ਸਿਤਾਰੇ ਪ੍ਰਬਲ ਹੋਣ ਕਾਰਨ ਰਾਜਕੀ ਕੰਮਾਂ ’ਚ ਮਿਲੇਗੀ ਸਫਲਤਾ

6/14/2019 7:05:28 AM

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਦੋਨੋਂ ਪਤੀ-ਪਤਨੀ ਹਰ ਮਾਮਲੇ ਨੂੰ ਇਕ ਹੀ ਨਜ਼ਰ ਨਾਲ ਦੇਖਣਗੇ, ਸਫਰ ਲੱਗ ਸਕਦਾ ਹੈ।

ਬ੍ਰਿਖ- ਸ਼ਤਰੂ ਆਪ ਨੂੰ ਆਪਣੇ ਕਿਸੇ ਨਾ ਕਿਸੇ ਝਮੇਲੇ 'ਚ ਉਲਝਾਉਣ ਜਾਂ ਘੇਰਨ 'ਚ ਐਕਟਿਵ ਰਹਿਣਗੇ, ਧਨ ਹਾਨੀ, ਖਰਚਿਆਂ, ਟੈਨਸ਼ਨ ਵਾਲਾ ਸਿਤਾਰਾ, ਖਰਚ ਵੀ ਵਧਣਗੇ।

ਮਿਥੁਨ- ਯਤਨ ਕਰਨ 'ਤੇ ਕਿਸੇ ਕੰਪਲੀਕੇਸ਼ਨ ਦੇ ਹਟਣ ਦੀ ਆਸ, ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਵੈਸੇ ਹਰ ਫਰੰਟ 'ਤੇ ਬਿਹਤਰੀ ਅਤੇ ਸਫਲਤਾ ਮਿਲੇਗੀ।

ਕਰਕ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫ਼ਸਰ ਅਤੇ ਵੱਡੇ ਲੋਕ ਮਿਹਰਬਾਨ ਰਹਿਣਗੇ।

ਸਿੰਘ- ਕੰਮਕਾਜੀ ਸਾਥੀ ਅਤੇ ਪਾਰਟਨਰਜ਼ ਆਪ ਨਾਲ ਸਹਿਯੋਗ ਕਰਨਗੇ ਅਤੇ ਅਜਿਹਾ ਕੁਝ ਨਾ ਕਰਨਗੇ, ਜਿਹੜਾ ਆਪ ਨੂੰ ਪਸੰਦ ਨਹੀਂ ਹੋਵੇਗਾ, ਜਨਰਲ ਹਾਲਾਤ ਬਿਹਤਰ।

ਕੰਨਿਆ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਕੰਮਾਂ 'ਚ ਕਦਮ ਬੜ੍ਹਤ ਵੱਲ, ਯਤਨ ਕਰਨ 'ਤੇ ਕਿਸੇ ਕੰਮਕਾਜੀ ਪਲਾਨਿੰਗ 'ਚੋਂ ਕੋਈ ਪ੍ਰਾਬਲਮ ਹਟੇਗੀ।

ਤੁਲਾ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਸਫਲਤਾ ਮਿਲੇਗੀ, ਸ਼ੁਭ ਕੰਮਾਂ 'ਚ ਧਿਆਨ।

ਬ੍ਰਿਸ਼ਚਕ- ਖਰਚਿਆਂ ਕਰਕੇ ਧਨ ਦਾ ਠਹਿਰਾਓ ਘੱਟ, ਧਿਆਨ ਰੱਖੋ ਕਿ ਕਾਰੋਬਾਰੀ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਨੁਕਸਾਨ ਦਾ ਡਰ।

ਧਨ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ, ਵੈਸੇ ਵੀ ਹਰ ਫਰੰਟ 'ਤੇ ਬਿਹਤਰੀ ਹੋਵੇਗੀ ਅਤੇ ਕਦਮ ਬੜ੍ਹਤ ਵੱਲ ਰਹੇਗਾ ਪਰ ਤਬੀਅਤ 'ਚ ਤੇਜ਼ੀ।

ਮਕਰ- ਵੱਡੇ ਲੋਕਾਂ ਦੇ ਨਰਮ, ਸੁਪੋਰਟਿਵ, ਹਮਦਰਦਾਨਾ ਰੁਖ਼ ਕਰਕੇ ਕਿਸੇ ਸਰਕਾਰੀ ਕੰਮ 'ਚ ਆਪ ਦੀ ਦਨਦਨਾਹਟ ਵਧੇਗੀ, ਸ਼ਤਰੂ ਕਮਜ਼ੋਰ ਰਹਿਗੇ।

ਕੁੰਭ- ਯਤਨ ਕਰਨ 'ਤੇ ਕੋਈ ਸਕੀਮ ਕੁਝ ਅੱਗੇ ਵਧ ਸਕਦੀ ਹੈ, ਅਰਥ ਦਸ਼ਾ ਠੀਕ-ਠਾਕ ਰਹੇਗੀ, ਮਨੋਬਲ-ਦਬਦਬਾ ਬਣਿਆ ਰਹੇਗਾ, ਵਿਰੋਧੀ ਪ੍ਰਭਾਵਹੀਣ ਰਹਿਣਗੇ।

ਮੀਨ- ਸਿਤਾਰਾ ਪੇਟ 'ਚ ਗੜਬੜੀ ਰੱਖਣ ਵਾਲਾ, ਦੂਜਿਆਂ ਦੇ ਝਾਂਸੇ-ਫਰੇਬ 'ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ-ਧਨ ਹਾਨੀ ਦਾ ਡਰ, ਸਫਰ ਨਾ ਕਰੋ।

14 ਜੂਨ 2019, ਸ਼ੁੱਕਰਵਾਰ ਜੇਠ ਸੁਦੀ ਤਿਥੀ ਦੁਆਦਸ਼ੀ (ਬਾਅਦ ਦੁਪਹਿਰ 3.30 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ


ਸੂਰਜ ਬ੍ਰਿਖ 'ਚ

ਚੰਦਰਮਾ ਤੁਲਾ 'ਚ

ਮੰਗਲ ਮਿਥੁਨ 'ਚ

ਬੁੱੱਧ ਮਿਥੁਨ 'ਚ

ਗੁਰੂ ਬ੍ਰਿਸ਼ਚਕ 'ਚ

ਸ਼ੁੱਕਰ ਬ੍ਰਿਖ 'ਚ

ਸ਼ਨੀ ਧਨ 'ਚ

ਰਾਹੂ ਮਿਥੁਨ 'ਚ

ਕੇਤੂ ਧਨ 'ਚ

ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 31, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 24 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 10, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.29 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸੁਵਾਤੀ (ਸਵੇਰੇ 10.16 ਤੱਕ) ਅਤੇ ਮਗਰੋਂ ਨਕਸ਼ੱਤਰ ਵਿਸ਼ਾਖਾ, ਯੋਗ : ਸ਼ਿਵ (ਰਾਤ 11.23 ਤੱਕ) ਚੰਦਰਮਾ : ਤੁਲਾ ਰਾਸ਼ੀ 'ਤੇ (14-15 ਮੱਧ ਰਾਤ 4.01 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਪ੍ਰਦੋਸ਼ ਵਰਤ, ਵਟ ਸਾਵਿਤਰੀ ਵਰਤ ਸ਼ੁਰੂ, ਵਰਲਡ ਬਲੱਡ ਡੋਨਰਜ਼ ਡੇ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।

 

 

 


Bharat Thapa

Edited By Bharat Thapa