ਅੱਜ ਹੈ ''ਸ਼ਰਦ ਪੁੰਨਿਆ'' ਦਾ ਤਿਉਹਾਰ, ਇਸ ਦਿਨ ਅਸਮਾਨੋਂ ਹੁੰਦੀ ਹੈ ਅੰਮ੍ਰਿਤ ਦੀ ਵਰਖਾ, ਜਾਣੋ ਸ਼ੁੱਭ ਮਹੂਰਤ

10/19/2021 10:01:32 AM

ਨਵੀਂ ਦਿੱਲੀ (ਬਿਊਰੋ) : ਅੱਸੂ ਮਹੀਨੇ ਦੀ ਪੁੰਨਿਆ ਨੂੰ 'ਸ਼ਰਦ ਪੁੰਨਿਆ' ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ 19 ਅਕਤੂਬਰ ਯਾਨੀਕਿ 'ਸ਼ਰਦ ਪੁੰਨਿਆ' ਮਨਾਈ ਜਾ ਰਹੀ ਹੈ। ਇਸ ਨੂੰ ਕੋਜ਼ਾਗਰੀ ਤੇ ਰਾਜ ਪੁੰਨਿਆ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ 'ਚ ਸ਼ਰਦ ਪੁੰਨਿਆ ਦਾ ਕਾਫ਼ੀ ਮਹੱਤਵ ਹੈ।

ਜੋਤਸ਼ੀਆਂ ਅਨੁਸਾਰ ਪੁੰਨਿਆ ਵਾਲੇ ਦਿਨ ਚੰਨ ਸੋਲਾਂ ਕਲਾ ਸੰਪੂਰਨ ਹੁੰਦਾ ਹੈ। ਮਾਨਤਾਵਾਂ ਮੁਤਾਬਕ ਇਸ ਦਿਨ ਅਕਾਸ਼ ਤੋਂ ਅੰਮ੍ਰਿਤ ਵਰਖਾ ਹੁੰਦਾ ਹੈ। ਸ਼ਰਦ ਪੁੰਨਿਆ ਵਾਲੇ ਦਿਨ ਚੰਦਰਮਾ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ। ਪੁੰਨਿਆ ਦੀ ਰਾਤ ਚੰਨ ਦੀ ਦੂਧੀਆ ਰੋਸ਼ਨੀ ਧਰਤੀ ਨੂੰ ਨਹਿਲਾਉਂਦੀ ਹੈ। ਇਸ ਸਫੈਦ ਉਜਾਲੇ ਦੌਰਾਨ ਪੁੰਨਿਆ ਮਨਾਈ ਜਾਂਦੀ ਹੈ।

ਸ਼ਰਦ ਪੁੰਨਿਆ ਸ਼ੁੱਭ ਮਹੂਰਤ
ਸ਼ਰਦ ਪੁੰਨਿਆ ਤਿਥੀ ਆਰੰਭ : 19 ਅਕਤੂਬਰ ਸ਼ਾਮ 7 ਵਜੇ ਤੋਂ
ਸ਼ਰਦ ਪੁੰਨਿਆ ਤਿਥੀ ਸਮਾਪਤ : 20 ਅਕਤੂਬਰ ਰਾਤ 8:20 ਮਿੰਟ ਤਕ

ਪੁੰਨਿਆ ਵਾਲੇ ਦਿਨ ਕਿਉਂ ਬਣਾਉਂਦੇ ਹਨ ਖੀਰ ?
ਸ਼ਰਦ ਪੁੰਨਿਆ ਦੀ ਰਾਤ ਨੂੰ ਖੀਰ ਬਣਾ ਕੇ ਖੁੱਲ੍ਹੇ ਅਸਮਾਨ ਹੇਠਾਂ ਰੱਖੀ ਜਾਂਦੀ ਹੈ। ਇਸ ਦੇ ਪਿੱਛੇ ਵਿਗਿਆਨਕ ਕਾਰਨ ਹੈ। ਕਿਹਾ ਜਾਂਦਾ ਹੈ ਕਿ ਦੁੱਧ 'ਚ ਲੈਕਟਿਕ ਐਸਿਡ ਹੁੰਦਾ ਹੈ। ਇਹ ਚੰਦਰਮਾ ਦੀ ਤੇਜ਼ ਰੋਸ਼ਨੀ ਦੁੱਧ 'ਚ ਪਹਿਲਾਂ ਤੋਂ ਮੌਜੂਦ ਬੈਕਟੀਰੀਆ ਨੂੰ ਵਧਾਉਂਦੀ ਹੈ। ਚਾਂਦੀ ਦੇ ਬਰਤਨ 'ਚ ਰੋਗ-ਪ੍ਰਤੀਰੋਧਕ ਵਧਾਉਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਖੀਰ ਨੂੰ ਚਾਂਦੀ ਦੇ ਬਰਤਨ 'ਚ ਰੱਖੋ। ਸ਼ਰਦ ਪੁੰਨਿਆ ਵਾਲੇ ਦਿਨ ਚੰਦਰਮਾ ਦੀ ਰੋਸ਼ਨੀ ਸਭ ਤੋਂ ਤੇਜ਼ ਹੁੰਦੀ ਹੈ। ਇਸ ਕਾਰਨ ਖੁੱਲ੍ਹੇ ਅਸਮਾਨ ਹੇਠ ਖੀਰ ਰੱਖਣਾ ਫਾਇਦੇਮੰਦ ਹੁੰਦਾ ਹੈ।

ਸ਼ਰਦ ਪੁੰਨਿਆ ਨੂੰ ਖੀਰ ਚਾਨਣੀ ਰਾਤ 'ਚ ਰੱਖਣ ਦਾ ਮਹੱਤਵ
ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਰਾਤ ਚੰਦਰਮਾ ਦੀਆਂ ਕਿਰਨਾਂ ਅੰਮ੍ਰਿਤ ਬਰਸਾਉਂਦੀਆਂ ਹਨ। ਇਸ ਕਰਕੇ ਉੱਤਰੀ ਭਾਰਤ 'ਚ ਇਸ ਦਿਨ ਖੀਰ ਬਣਾ ਕੇ ਚਾਨਣੀ ਰਾਤ 'ਚ ਰੱਖਣ ਦਾ ਰਿਵਾਜ ਹੈ। ਜਿਹੜੇ ਸ਼ਰਦ ਪੁੰਨਿਆ ਮੌਕੇ ਚੰਦਰਮਾਂ ਦੀਆਂ ਉੱਜਲ ਕਿਰਨਾਂ ਨਾਲ ਆਲੋਕਿਤ ਹੋਈ ਖੀਰ ਦਾ ਆਨੰਦ ਮਾਣਦੇ ਹਨ, ਮਾਨਤਾ ਹੈ ਕਿ ਉਨ੍ਹਾਂ ਨੂੰ ਉੱਤਮ ਸਿਹਤ ਦੇ ਨਾਲ ਮਾਨਸਿਕ ਤਾਕਤ ਦਾ ਵਰਦਾਨ ਵੀ ਮਿਲ ਜਾਂਦਾ ਹੈ।

ਚੰਦਰਮਾ ਸਾਡੇ ਮਨ ਦਾ ਪ੍ਰਤੀਕ ਹੈ। ਸਾਡਾ ਮਨ ਵੀ ਚੰਦਰਮਾ ਸਮਾਨ ਘਟਦਾ-ਵਧਦਾ ਯਾਨੀ ਸਕਾਰਾਤਮਕ ਤੇ ਨਕਾਰਾਮਤਕ ਵਿਚਾਰਾਂ ਨਾਲ ਭਰਿਆ ਹੁੰਦਾ ਹੈ। ਜਿਸ ਤਰ੍ਹਾਂ ਮੱਸਿਆ ਦੇ ਹਨੇਰੇ ਤੋਂ ਚੰਦਰਮਾ ਨਿਰੰਤਰ ਅੱਗੇ ਵਧਦਾ ਹੋਇਆ ਪੁੰਨਿਆ ਦੇ ਪੂਰਨ ਪ੍ਰਕਾਸ਼ ਦੀ ਯਾਤਰਾ ਪੂਰਨ ਕਰਦਾ ਹੈ। ਉਸੇ ਤਰ੍ਹਾਂ ਮਨੁੱਖੀ ਮਨ ਵੀ ਨਕਾਰਾਤਮਕ ਵਿਚਾਰਾਂ ਦੇ ਹਨੇਰੇ ਤੋਂ ਪਾਰ ਪਾਉਂਦਾ ਹੋਇਆ ਸਕਾਰਾਤਮਕਤਾ ਦਾ ਪ੍ਰਕਾਸ਼ ਹਾਸਲ ਕਰਦਾ ਹੈ। ਇਹੀ ਮਨੁੱਖੀ ਜੀਵਨ ਦਾ ਟੀਚਾ ਹੈ ਤੇ ਇਹੀ ਸ਼ਰਦ ਪੁੰਨਿਆ ਦਾ ਸੰਦੇਸ਼ ਵੀ। ਸ਼ਰਦ ਪੁੰਨਿਆ ਨੂੰ ਮਾਤਾ ਲਕਸ਼ਮੀ ਤੇ ਦੇਵਤਿਆਂ ਦੇ ਰਾਜਾ ਇੰਦਰ ਦੀ ਪੂਜਾ ਕਰਨ ਦਾ ਵਿਧਾਨ ਹੈ।


sunita

Content Editor sunita