ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ

6/9/2019 6:15:21 AM

ਮੇਖ— ਜਨਰਲ ਤੌਰ 'ਤੇ ਸਟ੍ਰਾਂਗ ਸਿਤਾਰਾ ਆਪ ਦੀ ਪੈਠ, ਧਾਕ, ਛਾਪ ਬਣਾਈ ਰੱਖੇਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਉਦੇਸ਼ ਮਨੋਰਥ ਸਿਰੇ ਚੜ੍ਹਨਗੇ।

ਬ੍ਰਿਖ— ਜਿਸ ਕੰਮ ਲਈ ਸੋਚੋਗੇ ਜਾਂ ਪਲਾਨਿੰਗ ਬਣਾਓਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੈਸੇ ਮੂਡ 'ਚ ਖੁਸ਼ਦਿਲੀ, ਜ਼ਿੰਦਾਦਿਲੀ, ਰੰਗੀਨੀ ਬਣੀ ਰਹੇਗੀ।

ਮਿਥੁਨ— ਜਨਰਲ ਸਿਤਾਰਾ ਪਾਵਰਫੁਲ, ਉਤਸ਼ਾਹ-ਹਿੰਮਤ-ਸੰਘਰਸ਼ ਸ਼ਕਤੀ ਬਣੇ ਰਹੇਗੀ ਪਰ ਸੁਭਾਅ 'ਚ ਗੁੱਸੇ ਕਾਰਨ ਕਿਸੇ ਨਾਲ ਝਗੜਾ ਹੋਣ ਦਾ ਡਰ ਰਹੇਗਾ। 

ਕਰਕ— ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਟੂਰਿੰਗ ਲਈ ਚੰਗਾ, ਵਿਰੋਧੀ ਕਮਜ਼ੋਰ, ਤੇਜਹੀਣ ਰਹਿਣਗੇ ਪਰ ਘਰੇਲੂ ਮੋਰਚੇ 'ਤੇ ਟੈਨਸ਼ਨ-ਤਣਾਤਣੀ-ਖਿੱਚੋਤਾਣ ਬਣੀ ਰਹੇਗੀ।

ਸਿੰਘ— ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ। 

ਕੰਨਿਆ—  ਸਿਤਾਰਾ ਕਿਉਂਕਿ ਉਲਝਣਾਂ-ਮੁਸ਼ਕਲਾਂ ਅਤੇ ਕੰਪਲੀਕੇਸ਼ਨਜ਼ ਵਾਲਾ ਹੈ, ਇਸ ਲਈ ਕੋਈ ਵੀ ਕੰਮ ਹੱਥ 'ਚ ਲੈਣ ਤੋਂ ਬਚਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਬਣਨਗੇ।

ਤੁਲਾ— ਸਿਤਾਰਾ ਆਮਦਨ ਵਾਲਾ, ਯਤਨ ਕਰਨ 'ਤੇ ਕੋਈ ਕੰਮਕਾਜੀ ਮੁਸ਼ਕਿਲ ਹਟ ਸਕਦੀ ਹੈ ਪਰ ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਅਫਸਰਾਂ ਦੇ ਰੁਖ 'ਚ ਸਖਤੀ ਦਿਖੇਗੀ। 

ਬ੍ਰਿਸ਼ਚਕ— ਸਰਕਾਰੀ ਕੰਮਾਂ 'ਚ ਕਦਮ ਬੜ੍ਹਤ ਵਲ, ਸ਼ਤਰੂ ਕਮਜ਼ੋਰ, ਤੇਜਹੀਣ ਰਹਿਣਗੇ ਪਰ ਰਾਹੂ ਦੀ ਸਥਿਤੀ ਸਿਹਤ ਲਈ ਕਮਜ਼ੋਰ ਹੈ, ਅਹਿਤਿਆਤ ਰੱਖੋ।

ਧਨ— ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਮੋਰਚੇ 'ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗੀ ਪਰ ਘਰੇਲੂ ਮੋਰਚੇ 'ਤੇ ਪ੍ਰੇਸ਼ਾਨੀ ਬਣੇ ਰਹਿਣ ਦਾ ਡਰ, ਸਾਵਧਾਨੀ ਵਰਤੋ। 

ਮਕਰ— ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਕੋਈ ਐਗਰੀਮੈਂਟ ਬੇਧਿਆਨੀ ਨਾਲ ਨਾ ਕਰੋ, ਨੁਕਸਾਨ ਦਾ ਡਰ। 

ਕੁੰਭ— ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਫੈਮਿਲੀ ਫਰੰਟ 'ਤੇ ਤਾਲਮੇਲ ਸਹਿਯੋਗ, ਸਦਭਾਵ ਬਣਿਆ ਰਹੇਗਾ, ਵੈਸੇ ਜਨਰਲ ਹਾਲਾਤ ਪਹਿਲਾਂ ਦੀ ਤਰ੍ਹਾਂ ਬਣੇ ਰਹਿਣਗੇ। 

ਮੀਨ— ਵਿਰੋਧੀ ਦੀ ਸਰਗਰਮੀ 'ਤੇ ਨਜ਼ਰ ਰੱਖੋ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਲਈ ਕੋਈ ਮੌਕਾ ਭਾਲਦਾ ਰਹਿ ਸਕਦਾ ਹੈ ਪਰ ਜਨਰਲ ਹਾਲਾਤ ਪਹਿਲਾਂ ਵਾਂਗ ਰਹਿਣਗੇ। 

9 ਜੂਨ 2019, ਐਤਵਾਰ ਜੇਠ ਸੁਦੀ ਤਿਥੀ ਸਪਤਮੀ (9-10) ਮੱਧ ਰਾਤ 12.37 ਤਕ) 

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਬੁੱਧ ਮਿਥੁਨ 'ਚ 
ਸ਼ਨੀ ਧਨ 'ਚ
ਚੰਦਰਮਾ ਸਿੰਘ 'ਚ
ਗੁਰੂ ਬ੍ਰਿਸ਼ਚਕ 'ਚ
ਰਾਹੂ ਮਿਥੁਨ 'ਚ
ਮੰਗਲ ਮਿਥੁਨ 'ਚ 
ਸ਼ੁੱਕਰ ਬ੍ਰਿਖ 'ਚ
ਕੇਤੂ ਧਨ 'ਚ
ਬਿਕ੍ਰਮੀ ਸੰਮਤ : 2076, ਜੇਠ ਪ੍ਰਵਿਸ਼ਟੇ : 26, ਰਾਸ਼ਟਰੀ ਸ਼ਕ ਸੰਮਤ : 1941 ਮਿਤੀ 19 (ਜੇਠ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਾਰੀਕ :  5, ਸੂਰਜ ਉਦੈ ਸਵੇਰੇ : 5.27 ਵਜੇ, ਸੂਰਜ ਅਸਤ : ਸ਼ਾਮ 7.27 ਵਜੇ (ਜਲੰਧਰ ਟਾਈਮ), ਨਕਸ਼ੱਤਰ : ਮਘਾ (ਬਾਅਦ ਦੁਪਹਿਰ 3.49 ਤਕ) ਅਤੇ ਮਗਰੋਂ ਨਕਸ਼ਤਰ ਪੁਰਵਾ ਫਾਲਗੁਣੀ, ਯੋਗ  : ਹਰਸ਼ਣ (ਬਾਅਦ ਦੁਪਹਿਰ 2.27 ਤਕ) ਚੰਦਰਮਾ : ਸਿੰਘ ਰਾਸ਼ੀ 'ਤੇ (ਪੂਰਾ ਦਿਨ ਰਾਤ), ਬਾਅਦ ਦੁਪਹਿਰ 3.49 ਤੱਕ ਜੰਮੇ ਬੱਚੇ ਨੂੰ ਮੱਘਾ ਨਕਸ਼ਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (9-10 ਮੱਧ ਰਾਤ 12.37 'ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤਕ।

(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।


KamalJeet Singh

Edited By KamalJeet Singh