ਪੈਸਿਆਂ ਦੀ ਤੰਗੀ ਤੋਂ ਹੋ ਪ੍ਰੇਸ਼ਾਨ ਤਾਂ ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ

12/23/2021 1:24:51 PM

ਜਲੰਧਰ (ਬਿਊਰੋ) - ਵਧਦੀ ਮਹਿੰਗਾਈ ਦੇ ਜ਼ਮਾਨੇ 'ਚ ਪੈਸਿਆਂ ਦੀ ਤੰਗੀ ਹਰ ਆਮ-ਖ਼ਾਸ ਵਿਅਕਤੀ ਨੂੰ ਹੋ ਰਹੀ ਹੈ। ਅੱਜ ਦੇ ਸਮੇਂ 'ਚ ਪੈਸੇ ਦੀ ਕਮੀ ਦਾ ਸਾਹਮਣਾ ਕਰਦੇ ਹੋਏ ਜੀਵਨ ਬਤੀਤ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਅਸਮਾਨ ਛੂਹ ਰਹੀ ਮਹਿੰਗਾਈ ਦੇ ਵਿਚਕਾਰ ਜੇਕਰ ਤੁਹਾਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਜਿਹੇ 'ਚ ਤੁਸੀਂ ਰਾਤ ਨੂੰ ਆਰਾਮ ਨਾਲ ਤਾ ਬਿਲਕੁਲ ਨਹੀਂ ਸੋ ਸਕਦੇ। ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਜੇਕਰ ਤੁਸੀਂ ਵੀ ਪੈਸਿਆਂ ਦੀ ਕਮੀ ਦਾ ਸਾਹਮਣਾ ਕਰ ਰਹੇ ਹੋ ਅਤੇ ਪੈਸਿਆਂ ਦੀ ਕਮੀ ਲਗਾਤਾਰ ਬਣੀ ਹੋਈ ਹੈ ਤਾਂ ਅਜਿਹੀ ਸਥਿਤੀ 'ਚ ਵੀਰਵਾਰ ਨੂੰ ਕੁਝ ਵਿਸ਼ੇਸ਼ ਉਪਾਅ ਕਰਨੇ ਚਾਹੀਦੇ ਹਨ। ਵੀਰਵਾਰ ਨੂੰ ਭਗਵਾਨ ਵਿਸ਼ਨੂੰ ਜੀ ਦਾ ਦਿਨ ਮੰਨਿਆ ਜਾਂਦਾ ਹੈ। ਧੰਨ ਦੀ ਦੇਵੀ ਮਾਤਾ ਲਕਸ਼ਮੀ ਜੀ ਭਗਵਾਨ ਵਿਸ਼ਨੂੰ ਜੀ ਦੀ ਪਤਨੀ ਹੈ। ਜੇਕਰ ਭਗਵਾਨ ਵਿਸ਼ਨੂੰ ਜੀ ਤੁਹਾਡੇ ਤੋਂ ਖੁਸ਼ ਹਨ ਤਾਂ ਉਨ੍ਹਾਂ ਦੀ ਪਤਨੀ ਦੇਵੀ ਲਕਸ਼ਮੀ ਜੀ ਵੀ ਖੁਸ਼ ਹੋ ਜਾਂਦੀ ਹੈ।

1. ਵੀਰਵਾਰ ਨੂੰ ਕੇਲੇ ਦੇ ਦਰਖ਼ਤ ਦੀ ਪੂਜਾ ਕਰੋ। ਮੰਨਿਆ ਜਾਂਦਾ ਹੈ ਕਿ ਭਗਵਾਨ ਵਿਸ਼ਨੂੰ ਜੀ ਕੇਲੇ ਦੇ ਦਰਖਤ 'ਚ ਰਹਿੰਦੇ ਹਨ। ਵੀਰਵਾਰ ਨੂੰ ਕੇਲੇ ਦੇ ਰੁੱਖ ਦੀ ਪੂਜਾ ਕਰਨ ਨਾਲ ਭਗਵਾਨ ਵਿਸ਼ਨੂੰ ਜੀ ਖੁਸ਼ ਹੁੰਦੇ ਹਨ। ਇਸ ਕਾਰਨ ਸ਼ਰਧਾਲੂਆਂ ਦੇ ਜੀਵਨ 'ਚ ਉਤਸ਼ਾਹ ਅਤੇ ਖੁਸ਼ਹਾਲੀ ਆਉਂਦੀ ਹੈ।

2. ਵੀਰਵਾਰ ਨੂੰ ਪੀਪਲ ਦਾ ਪੱਤਾ ਲਓ ਅਤੇ ਇਸ ਨੂੰ ਸਾਫ਼ ਪਾਣੀ ਨਾਲ ਧੋ ਕੇ ਸਾਫ ਕਰੋ। ਜੇਕਰ ਤੁਸੀਂ ਇਸ ਨੂੰ ਗੰਗਾਜਲ ਨਾਲ ਸ਼ੁੱਧ ਕਰ ਸਕਦੇ ਹੋ ਤਾਂ ਇਹ ਹੋਰ ਵਧੀਆ ਗੱਲ ਹੋਵੇਗੀ। ਇਸ ਤੋਂ ਬਾਅਦ ਰੋਲੀ ਜਾਂ ਸਿੰਧੂ ਦੀ ਮਦਦ ਨਾਲ ਪੱਤੇ 'ਤੇ 'ਓਮ ਸ਼੍ਰੀਮ ਹ੍ਰੀਮ ਸ਼੍ਰੀਮ ਨਮ' ਲਿਖੋ। ਇਸ ਤੋਂ ਬਾਅਦ ਪੱਤਿਆਂ ਨੂੰ ਚੰਗੀ ਤਰ੍ਹਾਂ ਸੁਕਾਓ। ਜਦੋਂ ਪੱਤਾ ਸੁੱਕ ਜਾਵੇ ਤਾਂ ਇਸ ਨੂੰ ਆਪਣੇ ਪਰਸ 'ਚ ਰੱਖੋ। ਇਸ ਦੇ ਨਾਲ ਹੀ ਪਰਸ 'ਚ ਦੇਵੀ ਲਕਸ਼ਮੀ ਦੇ ਚਿੱਤਰ ਵਾਲਾ ਚਾਂਦੀ ਦਾ ਸਿੱਕਾ ਰੱਖੋ। ਧਾਰਮਿਕ ਵਿਸ਼ਵਾਸ ਅਨੁਸਾਰ, ਭਗਵਾਨ ਵਿਸ਼ਨੂੰ ਜੀ ਅਤੇ ਮਾਂ ਲਕਸ਼ਮੀ ਜੀ ਇਸ ਨਾਲ ਖੁਸ਼ ਹੁੰਦੇ ਹਨ ਅਤੇ ਪਰਸ ਕਦੇ ਵੀ ਖਾਲੀ ਨਹੀਂ ਹੁੰਦਾ।

3. ਵਿੱਤੀ ਰੁਕਾਵਟਾਂ ਨੂੰ ਦੂਰ ਕਰਨ ਲਈ ਵੀਰਵਾਰ ਨੂੰ ਗੋਮਤੀ ਚੱਕਰ, ਕੇਸਰ ਅਤੇ ਹਲਦੀ ਦੇ ਟੁਕੜੇ ਜਾਂ ਇਨ੍ਹਾਂ 'ਚੋਂ ਕੋਈ ਵੀ ਚੀਜ਼ ਆਪਣੇ ਪਰਸ 'ਚ ਰੱਖੋ। ਇਸ ਵਿਸ਼ੇਸ਼ ਉਪਾਅ ਨਾਲ ਤੁਹਾਡੇ ਪਰਸ 'ਚ ਹਮੇਸ਼ਾਂ ਕਾਫ਼ੀ ਪੈਸਾ ਬਣਿਆ ਰਹੇਗਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਖੁਸ਼ਹਾਲੀ ਦਾ ਕਾਰਕ ਮੰਨਿਆ ਜਾਂਦਾ ਹੈ।

4. ਜੇਕਰ ਤੁਹਾਡੀ ਕੁੰਡਲੀ 'ਚ ਬ੍ਰਹਸਪਤੀ ਦੀ ਸਥਿਤੀ ਖਰਾਬ ਹੈ ਤਾਂ ਇਹ ਤੁਹਾਡੇ ਵਿਆਹੁਤਾ ਜੀਵਨ 'ਚ ਰੁਕਾਵਟਾਂ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹੀ ਸਥਿਤੀ 'ਚ ਇੱਕ ਜੋਤਸ਼ੀ ਨਾਲ ਸਲਾਹ ਕਰਨ ਤੋਂ ਬਾਅਦ ਵੀਰਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ ਅਤੇ ਕੇਲੇ ਦੇ ਦਰੱਖਤ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਨਾਲ ਵਿਆਹ 'ਚ ਰੁਕਾਵਟ ਦੂਰ ਹੁੰਦੀ ਹੈ ਅਤੇ ਨਾਲ ਹੀ ਪੈਸੇ ਦੀ ਆਮਦ ਵੀ ਸ਼ੁਰੂ ਹੋ ਜਾਂਦੀ ਹੈ।

5. ਕੁਬੇਰ ਯੰਤਰ ਜਾਂ ਸ਼੍ਰੀ ਯੰਤਰ ਨੂੰ ਤਾਂਬੇ ਦੀ ਚਾਦਰ 'ਤੇ ਮਾਰਕ ਕਰੋ ਅਤੇ ਇਸ ਨੂੰ ਆਪਣੇ ਪਰਸ 'ਚ ਰੱਖੋ। ਖਜ਼ਾਨਚੀ ਕੁਬੇਰ ਨੂੰ ਸਥਾਈ ਦੌਲਤ ਦਾ ਦੇਵਤਾ ਮੰਨਿਆ ਜਾਂਦਾ ਹੈ। ਉਸ ਦੀ ਕਿਰਪਾ ਨਾਲ ਧਨ ਇਕੱਠਾ ਹੁੰਦਾ ਹੈ ਅਤੇ ਪੈਸੇ ਦੀ ਕਮੀ ਦੂਰ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਵੀਰਵਾਰ ਨੂੰ ਜ਼ਰੂਰ ਦਾਨ ਕਰੋ ਇਹ ਚੀਜ਼ਾਂ-

ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰੋ
ਵੀਰਵਾਰ ਦੇ ਦਿਨ ਪੀਲੇ ਰੰਗ ਦੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕੱਪੜੇ, ਕਣਕ ਆਦਿ।

ਹਲਦੀ ਦਾ ਦਾਨ
ਵੀਰਵਾਰ ਵਾਲੇ ਦਿਨ ਪੀਲੇ ਫਲ-ਫੁੱਲ, ਪੀਲਾ ਚੰਦਨ, ਪੀਲੀ ਮਠਿਆਈ, ਮੁਨੱਕਾ, ਮੱਕੀ ਦਾ ਆਟਾ. ਚੌਲ ਅਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਉਕਤ ਚੀਜ਼ਾਂ ਦਾਨ ਕਰਨ ਨਾਲ ਵਿਅਕਤੀ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਿਵਾਰ ਵਿਚ ਖੁਸ਼ੀਆਂ ਆਉਂਦੀਆਂ ਹਨ।

ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ
ਵੀਰਵਾਰ ਵਾਲੇ ਦਿਨ ਸੋਨੇ, ਤਾਂਬੇ ਅਤੇ ਕਾਂਸੇ ਦੀਆਂ ਧਾਤੂਆਂ ਦਾ ਦਾਨ ਜ਼ਰੂਰ ਕਰੋ ਜਾਂ ਤੁਸੀਂ ਇਨ੍ਹਾਂ ਨੂੰ ਖਰੀਦ ਵੀ ਸਕਦੇ ਹੋ। ਇਸ ਨਾਲ ਵੀ ਕਾਫੀ ਲਾਭ ਪ੍ਰਾਪਤ ਹੁੰਦਾ ਹੈ।

ਪੀਲੇ ਰੰਗ ਦੇ ਕੱਪੜੇ ਪਾਉਣੇ ਹਨ ਜ਼ਰੂਰੀ
ਵੀਰਵਾਰ ਦੇ ਦਿਨ ਪੀਲੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਪੀਲਾ ਰੰਗ ਭਗਵਾਨ ਵਿਸ਼ਣੂ ਨੂੰ ਬਹੁਤ ਪਸੰਦ ਹੁੰਦਾ ਹੈ। ਇਸ ਲਈ ਭਗਵਾਨ ਨੂੰ ਖੁਸ਼ ਕਰਨ ਲਈ ਪੀਲੇ ਰੰਗ ਦੇ ਕੱਪੜੇ ਪਾਓ।


sunita

Content Editor sunita