ਸ਼ਿਵਲਿੰਗ 'ਤੇ ਚੜ੍ਹਾਓ ਅਪਰਾਜਿਤਾ ਦੇ ਫੁੱਲ , ਘਰ 'ਚ ਬਣੀ ਰਹੇਗੀ ਖੁਸ਼ਹਾਲੀ ਤੇ ਕਾਰੋਬਾਰ 'ਚ ਹੋਵੇਗੀ ਤਰੱਕੀ

12/22/2021 4:06:23 PM

ਨਵੀਂ ਦਿੱਲੀ - ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਜੀਵਨ ਅਤੇ ਘਰ ਵਿੱਚ ਭੋਜਨ ਅਤੇ ਧਨ ਦੀ ਬਰਕਤ ਬਣੀ ਰਹੇ। ਤਾਂ ਜੋ ਜ਼ਿੰਦਗੀ ਖੁਸ਼ੀ ਨਾਲ ਬਤੀਤ ਕੀਤੀ ਜਾ ਸਕੇ। ਪਰ ਕਈ ਵਾਰ ਘਰ ਵਿੱਚ ਆਰਥਿਕ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਆ ਜਾਂਦੀਆਂ ਹਨ। ਅਜਿਹੇ 'ਚ ਇਨ੍ਹਾਂ ਤੋਂ ਬਚਣ ਲਈ ਤੁਸੀਂ ਅਪਰਾਜਿਤਾ ਫੁੱਲਾਂ ਨਾਲ ਜੁੜੇ ਕੁਝ ਟ੍ਰਿਕਸ ਅਪਣਾ ਸਕਦੇ ਹੋ। ਵਾਸਤੂ ਅਨੁਸਾਰ ਅਪਰਾਜਿਤਾ ਦੇ ਫੁੱਲ ਦੇਵਤਿਆਂ ਨੂੰ ਬਹੁਤ ਪਿਆਰੇ ਹੁੰਦੇ ਹਨ। ਅਜਿਹੇ 'ਚ ਇਸ ਨਾਲ ਜੁੜੇ ਕੁਝ ਉਪਾਅ ਕਰਨ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੋਣ ਨਾਲ ਘਰ 'ਚ ਭੋਜਨ ਅਤੇ ਧਨ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ : Vastu Shastra : ਅੱਕ ਦੇ ਬੂਟੇ ਦੀ ਪੂਜਾ ਕਰਨ ਨਾਲ ਹੁੰਦੀ ਹੈ ਸਾਰੇ ਸੁੱਖਾਂ ਦੀ ਪ੍ਰਾਪਤੀ, ਜਾਣੋ ਕਿਵੇਂ

ਘਰ ਦੀ ਸ਼ਾਂਤੀ ਲਈ

ਸੋਮਵਾਰ ਨੂੰ ਸ਼ਿਵਲਿੰਗ 'ਤੇ ਨੀਲੇ ਜਾਂ ਉਜਲੇ ਅਪਰਾਜਿਤਾ ਦੇ ਫੁੱਲ ਚੜ੍ਹਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਖੁਸ਼ਹਾਲੀ, ਸ਼ਾਂਤੀ ਅਤੇ ਬਰਕਤ ਆਉਂਦੀ ਹੈ।

ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਲਈ

ਜੇਕਰ ਤੁਸੀਂ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਪਰਾਜਿਤਾ ਫੁੱਲਾਂ ਨਾਲ ਸਬੰਧਤ ਇਹ ਉਪਾਅ ਕਰ ਸਕਦੇ ਹੋ। ਇਸ ਦੇ ਲਈ ਸੋਮਵਾਰ ਜਾਂ ਸ਼ਨੀਵਾਰ ਨੂੰ ਵਗਦੀ ਨਦੀ 'ਚ ਅਪਰਾਜਿਤਾ ਦੇ 3 ਫੁੱਲ ਪ੍ਰਵਾਹ(ਸੁੱਟ) ਕਰ ਦਿਓ। ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਲਗਾਤਾਰ 3 ਹਫਤੇ ਕਰਨ ਨਾਲ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਸਕਦਾ ਹੈ।

ਇਹ ਵੀ ਪੜ੍ਹੋ : ਮਾਰਗਸ਼ੀਰਸ਼ ਪੂਰਨਿਮਾ 'ਤੇ ਅਜ਼ਮਾਓ ਇਹ ਨੁਸਖੇ, ਮਾਤਾ ਲਕਸ਼ਮੀ ਦੇ ਨਾਲ-ਨਾਲ ਸ਼ਨੀ ਦੇਵ ਵੀ ਹੋਣਗੇ ਮਿਹਰਬਾਨ

ਲੋੜੀਂਦੀ ਨੌਕਰੀ ਅਤੇ ਸਫਲਤਾ ਪ੍ਰਾਪਤ ਕਰਨ ਲਈ

ਅਕਸਰ, ਸਖ਼ਤ ਮਿਹਨਤ ਕਰਨ ਦੇ ਬਾਵਜੂਦ, ਮਨਚਾਹਿਆ ਕੰਮ ਅਤੇ ਸਫਲਤਾ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਮੰਦਰ 'ਚ 5-5 ਅਪਰਾਜਿਤਾ ਦੇ ਫੁੱਲ ਅਤੇ ਫਿਟਕਰੀ ਦੇ ਟੁਕੜੇ ਚੜ੍ਹਾਉਣੇ ਚਾਹੀਦੇ ਹਨ। ਅਗਲੇ ਦਿਨ ਫੁੱਲ ਆਪਣੇ ਪਰਸ ਵਿੱਚ ਰੱਖੋ। ਇਸ ਨੂੰ ਇੰਟਰਵਿਊ ਸਮੇਂ ਆਪਣੇ ਨਾਲ ਲੈ ਜਾਓ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਨੌਕਰੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਸਫਲਤਾ ਦਾ ਰਾਹ ਖੁੱਲ੍ਹਦਾ ਹੈ।

ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ

ਜੇਕਰ ਤੁਸੀਂ ਜ਼ਿੰਦਗੀ 'ਚ ਪਰੇਸ਼ਾਨੀਆਂ ਨਾਲ ਘਿਰੇ ਹੋਏ ਹੋ ਤਾਂ ਸ਼ਨੀਵਾਰ ਨੂੰ ਨੀਲ ਅਪਰਾਜਿਤਾ ਦੇ ਫੁੱਲਾਂ ਦੀ ਮਾਲਾ ਬਣਾਓ ਜਾਂ ਖਰੀਦੋ। ਫਿਰ ਉਹ ਮਾਲਾ ਨਿਆਂ ਦੇ ਦੇਵਤਾ ਸ਼ਨੀ ਦੇਵ ਨੂੰ ਚੜ੍ਹਾਓ। ਵਾਸਤੂ ਅਨੁਸਾਰ ਮਾਲਾ ਚੜ੍ਹਾਉਣ ਨਾਲ ਸ਼ਨੀ ਦੇਵ ਖੁਸ਼ ਹੁੰਦੇ ਹਨ। ਇਸ ਤਰ੍ਹਾਂ ਜੀਵਨ ਵਿੱਚ ਚੱਲ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਤਰੱਕੀ ਦਾ ਰਾਹ ਖੁੱਲ੍ਹਦਾ ਹੈ।

ਇਹ ਵੀ ਪੜ੍ਹੋ : Merry Christmas : ਘਰ 'ਚ ਕ੍ਰਿਸਮਸ ਟ੍ਰੀ ਲਗਾਉਣਾ ਹੁੰਦੈ ਸ਼ੁੱਭ, ਇਸ ਦਿਸ਼ਾ ਲਗਾਉਣ ਨਾਲ ਹੋਵੇਗਾ ਧਨ ਲਾਭ

ਰਿਸ਼ਤੇ ਵਿੱਚ ਮਿਠਾਸ ਬਣਾਈ ਰੱਖਣ ਲਈ

ਜੇਕਰ ਵਿਆਹੁਤਾ ਜੀਵਨ ਵਿੱਚ ਸਮੱਸਿਆਵਾਂ ਸ਼ੁਰੂ ਹੋ ਜਾਣ। ਅਜਿਹੇ 'ਚ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜ ਅਪਰਾਜਿਤਾ ਫੁੱਲਾਂ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਮਿੱਟੀ 'ਚ ਦਬਾ ਆਓ। ਧਿਆਨ ਰੱਖੋ ਕਿ ਜ਼ਮੀਨ ਦੀ ਖੁਦਾਈ ਕਰਦੇ ਸਮੇਂ ਤੁਹਾਨੂੰ ਲੱਕੜ ਦੀ ਵਰਤੋਂ ਕਰਨੀ ਹੋਵੇਗੀ। ਕਿਹਾ ਜਾਂਦਾ ਹੈ ਕਿ ਇਸ ਨਾਲ ਵਿਆਹੁਤਾ ਜੀਵਨ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਜਲਦੀ ਦੂਰ ਹੋ ਜਾਂਦੀਆਂ ਹਨ।

ਲੋੜੀਦਾ ਨਤੀਜਾ ਪ੍ਰਾਪਤ ਕਰਨ ਲਈ

ਨੀਲੇ ਅਪਰਾਜਿਤਾ ਫੁੱਲਾਂ ਦੀ ਮਾਲਾ ਬਣਾ ਕੇ ਦੇਵੀ, ਭਗਵਾਨ ਵਿਸ਼ਨੂੰ ਅਤੇ ਸ਼ਿਵ ਨੂੰ ਚੜ੍ਹਾਓ। ਅਜਿਹਾ ਕਰਨ ਨਾਲ ਦੇਵੀ-ਦੇਵਤਿਆਂ ਦੀ ਬੇਅੰਤ ਕਿਰਪਾ ਦੀ ਵਰਖਾ ਹੁੰਦੀ ਹੈ। ਇਸ ਤਰ੍ਹਾਂ ਸਾਰੀ ਜ਼ਿੰਦਗੀ ਦੀ ਪਰੇਸ਼ਾਨੀਆਂ ਦੂਰ ਹੋ ਕੇ ਮਨਭਾਉਂਦਾ ਫਲ ਮਿਲਦਾ ਹੈ।

ਇਹ ਵੀ ਪੜ੍ਹੋ : Vastu Tips : ਪੀਲੀ ਸਰ੍ਹੋਂ ਨਾਲ ਕਰੋਗੇ ਇਹ ਉਪਾਅ ਤਾਂ ਹੋਵੇਗੀ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur