ਭਗਵਦ ਗੀਤਾ, ਅਧਿਆਇ ਗਿਆਰਵਾਂ, ਜਦੋਂ ਅਰਜੁਨ ਨੇ ਕੀਤੀ ਇਹ ਬੇਨਤੀ

9/8/2021 2:16:11 PM

ਤਵਮ ਆਦਿ-ਦੇਵਹ ਪੁਸ਼ਹ ਪੁਰਾਣਸ
ਸਤਵਮ ਅਸਯ ਵਿਸ਼ਵਸਯ ਪਰਮ ਨਿਧਾਨਮ
ਵੇਤਾਸਿ ਵੇਦਯਮ 'ਚ ਧਰਮ 'ਚ ਧਾਮ
ਤਵਯਾ ਤਤਮ ਵਿਸ਼ਵਮ ਅਨੰਤ ਰੂਪ ।।38।।
ਲਈ ਤੁਸੀਂ ਮੇਰੇ ਤੇ ਕ੍ਰਿਪਾ ਕੋਰ ਅਤੇ ਹੋ ਦੇਵੇਸ਼, 
ਹੇ ਜਗਨ ਨਿਵਸ! ਫਿਰ ਤੋਂ ਆਪਣਾ ਪੁਰਸ਼ੋਤਮ ਭਗਵਾਨ ਦਾ ਰੂਪ ਵਿਖਾਓ।

   ਭਾਵ

ਅਰਜੁਨ ਨੂੰ ਕ੍ਰਿਸ਼ਨ 'ਤੇ ਵਿਸ਼ਵਾਸ ਹੈ, ਕਿਉਂਕਿ ਉਹ ਉਨ੍ਹਾਂ ਦਾ ਜਿਗਰੀ ਦੋਸਤ ਹੈ ਤੇ ਦੋਸਤ ਰੂਪ 'ਚ ਉਹ ਆਪਣੇ ਦੋਸਤ ਦਾ ਵੈਭਵ ਵੇਖ ਕੇ ਬਹੁਤ ਪ੍ਰਸੰਨ ਹੈ। ਅਰਜੁਨ ਇਹ ਵੇਖ ਕੇ ਬਹੁਤ ਪ੍ਰਸੰਨ ਹੈ ਕਿ ਉਸ ਦੇ ਦੋਸਤ ਕ੍ਰਿਸ਼ਨ ਭਗਵਾਨ ਹਨ ਅਤੇ ਉਹ ਅਜਿਹਾ ਵਿਰਾਟ ਰੂਪ ਵਿਖਾ ਸਕਦੇ ਹਨ ਪਰ ਨਾਲ ਹੀ ਉਹ ਇਸ ਵਿਰਾਟ ਰੂਪ ਨੂੰ ਵੇਖ ਕੇ ਡਰਦਾ ਹੈ ਕਿ ਉਸ ਨੇ ਸੱਚੀ ਦੋਸਤੀ ਸਦਕਾ ਕ੍ਰਿਸ਼ਨ ਪ੍ਰਤੀ ਅਨੇਕਾਂ ਅਪਰਾਧ ਕੀਤੇ ਹਨ। ਇੰਝ ਡਰ ਕਾਰਨ ਉਸ ਦਾ ਮਨ ਡਾਵਾਂਡੋਲ ਹੈ, ਭਾਵੇਂ ਡਰਨ ਦਾ ਕੋਈ ਕਾਰਨ ਨਹੀਂ ਹੈ।

ਇਸ ਲਈ ਅਰਜੁਨ ਕ੍ਰਿਸ਼ਨ ਅੱਗੇ ਬੇਨਤੀ ਕਰਦਾ ਹੈ ਕਿ ਉਹ ਨਾਰਾਇਣ ਰੂਪ ਵਿਖਾਉਣ ਕਿਉਂਕਿ ਉਹ ਕੋਈ ਵੀ ਰੂਪ ਧਾਰਨ ਕਰ ਸਕਦੇ ਹਨ। ਇਹ ਵਿਰਾਟ ਰੂਪ ਭੌਤਿਕ ਸੰਸਾਰ ਦੇ ਬਰਾਬਰ ਭੌਤਿਕ ਤੇ ਨਸ਼ਵਰ ਹੈ ਪਰ ਬੈਕੁੰਠ ਲੋਕ ਉਨ੍ਹਾਂ ਦਾ ਚਤੁਰਭੁਜੀ ਅਲੌਕਿਕ ਨਾਰਾਇਣ ਰੂਪ ਹੈ ਪਰ ਅਧਿਆਤਮਕ ਆਕਾਸ਼ ਲੋਕ 'ਚ ਅਣਗਿਣਤ ਬੈਕੁੰਠ ਲੋਕ ਹਨ ਅਤੇ ਕ੍ਰਿਸ਼ਨ ਇਨ੍ਹਾਂ ਸਾਰਿਆਂ 'ਚ ਆਪਣੇ ਵੱਖ-ਵੱਖਰੇ ਨਾਂ ਨਾਲ ਆਪਣੇ ਅੰਸ਼ ਰੂਪ 'ਚ ਮੌਜੂਦ ਹਨ। ਇੰਝ ਅਰਜੁਨ ਬੈਕੁੰਠ ਲੋਕ ਦੇ ਉਨ੍ਹਾਂ ਦੇ ਕਿਸੇ ਇਕ ਰੂਪ ਨੂੰ ਵੇਖਣਾ ਚਾਹੁੰਦਾ ਸੀ। ਨਿਸ਼ਚੈ ਹੀ ਬੈਕੁੰਠ ਲੋਕ 'ਚ ਨਾਰਾਇਣ ਦਾ ਸਵਰੂਪ ਚੁਤੁਰਭੁਜੀ ਹੈ ਪਰ ਇਨ੍ਹਾਂ ਚਾਰਾਂ ਹੱਥਾਂ 'ਚ ਉਹ ਵੱਖੋ-ਵੱਖਰੇ ਚਿੰਨ੍ਹ ਧਾਰਨ ਕਰਦੇ ਹਨ, ਜਿਵੇਂ ਸ਼ੰਖ, ਗਦਾ, ਕਮਲਅਤੇ ਚੱਕਰ। ਵੱਖੋ-ਵੱਖਰੇ ਹੱਥਾਂ 'ਚ ਇਨ੍ਹਾਂ ਚਾਰਾਂ ਚਿੰਨ੍ਹਾਂ ਮੁਤਾਬਕ ਨਾਰਾਇਣ ਨੂੰ ਵੱਖ-ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਸਾਰੇ ਰੂਪ ਕ੍ਰਿਸ਼ਨ ਦੇ ਹੀ ਹਨ, ਇਸ ਲਈ ਅਰਜੁਨ ਕ੍ਰਿਸ਼ਨ ਦੇ ਚਾਰ ਬਾਹਵਾਂ ਵਾਲੇ ਰੂਪ ਦਾ ਦਰਸ਼ਨ ਕਰਨਾ ਚਾਹੁੰਦਾ ਹੈ।


Sanjeev

Content Editor Sanjeev