ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

7/3/2019 7:32:37 AM

ਮੇਖ- ਜਨਰਲ ਸਿਤਾਰਾ ਮਜ਼ਬੂਤ, ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ, ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸ਼ਤਰੂ ਆਪ ਅੱਗੇ ਟਿਕ ਨਹੀਂ ਸਕਣਗੇ।

ਬ੍ਰਿਖ- ਸਿਤਾਰਾ ਕਾਰੋਬਾਰੀ ਕੰਮਾਂ ਨੂੰ ਸੰਵਾਰਨ ਅਤੇ ਧਨ ਲਾਭ ਦੇਣ ਵਾਲਾ, ਜਨਰਲ ਤੌਰ ’ਤੇ ਕੰਮਕਾਜੀ ਮਾਮਲੇ ’ਚ ਕਦਮ ਬੜ੍ਹਤ ਵੱਲ, ਕੋਈ ਕਾਰੋਬਾਰੀ ਬਾਧਾ ਵੀ ਹਟੇਗੀ।

ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਬਚਾਓ ਰੱਖਣਾ ਜ਼ਰੂਰੀ।

ਕਰਕ- ਸਿਤਾਰਾ ਧਨ ਹਾਨੀ, ਖਰਚਿਅਾਂ-ਉਲਝਣਾਂ-ਝਮੇਲਿਅਾਂ ਵਾਲਾ, ਇਸ ਲਈ ਨਾ ਤਾਂ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ ਅਤੇ ਨਾ ਹੀ ਕਿਸੇ ਦੀ ਜ਼ਮਾਨਤ ਦਿਓ।

ਸਿੰਘ- ਸਿਤਾਰਾ ਵਪਾਰ-ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਪੈਂਡਿੰਗ ਪਏ ਕੰਮਕਾਜੀ ਕੰਮ ’ਚ ਥੋੜ੍ਹੀ-ਬਹੁਤ ਪੇਸ਼ਕਦਮੀ ਹੋਵੇਗੀ, ਇੱਜ਼ਤ ਵਧੇਗੀ।

ਕੰਨਿਆ- ਬੇਸ਼ੱਕ ਸਿਤਾਰਾ ਰਾਜਕੀ ਕੰਮਾਂ ਲਈ ਸਹੀ ਹੈ, ਤਾਂ ਵੀ ਕੋਈ ਯਤਨ ਅਣਮੰਨੇ ਮਨ ਨਾਲ ਨਾ ਕਰੋ, ਵਰਨਾ ਨਤੀਜਾ ਮਨਮਰਜ਼ੀ ਦਾ ਨਹੀਂ ਮਿਲੇਗਾ।

ਤੁਲਾ- ਦੂਸਰੇ ਲੋਕ ਆਪ ਦੀ ਸੋਚ, ਦਲੀਲ, ਵਿਚਾਰ ਨੂੰ ਧਿਆਨ ਨਾਲ ਸੁਣਨਗੇ ਪਰ ਕਿਸੇ ਅਫਸਰ ਅੱਗੇ ਤਿਆਰੀ ਦੇ ਬਗੈਰ ਨਹੀਂ ਜਾਣਾ ਚਾਹੀਦਾ।

ਬ੍ਰਿਸ਼ਚਕ- ਪੇਟ ਦੇ ਵਿਗੜਨ, ਪੈਰ ਫਿਸਲਣ ਅਤੇ ਕਿਸੇ ਕੰਪਲੀਕੇਸ਼ਨ ਦੇ ਉੱਭਰਨ ਦਾ ਡਰ ਰਹੇਗਾ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਧਰੇ ਫਸ ਨਾ ਜਾਵੇ।

ਧਨ- ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਤੇਜ-ਪ੍ਰਭਾਵ-ਦਬਦਬਾ ਬਣਿਆ ਰਹੇਗਾ, ਦੋਨੋਂ ਪਤੀ-ਪਤਨੀ ਆਪਣੀ ਬਾਤ-ਚੀਤ, ਟ੍ਰੀਟਮੈਂਟ ’ਚ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।

ਮਕਰ- ਕਮਜ਼ੋਰ ਸਿਤਾਰੇ ਕਰਕੇ ਮਨ ਡਰਿਆ-ਡਰਿਆ, ਸਹਿਮਿਆ-ਸਹਿਮਿਆ, ਉਖੜਿਆ-ਉਖੜਿਆ ਰਹੇਗਾ, ਮੋਰੇਲ ’ਚ ਵੀ ਟੁੱਟਣ ਦਾ ਅਹਿਸਾਸ ਰਹੇਗਾ, ਸਫਰ ਟਾਲ ਦਿਓ।

ਕੁੰਭ- ਯਤਨ ਕਰਨ ’ਤੇ ਪਲਾਨਿੰਗ ਦੇ ਰਸਤੇ ’ਚ ਪੇਸ਼ ਆ ਰਹੀ ਕੋਈ ਕੰਪਲੀਕੇਸ਼ਨ ਹਟੇਗੀ ਪਰ ਸੰਤਾਨ ਪੱਖੋਂ ਕੁਝ ਨਾ ਕੁਝ ਪ੍ਰੇਸ਼ਾਨੀ ਦੀ ਫੀਲਿੰਗ ਬਣੀ ਰਹੇਗੀ।

ਮੀਨ- ਜ਼ਮੀਨੀ ਕੰਮਾਂ ਲਈ ਜੇ ਆਪ ਕੋਈ ਭੱਜ-ਦੌੜ ਜਾਂ ਯਤਨ ਕਰੋਗੇ ਤਾਂ ਉਸ ਦਾ ਬਿਹਤਰ ਨਤੀਜਾ ਪ੍ਰਾਪਤ ਹੋਵੇਗਾ ਪਰ ਮਨ ਕਿਸੇ ਸਮੇਂ ਕਿਸੇ ਬੇਕਾਰ ਕੰਮ ਵੱਲ ਭਟਕ ਸਕਦਾ ਹੈ।

3 ਜੁਲਾਈ 2019, ਬੁੱਧਵਾਰ ਹਾੜ੍ਹ ਵਦੀ ਤਿਥੀ ਏਕਮ (ਰਾਤ 10.05 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਮਿਥੁਨ ’ਚ

ਮੰਗਲ ਕਰਕ ’ਚ

ਬੁੱੱਧ ਕਰਕ ’ਚ

ਗੁਰੂ ਬ੍ਰਿਸ਼ਚਕ ’ਚ

ਸ਼ੁੱਕਰ ਮਿਥੁਨ ’ਚ

ਸ਼ਨੀ ਧਨ ’ਚ

ਰਾਹੂ ਮਿਥੁਨ ’ਚ

ਕੇਤੂ ਧਨ ’ਚ

ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 19, ਰਾਸ਼ਟਰੀ ਸ਼ਕ ਸੰਮਤ : 1941, ਮਿਤੀ: 12 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 29, ਸੂਰਜ ਉਦੈ ਸਵੇਰੇ: 5.31 ਵਜੇ, ਸੂਰਜ ਅਸਤ : ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਆਰਦਰਾ (ਸਵੇਰੇ 6.36 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ ਧਰੁਵ (ਪੂੁਰਵ ਦੁਪਹਿਰ 11.42 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮਿਥੁਨ ਰਾਸ਼ੀ ’ਤੇ (ਰਾਤ 11.09 ਤਕ) ਅਤੇ ਮਗਰੋਂ ਕਰਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਸੁਦੀ ਪੱਖ ਅਤੇ ਹਾੜ੍ਹ ਗੁਪਤ ਨਵਰਾਤਰੇ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


Bharat Thapa

Edited By Bharat Thapa