ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਨਾਰਾਜ਼ ਹੋ ਜਾਵੇਗੀ ਮਾਤਾ ਰਾਣੀ
10/21/2023 6:56:17 PM
ਜਲੰਧਰ - ਹਿੰਦੂ ਧਰਮ 'ਚ ਨਰਾਤਿਆਂ ਦਾ ਖ਼ਾਸ ਮਹੱਤਵ ਹੁੰਦਾ ਹੈ। ਇਹ ਤਿਉਹਾਰ ਪੂਰੇ ਦੇਸ਼ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦੌਰਾਨ ਦੁਰਗਾ ਮਾਂ ਦੇ 9 ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤਿਆਂ 'ਚ ਲੋਕ 9 ਦਿਨ ਵਰਤ ਰੱਖਦੇ ਹਨ, ਜਿਸ ਦੇ ਬਾਅਦ ਅਸ਼ਟਮੀ ਜਾਂ ਨਵਮੀ ਦੇ ਦਿਨ ਵਿਧੀ ਪੂਰਵਕ ਕੰਨਿਆ ਪੂਜਨ ਕਰਦੇ ਹਨ। ਇਸ ਦੌਰਾਨ ਛੋਟੀਆਂ ਬੱਚੀਆਂ ਨੂੰ ਘਰ ਬੁਲਾ ਕੇ ਉਨ੍ਹਾਂ ਨੂੰ ਖਾਣਾ ਵੀ ਖਿਲਾਇਆ ਜਾਂਦਾ ਹੈ। ਕੰਨਿਆ ਪੂਜਾ ਕਰਨ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਇਨ੍ਹਾਂ ਦਾ ਧਿਆਨ ਨਹੀਂ ਰੱਖਦੇ ਤਾਂ ਮਾਤਾ ਰਾਣੀ ਤੁਹਾਡੇ ਤੋਂ ਨਾਰਾਜ਼ ਵੀ ਹੋ ਸਕਦੀ ਹੈ। ਕੰਨਿਆ ਪੂਜਾ ਦੌਰਾਨ ਕਿਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਜ਼ਰੂਰੀ ਹੈ, ਦੇ ਬਾਰੇ ਆਓ ਜਾਣਦੇ ਹਾਂ....
ਕੰਨਿਆ ਪੂਜਨ
ਨਰਾਤਿਆਂ ਦੇ ਸਾਰੇ 9 ਦਿਨਾਂ ਵਿੱਚ ਕੰਨਿਆ ਪੂਜਨ ਕੀਤਾ ਜਾਂਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਅਸ਼ਟਮੀ ਅਤੇ ਨਵਮੀ ਤਾਰੀਖ਼ 'ਤੇ ਕੰਨਿਆ ਪੂਜਨ ਕਰਦੇ ਹਨ। ਸ਼ਾਰਦੀਆ ਨਵਰਾਤਰੀ ਦੀ ਅਸ਼ਟਮੀ ਤਾਰੀਖ਼ 22 ਅਕਤੂਬਰ ਦਿਨ ਐਤਵਾਰ ਅਤੇ ਨਵਮੀ ਤਾਰੀਖ਼ 23 ਅਕਤੂਬਰ ਦਿਨ ਸੋਮਵਾਰ ਨੂੰ ਹੈ। ਤੁਸੀਂ ਇਸ ਦਿਨ ਕੰਨਿਆ ਪੂਜਾ ਕਰ ਸਕਦੇ ਹੋ। ਨਰਾਤਿਆਂ ਦੇ 9 ਦਿਨ ਲਗਾਤਾਰ ਵਰਤ ਰੱਖਣ ਵਾਲੇ ਲੋਕ ਕੰਨਿਆ ਪੂਜਨ ਤੋਂ ਬਾਅਦ ਪ੍ਰਸਾਦ ਲੈ ਕੇ ਆਪਣਾ ਵਰਤ ਖ਼ਤਮ ਕਰਦੇ ਹਨ।
ਰੱਖੋਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
. ਕੰਨਿਆ ਪੂਜਨ ਤੋਂ ਇਕ ਦਿਨ ਪਹਿਲਾਂ ਕੰਨਿਆਵਾਂ ਨੂੰ ਸਨਮਾਨ ਸਹਿਤ ਸੱਦਾ ਦਿਓ।
. ਕੰਨਿਆ ਪੂਜਨ ਦੇ ਦਿਨ ਉਹਨਾਂ ਨੂੰ ਆਦਰ ਨਾਲ ਘਰ 'ਚ ਲਿਆਓ।
. ਇਸ ਤੋਂ ਬਾਅਦ ਉਨ੍ਹਾਂ ਨੂੰ ਸਾਫ਼ ਆਸਨ 'ਤੇ ਬਿਠਾਓ।
. ਫਿਰ ਉਹਨਾਂ ਦੇ ਪੈਰਾਂ ਨੂੰ ਇਕ ਪਲੇਟ ਵਿੱਚ ਰੱਖ ਕੇ ਪਾਣੀ ਜਾਂ ਦੁੱਧ ਨਾਲ ਧੋਵੋ।
. ਉਸ ਪਾਣੀ ਨੂੰ ਆਪਣੇ ਸਿਰ 'ਤੇ ਲਗਾ ਕੇ ਆਸ਼ੀਰਵਾਦ ਲਓ।
. ਹੁਣ ਉਹਨਾਂ ਦੇ ਮੱਥੇ 'ਤੇ ਕੁਮਕੁਮ ਲਗਾਓ, ਮੋਲੀ ਬੰਨ੍ਹੋ।
. ਇਸ ਤੋਂ ਬਾਅਦ ਉਹਨਾਂ ਨੂੰ ਖਾਣ ਲਈ ਭੋਜਨ ਦਿਓ
. ਕੰਨਿਆ ਪੂਜਨ ਦੌਰਾਨ ਕੋਈ ਵੀ ਗਲਤੀ ਨਾ ਕਰੋ, ਜਿਸ ਨਾਲ ਕੰਜਕਾਂ ਨਾਰਾਜ਼ ਹੋ ਜਾਣ।
. ਭੋਜਨ ਖਾਣ ਪਿੱਛੋਂ ਉਨ੍ਹਾਂ ਦੇ ਪੈਰ ਛੂਹੋ ਅਤੇ ਆਸ਼ੀਰਵਾਦ ਲਓ।
. ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸਮਰਥਾ ਅਨੁਸਾਰ ਦਕਸ਼ਨਾ ਦਿਓ ਅਤੇ ਉਪਹਾਰ ਭੇਂਟ ਕਰੋ।