ਸ਼ਰਾਧਾਂ ਦੌਰਾਨ ਕਰੋ ਇਹ ਦਾਨ, ਹੋਵੇਗਾ ਲਾਭ

9/13/2019 5:09:54 PM


ਮੁੰਬਈ(ਬਿਊਰੋ)- ਅੱਜ ਤੋਂ ਯਾਨੀ 13 ਸਤੰਬਰ ਤੋਂ ਸ਼ਰਾਧ ਸ਼ੁਰੂ ਹੋ ਚੁੱਕੇ ਹਨ। ਸ਼ਰਾਧਾਂ ’ਚ ਅਸੀਂ ਆਪਣੇ ਪਿੱਤਰਾਂ ਨੂੰ ਯਾਦ ਕਰਦੇ ਹਾਂ ਅਤੇ  ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦਾਨ ਕਰਦੇ ਹਾਂ। ਇਸ ਵਾਰ ਸ਼ਰਾਧ 13 ਸਤੰਬਰ ਤੋਂ 28 ਸਤੰਬਰ ਤੱਕ ਰਹਿਣਗੇ। ਹਿੰਦੂ ਧਰਮ ਮੁਤਾਬਕ ਸ਼ਰਾਧਾਂ ’ਚ ਦਾਨ ਕਰਨ ਦਾ ਬਹੁਤ ਮਹੱਤਵ ਹੁੰਦਾ ਹੈ। ਸ਼ਰਾਧਾਂ ਦੌਰਾਨ ਗੀਤਾ ਦਾ ਪਾਠ ਅਤੇ ਦਾਨ ਕਰਨਾ ਵਿਸ਼ੇਸ਼ ਲਾਭਕਾਰੀ ਹੁੰਦਾ ਹੈ। ਇਸ ਨਾਲ ਸਾਡੇ ਵੱਡੇ ਵੱਡੇਰਿਆਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਆਓ ਜਾਣਦੇ ਹਾਂ ਕਿ ਸ਼ਰਾਧਾਂ ’ਚ ਕੀ-ਕੀ ਦਾਨ ਕਰਨਾ ਚਾਹੀਦਾ ਹੈ। 
 ਭੂਮੀ ਦਾਨ - ਭੂਮੀ ਜਾਂ ਇਸ ਦੀ ਅਣਹੋਂਦ ’ਚ ਸਿਰਫ ਮਿੱਟੀ ਦਾ ਦਾਨ ਕਰਨ ਨਾਲ ਇਹ ਦਾਨ ਪੂਰਾ ਹੋ ਜਾਂਦਾ ਹੈ। ਇਸ ਨਾਲ ਆਰਥਿਕ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
PunjabKesari
ਤਿੱਲ ਦਾਨ - ਕਾਲੇ ਤਿੱਲਾਂ ਦਾ ਦਾਨ ਕਰਨ ਨਾਲ ਵਿਅਕਤੀ ਨੂੰ ਗ੍ਰਹਿ ਅਤੇ ਨਛੱਤਰਾਂ ਦੀ ਪ੍ਰੇਸ਼ਾਨ ਤੋਂ ਮੁਕਤੀ ਮਿਲਦੀ ਹੈ। 
PunjabKesari
ਕੱਪੜੇ ਦਾਨ- ਇਸ ਦੌਰਾਨ ਕੱਪੜੇ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ ਪਰ ਧਿਆਨ ਰੱਖੋ ਕਿ ਕੱਪੜੇ ਪੁਰਾਣੇ ਨਹੀਂ ਹੋਣੇ ਚਾਹੀਦੇ। 
ਗੁੜ ਦਾਨ -  ਗੁੜ ਦਾ ਦਾਨ ਕਰਨ ਨਾਲ ਪਿੱਤਰਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ।
PunjabKesari
ਧੰਨ ਦਾਨ - ਇਸ ਦੌਰਾਨ ਧੰਨ ਦਾਨ ਕਰਨਾ ਵੀ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।
PunjabKesari
ਘਿਉ ਦਾਨ-  ਇਨ੍ਹੀਂ ਦਿਨੀਂ ਘਿਉ ਦਾ ਦਾਨ ਕਰਨਾ ਵੀ ਸ਼ੁੱਭ ਹੁੰਦਾ ਹੈ। ਇਸ ਨਾਲ ਪਰਿਵਾਰ ’ਚ ਖੁਸ਼ੀਆਂ ਆਉਂਦੀਆਂ ਹਨ ਅਤੇ ਆਰਥਿਕ ਪ੍ਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।
PunjabKesari


manju bala

Edited By manju bala