ਸਾਵਧਾਨ! ਘਰ ਦੇ ਮੁੱਖ ਦਰਵਾਜ਼ੇ 'ਤੇ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਕੰਗਾਲੀ ਦਾ ਕਾਰਨ
5/20/2026 8:39:49 AM
ਨਵੀਂ ਦਿੱਲੀ - ਵਾਸਤੂ ਸ਼ਾਸਤਰ ਇਕ ਪ੍ਰਾਚੀਨ ਵਿਗਿਆਨ ਹੈ ਜਿਸ 'ਚ ਦੱਸੇ ਗਏ ਨਿਯਮਾਂ ਨੂੰ ਅਪਣਾਉਣ ਨਾਲ ਘਰ 'ਚ ਸੁੱਖ-ਸਮ੍ਰਿਧੀ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਦੇ ਉਲਟ, ਜੇਕਰ ਵਾਸਤੂ ਦੇ ਨਿਯਮਾਂ ਦੀ ਅਣਦੇਖੀ ਕੀਤੀ ਜਾਵੇ ਤਾਂ ਭਿਆਨਕ ਵਾਸਤੂ ਦੋਸ਼ ਪੈਦਾ ਹੋ ਸਕਦੇ ਹਨ, ਜੋ ਇਨਸਾਨ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਸਕਦੇ ਹਨ। ਵਾਸਤੂ ਮਾਹਿਰਾਂ ਅਨੁਸਾਰ, ਜੇਕਰ ਤੁਹਾਡੇ ਘਰ 'ਚ ਲਗਾਤਾਰ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ, ਤਾਂ ਤੁਹਾਨੂੰ ਆਪਣੇ ਮੁੱਖ ਦਰਵਾਜ਼ੇ ਤੋਂ ਕੁਝ ਚੀਜ਼ਾਂ ਤੁਰੰਤ ਹਟਾ ਦੇਣੀਆਂ ਚਾਹੀਦੀਆਂ ਹਨ।
ਮੁੱਖ ਦਰਵਾਜ਼ੇ ਤੋਂ ਤੁਰੰਤ ਹਟਾਓ ਇਹ ਚੀਜ਼ਾਂ :-
ਜੰਗ ਲੱਗਿਆ ਹੋਇਆ ਤਾਲਾ
- ਵਾਸਤੂ ਸ਼ਾਸਤਰ ਮੁਤਾਬਕ ਘਰ ਦੇ ਮੁੱਖ ਦਰਵਾਜ਼ੇ 'ਤੇ ਕਦੇ ਵੀ ਜੰਗ ਲੱਗਿਆ ਤਾਲਾ ਨਹੀਂ ਲਟਕਾਉਣਾ ਚਾਹੀਦਾ। ਅਜਿਹਾ ਕਰਨ ਨਾਲ ਪਰਿਵਾਰ ਦੀ ਤਰੱਕੀ ਰੁਕ ਜਾਂਦੀ ਹੈ ਅਤੇ ਧਨ ਦੀ ਹਾਨੀ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਬਿਜਲੀ ਦਾ ਖੰਭਾ
- ਘਰ ਦੇ ਮੁੱਖ ਦੁਆਰ ਦੇ ਬਿਲਕੁਲ ਸਾਹਮਣੇ ਬਿਜਲੀ ਦਾ ਖੰਭਾ ਨਹੀਂ ਹੋਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਘਰਾਂ ਦੇ ਸਾਹਮਣੇ ਖੰਭਾ ਹੁੰਦਾ ਹੈ, ਉੱਥੇ ਪੈਸਾ ਨਹੀਂ ਟਿਕਦਾ।
ਜੁੱਤੀਆਂ-ਚੱਪਲਾਂ
- ਅਕਸਰ ਲੋਕ ਮੁੱਖ ਦਰਵਾਜ਼ੇ 'ਤੇ ਹੀ ਜੁੱਤੀਆਂ-ਚੱਪਲਾਂ ਉਤਾਰ ਦਿੰਦੇ ਹਨ ਪਰ ਵਾਸਤੂ ਅਨੁਸਾਰ ਇਹ ਗਲਤ ਹੈ। ਇਸ ਨਾਲ ਘਰ 'ਚ ਆਉਣ ਵਾਲੀ ਸਕਾਰਾਤਮਕ ਊਰਜਾ 'ਤੇ ਬੁਰਾ ਅਸਰ ਪੈਂਦਾ ਹੈ।
ਕੂੜਾ-ਕਰਕਟ
- ਮੁੱਖ ਦਰਵਾਜ਼ਾ ਸਕਾਰਾਤਮਕ ਊਰਜਾ ਦੇ ਪ੍ਰਵੇਸ਼ ਲਈ ਹੁੰਦਾ ਹੈ। ਜੇਕਰ ਇੱਥੇ ਕੂੜਾ ਜਮ੍ਹਾਂ ਰਹਿੰਦਾ ਹੈ, ਤਾਂ ਵਾਸਤੂ ਦੋਸ਼ ਲੱਗਦਾ ਹੈ ਜੋ ਘਰ ਦੀ ਸ਼ਾਂਤੀ ਭੰਗ ਕਰ ਸਕਦਾ ਹੈ।
ਸੁੱਕੇ ਜਾਂ ਕੰਡੇਦਾਰ ਪੌਦੇ
- ਮੁੱਖ ਦਰਵਾਜ਼ੇ 'ਤੇ ਸੁੱਕੇ ਪੌਦੇ ਉਦਾਸੀ ਅਤੇ ਰੁਕਾਵਟ ਦਾ ਪ੍ਰਤੀਕ ਹਨ। ਇਸੇ ਤਰ੍ਹਾਂ, ਕੰਡੇਦਾਰ ਪੌਦੇ ਲਗਾਉਣ ਨਾਲ ਘਰ 'ਚ ਤਣਾਅ ਅਤੇ ਵਿਵਾਦ ਵਧ ਸਕਦੇ ਹਨ।
ਟੁੱਟਿਆ ਹੋਇਆ ਸਾਮਾਨ
- ਦਰਵਾਜ਼ੇ ਦੇ ਕੋਲ ਕਦੇ ਵੀ ਟੁੱਟਿਆ-ਫੁੱਟਿਆ ਸਾਮਾਨ ਨਾ ਰੱਖੋ। ਇਸ ਨਾਲ ਨਕਾਰਾਤਮਕਤਾ ਵਧਦੀ ਹੈ ਅਤੇ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਾਸਤੂ ਸ਼ਾਸਤਰ ਦੇ ਇਹਨਾਂ ਛੋਟੇ ਪਰ ਮਹੱਤਵਪੂਰਨ ਨਿਯਮਾਂ ਦਾ ਪਾਲਣ ਕਰਕੇ ਤੁਸੀਂ ਆਪਣੇ ਘਰ 'ਚ ਸਕਾਰਾਤਮਕ ਊਰਜਾ ਅਤੇ ਖੁਸ਼ਹਾਲੀ ਲਿਆ ਸਕਦੇ ਹੋ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
