ਦੀਵਾਲੀ ਦੀ ਸਫ਼ਾਈ ਦੌਰਾਨ ਮਿਲ ਜਾਣ ਇਹ ਚੀਜ਼ਾਂ ਤਾਂ ਸਮਝ ਲਓ ਤੁਹਾਡੇ ਚੰਗੇ ਦਿਨ ਹੋਣ ਵਾਲੇ ਨੇ ਸ਼ੁਰੂ

10/27/2021 4:48:53 PM

ਨਵੀਂ ਦਿੱਲੀ - ਦੀਵਾਲੀ ਦਾ ਤਿਉਹਾਰ ਪੂਰੀ ਦੁਨੀਆ 'ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਪਵਿੱਤਰ ਦਿਹਾੜਾ 4 ਨਵੰਬਰ ਨੂੰ ਆ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਲਕਸ਼ਮੀ ਦਾ ਘਰ ਵਿੱਚ ਆਗਮਨ ਹੁੰਦਾ ਹੈ। ਅਜਿਹੇ 'ਚ ਲੋਕ ਕੁਝ ਦਿਨ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਘਰਾਂ ਦੀ ਸਫ਼ਾਈ ਦੇ ਨਾਲ-ਨਾਲ ਕਈ ਲੋਕ ਰੰਗਾਈ ਆਦਿ ਵੀ ਕਰਵਾਉਂਦੇ ਹਨ। ਘਰ ਦੀ ਸਫ਼ਾਈ ਦੌਰਾਨ ਅਕਸਰ ਲੋਕਾਂ ਨੂੰ ਕਈ ਪੁਰਾਣੀਆਂ ਚੀਜ਼ਾਂ ਮਿਲ ਜਾਂਦੀਆਂ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ 'ਚ ਕੁਝ ਚੀਜ਼ਾਂ ਦਾ ਮਿਲਣਾ ਬਹੁਤ ਸ਼ੁਭ ਹੁੰਦਾ ਹੈ। ਅਜਿਹੇ 'ਚ ਇਨ੍ਹਾਂ ਚੀਜ਼ਾਂ ਦਾ ਮਿਲਣਾ ਕਿਸਮਤ ਨੂੰ ਬਦਲਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਤਾਂ ਨਹੀਂ ਹਨ ਇਹ ਗੰਭੀਰ ਸਮੱਸਿਆਵਾਂ, ਬਿਨਾਂ ਤੋੜੇ ਇਸ ਤਰ੍ਹਾਂ ਦੂਰ ਕਰੋ ਵਾਸਤੂ ਦੋਸ਼

ਸਫ਼ਾਈ ਦਰਮਿਆਨ ਕੁਝ ਚਿਜ਼ਾਂ ਦਾ ਮਿਲਣਾ ਹੁੰਦਾ ਹੈ ਬਹੁਤ ਹੀ ਸ਼ੁੱਭ 

ਵਾਸਤੂ ਸ਼ਾਸਤਰ ਮੁਤਾਬਕ ਘਰ ਦੀ ਸਫ਼ਾਈ ਦਰਮਿਆਨ ਕੁਝ ਚਿਜ਼ਾਂ ਦਾ ਮਿਲਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਾ ਅਰਥ ਹੈ ਕਿ ਤੁਹਾਡੀ ਜ਼ਿੰਦਗੀ ਦੀਆਂ ਖ਼ੁਸ਼ੀਆਂ ਆਉਣ ਵਾਲੀਆਂ ਹਨ। ਇਹ ਚੀਜ਼ਾਂ ਜੀਵਨ ਵਿਚ ਸੁੱਖ ਦਾ ਵਾਸ  ਹੋਣ ਵੱਲ ਇਸ਼ਾਰਾ ਕਰਦੀਆਂ ਹਨ।

ਅਚਾਨਕ ਪੈਸੇ ਮਿਲਣਾ

ਆਮਤੌਰ ਤੇ ਲੋਕ ਪਰਸ ਜਾਂ ਕੱਪੜਿਆਂ ਵਿਚ ਪੈਸੇ ਰੱਖ ਕੇ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਅਚਾਨਕ ਉਹ ਪੈਸੇ ਮਿਲ ਜਾਣ ਤਾਂ ਇਹ ਸ਼ੁੱਭ ਹੁੰਦਾ ਹੈ। ਤੁਸੀਂ ਇਨ੍ਹਾਂ ਮਿਲੇ ਹੋਏ ਪੈਸਿਆਂ ਦਾ ਮੰਦਿਰ ਵਿਚ ਦਾਨ ਕਰ ਦਿਓ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਧਨ ਦੀ ਦੇਵੀ ਲਕਸ਼ਮੀ ਮਾਤਾ ਦੀ ਅਸੀਮ ਕਿਰਪਾ ਦੀ ਵਰਖ਼ਾ ਹੁੰਦੀ ਹੈ।

ਇਹ ਵੀ ਪੜ੍ਹੋ : Vastu Tips : ਸਹੀ ਦਿਸ਼ਾ ਵਿੱਚ ਬਣੀਆਂ ਪੌੜੀਆਂ ਘਰ ਵਿੱਚ ਲਿਆ ਸਕਦੀਆਂ ਹਨ Positivity

ਸ਼ੰਖ਼ ਜਾਂ ਕੌਡੀ

ਘਰ ਦੇ ਮੰਦਰ ਵਿਚ ਸ਼ੰਖ ਜਾਂ ਕੌਡੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਤੁਹਾਨੂੰ ਸਫ਼ਾਈ ਦਰਮਿਆਨ ਸ਼ੰਖ ਜਾ ਕੌਡੀ ਮਿਲਦੇ ਹਨ ਤਾਂ ਖ਼ੁਸ਼ ਹੋ ਜਾਓ। ਇਹ ਦੋਵੇਂ ਹੀ ਦੇਵੀ ਲਕਸ਼ਮੀ ਦੀਆਂ ਪਸੰਦੀਦਾ ਚੀਜ਼ਾਂ ਹਨ। ਅਜਿਹੇ ਵਿਚ ਇਨ੍ਹਾਂ ਚੀਜ਼ਾਂ ਦਾ ਮਿਲਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਧਨ ਲਾਭ ਦੇ ਯੋਗ ਬਣਦੇ ਹਨ।

ਪੁਰਾਣੇ ਚਾਵਲ ਮਿਲਣਾ

ਆਮਤੌਰ 'ਤੇ ਅਸੀਂ ਰਸੋਈ ਵਿਚ ਵੀ ਕੁਝ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਹਾਂ। ਅਜਿਹੇ 'ਚ ਜੇਕਰ ਤੁਹਾਨੂੰ ਸਫਾਈ ਦੇ ਦੌਰਾਨ ਚੌਲ ਮਿਲਦੇ ਹਨ ਤਾਂ ਖੁਸ਼ ਹੋ ਜਾਓ। ਇਹ ਦਰਸਾਉਂਦਾ ਹੈ ਕਿ ਕਿਸਮਤ ਚਮਕਣ ਵਾਲੀ ਹੈ। ਇਸ ਦੇ ਨਾਲ ਘਰ 'ਚ ਭੋਜਨ ਅਤੇ ਧਨ ਦੀ ਖੁਸ਼ਹਾਲੀ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ : Vastu Tips: ਬੱਚਾ ਪੜ੍ਹਾਈ 'ਚ ਨਹੀਂ ਕਰ ਪਾ ਰਿਹਾ ਸਹੀ ਪ੍ਰਦਰਸ਼ਨ ਤਾਂ ਅਪਣਾਓ ਇਹ ਨੁਸਖ਼ੇ

ਮੋਰ ਪੰਖ ਅਤੇ ਬੰਸਰੀ

ਘਰ ਦੀ ਸਫ਼ਾਈ ਦੌਰਾਨ ਅਚਾਨਕ ਮੋਰ ਪੰਖ ਜਾਂ ਬੰਸਰੀ ਦਾ ਮਿਲਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦੀ ਚੰਗੀ ਨਿਸ਼ਾਨੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਜੀਵਨ ਵਿੱਚ ਕੁਝ ਚੰਗਾ ਹੋਣ ਦਾ ਸੰਕੇਤ ਦਿੰਦੇ ਹਨ।

ਸਾਦਾ ਲਾਲ ਕੋਰਾ ਕੱਪੜਾ ਮਿਲਣਾ

ਅਕਸਰ ਲੋਕ ਕੱਪੜੇ ਵੀ ਰੱਖ ਕੇ ਭੁੱਲ ਜਾਂਦੇ ਹਨ। ਅਜਿਹੇ 'ਚ ਦੀਵਾਲੀ 'ਤੇ ਸਫਾਈ ਦੇ ਦੌਰਾਨ ਸਾਦਾ ਲਾਲ ਕੱਪੜਾ ਮਿਲਣਾ ਸ਼ੁਭ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਜੀਵਨ ਵਿੱਚ ਇੱਕ ਸੁਨਹਿਰੀ ਸਮੇਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : Vastu Tips : ਰੋਜ਼ ਸਵੇਰੇ ਮੁੱਖ ਦਰਵਾਜ਼ੇ 'ਤੇ ਕਰੋ ਇਹ ਕੰਮ, ਖ਼ੁਸ਼ਹਾਲੀ ਤੇ ਖ਼ੁਸ਼ੀਆਂ ਨਾਲ ਭਰ ਜਾਵੇਗਾ ਘਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur