ਆਰਥਿਕ ਤੰਗੀ ਤੋਂ ਮੁਕਤੀ ਪਾਉਣ ਲਈ ਕਰੋ ਇਹ ਉਪਾਅ, ਘਰ ਆਵੇਗਾ ਧਨ ਤੇ ਦੂਰ ਹੋਵੇਗੀ ਪ੍ਰੇਸ਼ਾਨੀ

9/11/2021 3:27:13 PM

ਨਵੀਂ ਦਿੱਲੀ - ਤੁਹਾਨੂੰ ਬੈਂਕ ਵਾਲੀ ਕਿਤਾਬ, ਚੈੱਕ ਬੁੱਕ ਜਾਂ ਪੈਸੇ ਨਾਲ ਜੁੜੇ ਹੋਰ ਕਾਗਜ਼ ਸ਼੍ਰੀ ਯੰਤਰ ਜਾਂ ਕੁਬੇਰ ਯੰਤਰ ਦੇ ਕੋਲ ਰੱਖਣੇ ਚਾਹੀਦੇ ਹਨ। ਇਸੇ ਤਰ੍ਹਾਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਦੇ ਸਮੇਂ ਆਪਣੇ ਮਨ ਵਿੱਚ ਲਕਸ਼ਮੀ ਜੀ ਦੇ ਕਿਸੇ ਮੰਤਰ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਗਣੇਸ਼ ਉਤਸਵ 2021: ਅੱਜ ਆਪਣੇ ਪਰਸ ਵਿੱਚ ਰੱਖੋ ਇਹ ਖ਼ਾਸ ਧਾਗਾ, ਖ਼ੂਬ ਰਹਿਣਗੇ ਰੁਪਈਏ

  • ਜਦੋਂ ਵੀ ਤੁਸੀਂ ਕਿਸੇ ਪ੍ਰਾਪਤੀ ਦੇ ਮਕਸਦ ਲਈ ਜਾਂ ਪੈਸੇ ਨਾਲ ਜੁੜੇ ਕਿਸੇ ਵੀ ਕੰਮ ਲਈ ਘਰ ਤੋਂ ਬਾਹਰ ਜਾਂਦੇ ਹੋ, ਤਾਂ ਪਾਣੀ, ਸੁੱਚੇ ਮੂੰਹ ਘਰੋਂ ਨਾ ਨਿਕਲੋ ਕੁਝ ਨਾ ਕੁਝ ਜ਼ਰੂਰ ਖਾਓ। ਜੇ ਤੁਸੀਂ ਜਾਣ ਤੋਂ ਪਹਿਲਾਂ ਮਿੱਠਾ ਦਹੀਂ ਖਾ ਕੇ ਘਰੋਂ ਬਾਹਰ ਜਾਂਦੇ ਹੋ, ਤਾਂ ਇਹ ਬਹੁਤ ਚੰਗਾ ਹੁੰਦਾ ਹੈ।
  • ਜੇ ਤੁਸੀਂ ਕਿਸੇ ਗਰੀਬ ਜਾਂ ਬੇਸਹਾਰਾ ਵਿਅਕਤੀ ਦੀ ਨਿਰਸਵਾਰਥ ਸੇਵਾ ਕਰ ਸਕਦੇ ਹੋ, ਤਾਂ ਕਰ ਦਿਓ। ਨਹੀਂ ਤਾਂ ਉਸ ਦਾ ਅਪਮਾਨ ਜਾਂ ਮਖੌਲ ਨਾ ਉਡਾਉ।
  • ਬੱਚਿਆਂ ਨੂੰ ਪੈਨਸਿਲ, ਚਾਕ, ਕੋਲਾ ਆਦਿ ਨਾਲ ਘਰ ਦੀਆਂ ਕੰਧਾਂ, ਫਰਸ਼ ਆਦਿ 'ਤੇ ਲਾਈਨਾਂ ਨਾ ਬਣਾਉਣ ਦਿਓ, ਇਸ ਨਾਲ ਕਰਜ਼ਾ ਵਧਦਾ ਹੈ।
  • ਕੰਮ ਲਈ ਘਰੋਂ ਨਿਕਲਦੇ ਸਮੇਂ ਮਿੱਠਾ ਦਹੀ ਖਾਓ ਕੇ ਨਿਕਲੋ।
  • ਭੋਜਨ ਵੀ ਦੇਵੀ ਲਕਸ਼ਮੀ ਦਾ ਇੱਕ ਰੂਪ ਹੈ। ਕੁਝ ਲੋਕ ਗੁੱਸੇ ਵਿੱਚ ਭੋਜਨ ਦੀ ਪਲੇਟ ਸੁੱਟ ਦਿੰਦੇ ਹਨ। ਅਜਿਹੀ ਆਦਤ ਨੁਕਸਾਨਦੇਹ ਹੈ।
  • ਕਦੇ ਵੀ ਖਾਲੀ ਹੱਥ ਘਰ ਨਾ ਪਰਤੋ। ਬਜ਼ਾਰ ਤੋਂ ਕੋਈ ਵੀ ਖ਼ਰੀਦੀ ਹੋਈ ਵਸਤੂ ਘਰ ਲਿਆਉਣ ਦਾ ਨਿਯਮ ਬਣਾਉ, ਭਾਵੇਂ ਉਹ ਰਸਤੇ ਵਿੱਚ ਪਇਆ ਹੋਇਆ ਕਾਗਜ਼ ਦਾ ਟੁਕੜਾ ਹੋਵੇ ਜਾਂ ਸਿੱਕਾ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼।
  • ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਦੌਰਾਨ ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਛੱਡ ਕੇ ਕਿਸੇ ਨੂੰ ਵੀ ਘਰ ਵਿੱਚ ਨਹੀਂ ਸੌਣਾ ਚਾਹੀਦਾ। ਇਸੇ ਤਰ੍ਹਾਂ ਘਰ ਦਾ ਹਰ ਮੈਂਬਰ ਸਵੇਰੇ ਅਤੇ ਸ਼ਾਮ ਨੂੰ ਜਿੰਨਾ ਸੰਭਵ ਹੋ ਸਕੇ ਖੁਸ਼ ਰਹੇ।
  • ਮਨ ਵਿੱਚ ਇਸ ਵਿਸ਼ਵਾਸ ਨੂੰ ਪੱਕਾ ਕਰੋ ਕਿ ਕਿਸਮਤ ਤੋਂ ਇਲਾਵਾ, ਮੌਜੂਦਾ ਜੀਵਨ ਵਿੱਚ ਕੀਤੇ ਚੰਗੇ ਕੰਮ ਵੀ ਦੌਲਤ ਲਿਆਉਂਦੇ ਹਨ।
  • ਹਰ ਖੇਤਰ ਵਿੱਚ ਸ਼ੁੱਧਤਾ ਅਤੇ ਸਾਤਵਿਕਤਾ ਨੂੰ ਮਹੱਤਵ ਦੇਣਾ ਜ਼ਰੂਰੀ ਹੈ।
  • ਤਵੇ 'ਤੇ ਰੋਟੀ ਪਕਾਉਣ ਤੋਂ ਪਹਿਲਾਂ ਦੁੱਧ ਛਿੜਕਣਾ ਸ਼ੁਭ ਹੁੰਦਾ ਹੈ।
  • ਗਊ ਮਾਤਾ ਲਈ ਪਹਿਲੀ ਰੋਟੀ ਕੱਢੋ
  • ਘਰ ਵਿੱਚ ਇੱਕੋ ਲਾਈਨ ਵਿੱਚ 3 ਦਰਵਾਜ਼ੇ ਨਾ ਹੋਣ।
  • ਸੁੱਕੇ ਫੁੱਲਾਂ ਨੂੰ ਘਰ ਵਿੱਚ ਨਾ ਰੱਖੋ।
  • ਆਸ਼ੀਰਵਾਦ ਦਿੰਦੇ ਹੋਏ ਸੰਤਾਂ ਅਤੇ ਮਹਾਤਮਾਵਾਂ ਦੀਆਂ ਤਸਵੀਰਾਂ ਘਰ ਦੀ ਬੈਠਕ ਵਿਚ ਲਗਾਓ।
  • ਹਫਤੇ ਵਿੱਚ ਇੱਕ ਵਾਰ ਘਰ ਵਿੱਚ ਗੁੱਗਲ ਦਾ ਧੂੰਆਂ ਕਰਨਾ ਸ਼ੁਭ ਹੁੰਦਾ ਹੈ।
  • ਨਾਗਕੇਸ਼ਰ ਦੇ 2 ਦਾਣੇ ਅਤੇ ਤੁਲਸੀ ਦੇ 11 ਪੱਤੇ ਮਿਲਾ ਕੇ ਕਣਕ ਨੂੰ ਪੀਸਣਾ ਸ਼ੁਭ ਹੁੰਦਾ ਹੈ।

ਇਹ ਵੀ ਪੜ੍ਹੋ : ਗਣੇਸ਼ ਚਤੁਰਥੀ: ਬੱਪਾ ਨੂੰ ਘਰ ਲਿਆ ਕੇ ਨਾ ਕਰੋ ਇਹ ਕੰਮ, ਪੁੰਨ ਦੀ ਬਜਾਏ ਬਣੋਗੇ ਪਾਪਾਂ ਦੇ ਭਾਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor Harinder Kaur