Ganesh Chaturthi 2021 : ਗਣੇਸ਼ ਜੀ ਦੀ ਮੂਰਤੀ ਖ਼ਰੀਦਣ ਤੋਂ ਪਹਿਲਾਂ ਜ਼ਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

9/9/2021 12:29:04 PM

ਜਲੰਧਰ (ਬਿਊਰੋ) : ਦੇਸ਼ 'ਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਕੋਰੋਨਾ ਦੇ ਮਾਮਲੇ ਘੱਟ ਹੋਣ ਤੋਂ ਬਾਅਦ ਇਸ ਸਾਲ ਬਾਜ਼ਾਰ 'ਚ ਵੀ ਤਿਉਹਾਰਾਂ ਦਾ ਅਸਰ ਨਜ਼ਰ ਆ ਰਿਹਾ ਹੈ। ਲੋਕਾਂ ਨੇ ਤੇਜ਼ੀ ਨਾਲ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਿੰਦੀ ਪੰਚਾਂਗ ਅਨੁਸਾਰ ਇਸ ਵਾਰ ਗਣੇਸ਼ ਚਤੁਰਥੀ ਦਾ ਪੁਰਬ 10 ਸਤੰਬਰ ਨੂੰ ਹੈ। 10 ਦਿਨ ਤਕ ਚੱਲਣ ਵਾਲੇ ਇਸ ਤਿਉਹਾਰ 'ਚ ਇਸ ਸਾਲ ਵੀ ਕੋਰੋਨਾ ਗਾਈਡਲਾਈਨ ਦੀ ਪਾਲਣ ਕਰਨੀ ਜ਼ਰੂਰੀ ਹੋਵੇਗੀ ਪਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਰਾਹਤ ਦਿੱਤੀ ਗਈ ਹੈ। ਗਣਪਤੀ ਚਤੁਰਦਸ਼ੀ 'ਚ ਲੋਕ ਬੱਪਾ ਦੇ ਵਸਤਰਾਂ ਤੋਂ ਲੈ ਕੇ ਭੋਗ ਤਕ ਦੀਆਂ ਸਾਰੀਆਂ ਚੀਜ਼ਾਂ ਉਨ੍ਹਾਂ ਦੀ ਪਸੰਦ ਦੀਆਂ ਲੈਂਦੇ ਹਨ ਅਤੇ ਉਨ੍ਹਾਂ ਨੂੰ ਖ਼ੁਸ਼ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਗਣਪਤੀ ਸਥਾਪਨਾ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇੱਥੇ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਦੱਸ ਰਹੇ ਹਾਂ...

PunjabKesari

ਗਣਪਤੀ ਸਥਾਪਨਾ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖ਼ਿਆਲ
1. ਸਫੈਦ ਮਦਾਰ ਦੀ ਜੜ੍ਹ ਜਾਂ ਮਿੱਟੀ ਨਾਲ ਬਣੀ ਗਣੇਸ਼ ਮੂਰਤੀ ਪੂਜਾ ਲਈ ਸ਼ੁੱਭ ਮੰਨੀ ਜਾਂਦੀ ਹੈ। ਕੋਸ਼ਿਸ਼ ਕਰੋ ਕਿ ਇਨ੍ਹਾਂ ਦੋਵਾਂ ਚੀਜ਼ਾਂ ਨਾਲ ਬਣੀ ਗਣੇਸ਼ ਭਗਵਾਨ ਦੀ ਮੂਰਤੀ ਆਪਣੇ ਘਰ 'ਚ ਸਥਾਪਿਤ ਕਰੋ। ਜੇਕਰ ਇਹ ਮੂਰਤੀਆਂ ਨਾ ਮਿਲਣ ਤਾਂ ਤੁਸੀਂ ਸੋਨੇ, ਚਾਂਦੀ ਜਾਂ ਤਾਂਬੇ ਆਦਿ ਦੀ ਮੂਰਤੀ ਵੀ ਸਥਾਪਿਤ ਕਰ ਸਕਦੇ ਹਨ। ਪਲਾਸਟਰ ਆਫ ਪੈਰਿਸ ਨਾਲ ਬਣੀ ਗਣੇਸ਼ ਮੂਰਤੀ ਅਸ਼ੁੱਭ ਮੰਨੀ ਜਾਂਦੀ ਹੈ। ਇਸ ਲਈ ਇਸ ਮੂਰਤੀ ਦੀ ਸਥਾਪਨਾ ਤੋਂ ਬਚੋ। ਇਸ ਤੋਂ ਇਲਾਵਾ ਪਲਾਸਟਰ ਆਫ ਪੈਰਿਸ ਦੀ ਮੂਰਤੀ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੁੰਦੀ ਹੈ। ਇਸ ਕਾਰਨ ਇਸ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।

PunjabKesari

2. ਮਾਨਤਾ ਅਨੁਸਾਰ ਭਗਵਾਨ ਗਣੇਸ਼ ਦੀ ਮੂਰਤੀ 'ਚ ਉਨ੍ਹਾਂ ਦਾ ਬੈਠੇ ਹੋਣਾ ਬੇਹੱਦ ਜ਼ਰੂਰੀ ਹੈ। ਇਸ ਲਈ ਜਦੋਂ ਮੂਰਤੀ ਖਰੀਦਣ ਜਾਓ ਤਾਂ ਇਸ ਗੱਲ ਦਾ ਖ਼ਿਆਲ ਰੱਖੋ ਕਿ ਗਣੇਸ਼ ਜੀ ਬੈਠੇ ਹੋਏ ਹੋਣੇ ਚਾਹੀਦੇ ਹਨ। ਅਜਿਹਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ ਤੇ ਬੱਪਾ ਤੁਹਾਡੀ ਪੂਜਾ ਤੋਂ ਖ਼ੁਸ਼ ਹੋ ਕੇ ਤੁਹਾਡੇ ਵਿਗੜੇ ਕਾਰਜ ਬਣਾ ਦਿੰਦੇ ਹਨ। ਇਸ ਤੋਂ ਇਲਾਵਾ ਤੁਹਾਡੇ ਕੰਮਾਂ 'ਚ ਆ ਰਹੀਆਂ ਰੁਕਾਵਟਾਂ ਵੀ ਦੂਰ ਹੁੰਦੀਆਂ ਹਨ।

PunjabKesari

3. ਵਾਮਮੁਖੀ ਗਣੇਸ਼ ਜੀ ਨੂੰ ਖ਼ੁਸ਼ ਕਰਨਾ ਆਸਾਨ ਹੁੰਦਾ ਹੈ। ਇਸ ਲਈ ਮੂਰਤੀ ਖਰਦੀਣ ਵੇਲੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਮੂਰਤੀ 'ਚ ਉਨ੍ਹਾਂ ਦੀ ਸੁੰਢ ਖੱਬੇ ਪਾਸੇ ਮੁੜੀ ਹੋਣੀ ਚਾਹੀਦੀ ਹੈ। ਮਾਨਤਾ ਅਨੁਸਾਰ ਵਾਮਮੁਖੀ ਗਣਪਤੀ ਦੀ ਪੂਜਾ ਕਰਨਾ ਆਸਾਨ ਹੁੰਦਾ ਹੈ। ਉੱਥੇ ਹੀ ਸੱਜੇ ਪਾਸੇ ਸੁੰਢ ਵਾਲੇ ਗਣਪਤੀ ਦੀ ਪੂਜਾ ਲਈ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

PunjabKesari

4. ਮੂਰਤੀ ਖਰੀਦਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਉਨ੍ਹਾਂ ਦੀ ਮੂਰਤੀ ਦਾ ਰੰਗ ਸਫੈਦ ਜਾਂ ਫਿਰ ਸੰਧੂਰੀ ਹੋਵੇ। ਮਾਨਤਾ ਹੈ ਕਿ ਇਨ੍ਹਾਂ ਦੋਵੇਂ ਰੰਗ ਦੀਆਂ ਮੂਰਤੀਆਂ ਬਹੁਤ ਸ਼ੁੱਭ ਤੇ ਲਾਭਕਾਰੀ ਹੁੰਦੀਆਂ ਹਨ। ਜੇਕਰ ਤੁਹਾਨੂੰ ਸਫੈਦ ਜਾਂ ਸੰਧੂਰੀ ਰੰਗ ਦੀ ਪ੍ਰਤਿਮਾ ਨਹੀਂ ਮਿਲ ਰਹੀ ਹੈ ਤਾਂ ਕਿਸੇ ਵੀ ਰੰਗ ਦੀ ਮੂਰਤੀ ਸਥਾਪਿਤ ਕਰ ਸਕਦੇ ਹੋ।

PunjabKesari

5. ਘਰ ਦੇ ਲਈ ਬੇੱਸ਼ਕ ਹੀ ਬੈਠੇ ਹੋਏ ਗਣੇਸ਼ ਜੀ ਲਾਭਕਾਰੀ ਹੋਣ ਪਰ ਜੇਕਰ ਤੁਹਾਡੇ ਆਫਿਸ 'ਚ ਗਣੇਸ਼ ਜੀ ਦੀ ਸਥਾਪਨਾ ਹੋ ਰਹੀ ਹੈ ਤਾਂ ਕੋਸ਼ਿਸ਼ ਕਰੋ ਕਿ ਮੂਰਤੀ 'ਚ ਗਣੇਸ਼ ਜੀ ਖੜ੍ਹੇ ਹੋਏ ਹੋਣ। ਇਸ ਨਾਲ ਹਰੇਕ ਕੰਮ 'ਚ ਸਫ਼ਲਤਾ ਮਿਲਦੀ ਹੈ ਤੇ ਤਰੱਕੀ ਦੇ ਮਾਰਗ ਖੁੱਲ੍ਹਦੇ ਹਨ।

PunjabKesari

6. ਜੇਕਰ ਤੁਸੀਂ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹੋ ਤਾਂ ਇਸ ਗਣੇਸ਼ ਚਤੁਰਥੀ 'ਚ ਬਾਲ ਗਣੇਸ਼ ਦੀ ਮੂਰਤੀ ਸਥਾਪਿਤ ਕਰੋ। ਅਜਿਹਾ ਕਰਨ ਨਾਲ ਘਰੋਂ ਸੰਤਾਨ ਪ੍ਰਾਪਤੀ ਦੇ ਯੋਗ ਬਣਦੇ ਹਨ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ।


sunita

Content Editor sunita