ਪਾਣੀ ਦੀ ਟੈਂਕੀ ਦੀ ਸਹੀ ਦਿਸ਼ਾ ਬਦਲ ਦੇਵੇਗੀ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
5/22/2026 8:57:18 AM
ਨਵੀਂ ਦਿੱਲੀ - ਅਕਸਰ ਲੋਕ ਆਪਣੇ ਘਰ ਦੀਆਂ ਚੀਜ਼ਾਂ ਦੇ ਵਾਸਤੂ 'ਤੇ ਤਾਂ ਬਹੁਤ ਧਿਆਨ ਦਿੰਦੇ ਹਨ ਪਰ ਛੱਤ 'ਤੇ ਰੱਖੀ ਪਾਣੀ ਦੀ ਟੈਂਕੀ ਨੂੰ ਅਣਗੌਲਿਆ ਕਰ ਦਿੰਦੇ ਹਨ। ਵਾਸਤੂ ਸ਼ਾਸਤਰ ਅਨੁਸਾਰ, ਪਾਣੀ ਨੂੰ 'ਜਲ ਤੱਤ' ਮੰਨਿਆ ਗਿਆ ਹੈ, ਜੋ ਸਿੱਧੇ ਤੌਰ 'ਤੇ ਘਰ ਦੀ ਖੁਸ਼ਹਾਲੀ, ਸਕਾਰਾਤਮਕ ਊਰਜਾ ਅਤੇ ਧਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਪਾਣੀ ਦੀ ਟੈਂਕੀ ਸਹੀ ਦਿਸ਼ਾ 'ਚ ਹੋਵੇ ਤਾਂ ਇਹ ਤੁਹਾਡੀ ਕਿਸਮਤ ਚਮਕਾ ਸਕਦੀ ਹੈ, ਪਰ ਗਲਤ ਦਿਸ਼ਾ 'ਚ ਹੋਣ 'ਤੇ ਇਹ ਆਰਥਿਕ ਤੰਗੀ ਦਾ ਕਾਰਨ ਵੀ ਬਣ ਸਕਦੀ ਹੈ।
ਪਾਣੀ ਦੀ ਟੈਂਕੀ ਲਈ ਸਭ ਤੋਂ ਉੱਤਮ ਦਿਸ਼ਾ
ਵਾਸਤੂ ਅਨੁਸਾਰ, ਪਾਣੀ ਦੀ ਟੈਂਕੀ ਰੱਖਣ ਲਈ ਦੱਖਣ-ਪੱਛਮ ਦਿਸ਼ਾ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਜੇਕਰ ਤੁਸੀਂ ਇਸ ਦਿਸ਼ਾ 'ਚ ਟੈਂਕੀ ਰੱਖਦੇ ਹੋ, ਤਾਂ ਘਰ 'ਚ ਕਦੇ ਵੀ ਧਨ-ਧਾਨ ਦੀ ਕਮੀ ਨਹੀਂ ਹੁੰਦੀ ਅਤੇ ਪਰਿਵਾਰਕ ਮਾਹੌਲ ਵੀ ਖੁਸ਼ਗਵਾਰ ਰਹਿੰਦਾ ਹੈ। ਇਸ ਤੋਂ ਇਲਾਵਾ ਪੱਛਮ ਦਿਸ਼ਾ ਨੂੰ ਵੀ ਟੈਂਕੀ ਰੱਖਣ ਲਈ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਇਨ੍ਹਾਂ ਦੋਵਾਂ ਦਿਸ਼ਾਵਾਂ 'ਚ ਜਗ੍ਹਾ ਨਾ ਹੋਵੇ, ਤਾਂ ਤੁਸੀਂ ਦੱਖਣ ਜਾਂ ਉੱਤਰ-ਪੱਛਮ ਦਿਸ਼ਾ ਦੀ ਚੋਣ ਵੀ ਕਰ ਸਕਦੇ ਹੋ।
ਰੱਖੋ ਇਨ੍ਹਾਂ ਸਾਵਧਾਨੀਆਂ ਦਾ ਖ਼ਾਸ ਖ਼ਿਆਲ
- ਟੈਂਕੀ ਨੂੰ ਕਦੇ ਵੀ ਦੱਖਣ-ਪੱਛਮ ਜਾਂ ਪੱਛਮ ਦਿਸ਼ਾ ਦੀ ਕੰਧ ਨਾਲ ਬਿਲਕੁਲ ਸਟਾ ਕੇ ਨਾ ਰੱਖੋ। ਕੰਧ ਅਤੇ ਟੈਂਕੀ ਵਿਚਕਾਰ ਘੱਟੋ-ਘੱਟ 1 ਤੋਂ 2 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ।
- ਟੈਂਕੀ ਨੂੰ ਹਮੇਸ਼ਾ ਜ਼ਮੀਨ ਤੋਂ ਥੋੜ੍ਹਾ ਉੱਚਾ ਰੱਖਣਾ ਚਾਹੀਦਾ ਹੈ।
- ਪਾਣੀ ਦੀ ਟੈਂਕੀ ਦਾ ਰੰਗ ਕਾਲਾ ਜਾਂ ਨੀਲਾ ਹੋਣਾ ਚਾਹੀਦਾ ਹੈ, ਕਿਉਂਕਿ ਇਹ ਰੰਗ ਸੂਰਜ ਦੀਆਂ ਕਿਰਨਾਂ ਨੂੰ ਸੋਖਣ ਅਤੇ ਜਲ ਤੱਤ ਨੂੰ ਸੰਤੁਲਿਤ ਕਰਨ 'ਚ ਮਦਦ ਕਰਦੇ ਹਨ।
ਭੁੱਲ ਕੇ ਵੀ ਇਨ੍ਹਾਂ ਥਾਵਾਂ 'ਤੇ ਨਾ ਰੱਖੋ ਟੈਂਕੀ
- ਟੈਂਕੀ ਨੂੰ ਕਦੇ ਵੀ ਉੱਤਰ-ਪੂਰਬ ਦਿਸ਼ਾ 'ਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇਸ ਨਾਲ ਹਾਦਸਿਆਂ ਅਤੇ ਆਰਥਿਕ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ।
- ਦੱਖਣ-ਪੂਰਬ ਦਿਸ਼ਾ ਅਤੇ ਛੱਤ ਦੇ ਬਿਲਕੁਲ ਵਿਚਕਾਰ ਵੀ ਟੈਂਕੀ ਰੱਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਬੈੱਡਰੂਮ, ਰਸੋਈ ਜਾਂ ਘਰ ਦੇ ਮੁੱਖ ਦਰਵਾਜ਼ੇ ਦੇ ਠੀਕ ਉੱਪਰ ਪਾਣੀ ਦੀ ਟੈਂਕੀ ਨਹੀਂ ਹੋਣੀ ਚਾਹੀਦੀ।
ਨੋਟ : ਇਹ ਜਾਣਕਾਰੀ ਧਾਰਮਿਕ ਆਸਥਾ ਅਤੇ ਲੋਕ ਮਾਨਤਾਵਾਂ 'ਤੇ ਅਧਾਰਤ ਹੈ। ਜਗਬਾਣੀ ਇਸ ਦੀ ਪੁਸ਼ਟੀ ਨਹੀਂ ਕਰਦਾ।
