ਅੱਜ ਦੇ ਦਿਨ ਗਣਪਤੀ ਬੱਪਾ ਲਈ ਕਰੋ ਇਹ ਕੰਮ, ਦੂਰ ਹੋ ਜਾਵੇਗੀ ਕੰਗਾਲੀ ਤੇ ਆਵੇਗਾ ਪੈਸਾ ਹੀ ਪੈਸਾ
5/20/2026 8:21:39 AM
ਵੈੱਬ ਡੈਸਕ - ਹਿੰਦੂ ਧਰਮ 'ਚ ਬੁੱਧਵਾਰ ਦਾ ਦਿਨ ਵਿਘਨਹਾਰਤਾ ਅਤੇ ਪ੍ਰਥਮ ਪੂਜਨੀਕ ਭਗਵਾਨ ਗਣੇਸ਼ ਜੀ ਨੂੰ ਸਮਰਪਿਤ ਕੀਤਾ ਗਿਆ ਹੈ। ਮਾਨਤਾ ਹੈ ਕਿ ਇਸ ਦਿਨ ਵਿਧੀ-ਵਿਧਾਨ ਨਾਲ ਪੂਜਾ ਅਤੇ ਕੁਝ ਖਾਸ ਉਪਾਅ ਕਰਨ ਨਾਲ ਗਣਪਤੀ ਜੀ ਪ੍ਰਸੰਨ ਹੁੰਦੇ ਹਨ ਅਤੇ ਆਪਣੇ ਭਗਤਾਂ ਦੇ ਸਾਰੇ ਦੁੱਖ ਹਰ ਲੈਂਦੇ ਹਨ। ਜੇਕਰ ਤੁਸੀਂ ਵੀ ਜੀਵਨ ਦੀਆਂ ਪ੍ਰੇਸ਼ਾਨੀਆਂ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ, ਤਾਂ ਬੁੱਧਵਾਰ ਨੂੰ ਇਹ ਉਪਾਅ ਜ਼ਰੂਰ ਕਰੋ :-
ਵਿਆਹ ਦੀਆਂ ਰੁਕਾਵਟਾਂ ਲਈ
- ਬੁੱਧਵਾਰ ਦੇ ਦਿਨ ਭਗਵਾਨ ਗਣੇਸ਼ ਦੀ ਪੂਜਾ ਕਰਦੇ ਸਮੇਂ ਉਨ੍ਹਾਂ ਨੂੰ ਗੁੜ ਨਾਲ ਬਣੇ ਮਾਲਪੁਏ ਚੜ੍ਹਾਓ। ਅਜਿਹਾ ਕਰਨ ਨਾਲ ਵਿਆਹ ਸੰਬੰਧੀ ਆ ਰਹੀਆਂ ਸਾਰੀਆਂ ਦਿੱਕਤਾਂ ਦੂਰ ਹੁੰਦੀਆਂ ਹਨ।
ਆਰਥਿਕ ਤੰਗੀ ਦੂਰ ਕਰਨ ਲਈ
- ਗਣੇਸ਼ ਜੀ ਨੂੰ ਦੂਰਵਾ (ਘਾਹ) ਅਰਪਣ ਕਰੋ ਅਤੇ ਗੁੜ 'ਚ ਮਿਲੇ ਮੋਦਕ ਦਾ ਭੋਗ ਲਗਾਓ। ਇਸ ਉਪਾਅ ਨਾਲ ਆਰਥਿਕ ਮੁਸ਼ਕਲਾਂ ਖਤਮ ਹੁੰਦੀਆਂ ਹਨ।
ਧਨ ਲਾਭ ਲਈ
- ਬੁੱਧਵਾਰ ਨੂੰ ਘਰ 'ਚ ਮੋਰ ਪੰਖ ਲੈ ਕੇ ਆਓ ਅਤੇ ਇਸਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਅਰਪਣ ਕਰਨ ਤੋਂ ਬਾਅਦ ਆਪਣੀ ਤਿਜੋਰੀ 'ਚ ਰੱਖ ਦਿਓ। ਇਸ ਨਾਲ ਧਨ ਦੇ ਰਸਤੇ ਖੁੱਲ੍ਹਦੇ ਹਨ।
ਵਾਸਤੂ ਦੋਸ਼ ਲਈ
- ਜੇਕਰ ਘਰ 'ਚ ਵਾਸਤੂ ਦੋਸ਼ ਹੈ, ਤਾਂ ਬੁੱਧਵਾਰ ਨੂੰ ਬੰਸਰੀ ਲੈ ਕੇ ਆਓ ਅਤੇ ਪੂਜਾ ਕਰਨ ਤੋਂ ਬਾਅਦ ਉਸਨੂੰ ਕੁਝ ਸਮਾਂ ਵਜਾਓ। ਇਸ ਨਾਲ ਵਾਸਤੂ ਦੋਸ਼ ਦੂਰ ਹੁੰਦਾ ਹੈ।
ਭਗਵਾਨ ਕ੍ਰਿਸ਼ਨ ਦੀ ਕਿਰਪਾ
- ਬੁੱਧਵਾਰ ਨੂੰ ਭਗਵਾਨ ਕ੍ਰਿਸ਼ਨ ਦਾ ਕੇਸਰ ਮਿਲੇ ਦੁੱਧ ਨਾਲ ਅਭਿਸ਼ੇਕ ਕਰੋ ਅਤੇ ਉਨ੍ਹਾਂ ਨੂੰ ਮੱਖਣ-ਮਿਸ਼ਰੀ ਦਾ ਭੋਗ ਲਗਾਓ। ਇਸ ਨਾਲ ਭਗਵਾਨ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ।
ਨੋਟ :- ਇਹ ਜਾਣਕਾਰੀ ਆਮ ਤੱਥਾਂ ਉਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
