ਵੀਰਵਾਰ ਨੂੰ ਕਰੋ ਇਹ ਉਪਾਅ, ਵੱਡੀ ਤੋਂ ਵੱਡੀ ਸਮੱਸਿਆ ਹੋਵੇਗੀ ਖਤਮ

6/2/2022 11:35:34 AM

ਜਲੰਧਰ- ਵੀਰਵਾਰ ਵਾਲੇ ਦਿਨ ਨੂੰ ਬਹੁਤ ਖ਼ਾਸ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਵਿਸ਼ਣੂ ਭਗਵਾਨ ਜੀ ਦੀ ਅਤੇ ਦੇਵ ਗੁਰੂ ਬ੍ਰਹਸਪਤੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਨੂੰ ਪੀਲੇ ਰੰਗ ਦੇ ਕੱਪੜੇ ਪਾਉਣਾ ਬਹੁਤ ਜ਼ਿਆਦਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਪੀਲੀਆਂ ਚੀਜ਼ਾਂ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਘਰ 'ਚ ਖੁਸ਼ੀਆਂ ਲਿਆਉਣ ਅਤੇ ਦੁੱਖਾਂ ਨੂੰ ਖ਼ਤਮ ਕਰਨ ਲਈ ਭਗਤਾਂ ਵਲੋਂ ਵੀਰਵਾਰ ਨੂੰ ਵਿਸ਼ਣੂ ਭਗਵਾਨ ਜੀ ਦੀ ਪੂਜਾ ਕੀਤੀ ਜਾਂਦੀ ਹੈ। ਪੂਜਾ ਕਰਨ ’ਤੇ ਭਗਵਾਨ ਜੀ ਜ਼ਿੰਦਗੀ ਵਿਚ ਕਦੇ ਵੀ ਸਿਹਤ, ਪੈਸਾ, ਸਫਲਤਾ ਅਤੇ ਮਨਪਸੰਦ ਜੀਵਨਸਾਥੀ ਨਾਲ ਸਬੰਧਿਤ ਕੋਈ ਸਮੱਸਿਆ ਨਹੀਂ ਆਉਣ ਦਿੰਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਸ ਨੂੰ ਵੀਰਵਾਰ ਵਾਲੇ ਦਿਨ ਕਰਨ ਨਾਲ ਵਿਸ਼ਣੂ ਭਗਵਾਨ ਜੀ ਦੀ ਕ੍ਰਿਪਾ ਪ੍ਰਾਪਤ ਕੀਤੀ ਜਾ ਸਕਦੀ ਹੈ।

ਪੀਲੇ ਰੰਗ ਦੇ ਕੱਪੜੇ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਹੀ ਪਸੰਦ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।

ਪੀਲੇ ਰੰਗ ਦੀਆਂ ਚੀਜ਼ਾਂ ਕਰੋ ਦਾਨ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਅਨਾਜ ਆਦਿ।

ਕੱਚਾ ਦੁੱਧ ਚੜ੍ਹਾਓ
ਵੀਰਵਾਰ ਦੇ ਦਿਨ ਤੁਲਸੀ ਦੇ ਪੌਦੇ ਨੂੰ ਕੱਚਾ ਦੁੱਧ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਕਾਫ਼ੀ ਲਾਭ ਹੁੰਦਾ ਹੈ।

ਮੰਤਰ ਜਾਪ
ਓਮ ਗ੍ਰਾਂ ਗ੍ਰੀਂ ਗ੍ਰੋਂ ਸ : ਗੁਰੂਵੇ ਨਮ: ਮੰਤਰ ਦਾ 108 ਵਾਰ ਜਾਪ ਕਰੋ।

ਪੀਲੇ ਫੁੱਲ
ਵੀਰਵਾਰ ਨੂੰ ਤੁਸੀਂ ਕਿਸੇ ਵੀ ਮੰਦਰ 'ਚ ਜਾ ਕੇ ਪੀਲੇ ਫੁੱਲ ਵੀ ਚੜ੍ਹਾ ਸਕਦੋ ਹੋ।

ਕੇਲੇ ਦੇ ਦਰਖ਼ੱਤ ਦੀ ਪੂਜਾ
ਵੀਰਵਾਰ ਦੇ ਦਿਨ ਕੇਲੇ ਦੇ ਦਰਖ਼ੱਤ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸਵੇਰੇ-ਸਵੇਰੇ ਕੇਲੇ ਦੇ ਦਰਖ਼ੱਤ ਦੀ ਪੂਜਾ ਕਰਨ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਕੇਲੇ ਦੇ ਦਰਖ਼ੱਤ 'ਤੇ ਛੋਲਿਆ ਦੀ ਦਾਲ ਚੜ੍ਹਾਉਣਾ ਵੀ ਕਾਫ਼ੀ ਸ਼ੁੱਭ ਹੁੰਦਾ ਹੈ।

ਕੇਸਰ ਦਾ ਕਰੋ ਦਾਨ
ਛੋਲਿਆ ਦੀ ਦਾਲ ਅਤੇ ਕੇਸਰ ਨੂੰ ਮੰਦਰ 'ਚ ਦਾਨ ਕਰੋ ਅਤੇ ਕੇਸਰ ਦਾ ਟਿੱਕਾ ਮੱਥੇ 'ਤੇ ਲਗਾਓ।

ਇਸ ਦਿਨ ਕਰੋ ਭਗਵਾਨ ਵਿਸ਼ਣੂ ਦੀ ਪੂਜਾ
ਵੀਰਵਾਰ ਦੇ ਦਿਨ ਵਿਸ਼ਣੂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਵਿਸ਼ਣੂ ਭਗਵਾਨ ਦੀ ਪੂਜਾ ਨਾਲ ਦੇਵੀ ਲਕਸ਼ਮੀ ਖੁਸ਼ ਹੁੰਦੀ ਹੈ।


rajwinder kaur

Content Editor rajwinder kaur