੂਰਾ ਦਿਨ-ਰਾਤ), ਭਦਰਾ ਸ਼ੁਰੂ ਹੋਵੇਗੀ (9 ਜੁਲਾਈ ਸਵੇਰੇ 5.25 'ਤੇ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਸੱਤ ਤੋਂ 9 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਵਿਵਸਵਤ ਸਪਤਮੀ, ਸ਼੍ਰੀ ਮਹਾਵੀਰ ਚਯਵਨ ਦਿਵਸ (ਜੈਨ)।

—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh