ਹਰ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਸ਼ਨੀਵਾਰ ਕਰੋ ਇਹ ਉਪਾਅ, ਬਣਨਗੇ ਵਿਗੜੇ ਕੰਮ
2/22/2020 12:14:29 PM
ਜਲੰਧਰ (ਬਿਊਰੋ) : ਸ਼ਨੀ ਦੇਵ ਨੂੰ ਕਰਮਾਂ ਦਾ ਫਲ ਦੇਣ ਵਾਲੇ ਦੇਵ ਵੀ ਕਿਹਾ ਜਾਂਦਾ ਹੈ। ਅਜਿਹੀ ਮਾਨਤਾ ਵੀ ਹੈ ਕਿ ਜੇਕਰ ਸ਼ਨੀ ਦੇਵ ਨਾਰਾਜ਼ ਹੋ ਜਾਣ ਤਾਂ ਰਾਜੇ ਨੂੰ ਰੰਕ ਅਤੇ ਜੇ ਖੁਸ਼ ਹੋ ਜਾਣ ਤਾਂ ਰੰਕ ਨੂੰ ਰਾਜਾ ਬਣਾ ਦਿੰਦੇ ਹਨ। ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਲੋਕ ਵੱਖ-ਵੱਖ ਤਰ੍ਹਾਂ ਦੇ ਉਪਾਅ ਕਰਦੇ ਹਨ। ਇਨ੍ਹਾਂ ਦਾ ਦਿਨ ਸ਼ਨੀ ਵਾਰ ਹੁੰਦਾ ਹੈ, ਇਸ ਲਈ ਇਸ ਦਿਨ ਕੀਤਾ ਗਿਆ ਹਰ ਕੰਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀ ਦੇਵ ਜਿੰਨੇ ਜ਼ਿਆਦਾ ਖੁਸ਼ ਹੋਣਗੇ, ਉਨ੍ਹੇ ਹੀ ਫਲਦਾਇਕ ਨਤੀਜੇ ਦੇਣਗੇ। ਗ੍ਰੰਥਾਂ 'ਚ ਕਈ ਥਾਵਾਂ 'ਤੇ ਵਰਣਨ ਆਉਂਦਾ ਹੈ ਕਿ ਸ਼ਨੀ ਦੇਵ ਸ਼ਿਵ ਦੇ ਪੁਜਾਰੀ ਹਨ ਪਰ 'ਸ਼ਨੀ ਮਹੱਮਿਅਮ' ਅਨੁਸਾਰ ਵਿਸ਼ੇਸ਼ ਤੌਰ 'ਤੇ ਸ਼ਿਵ ਦੇ ਰੁਦਰਅਵਤਾਰ ਕਾਲ ਭੈਰਵ ਦੀ ਉਪਾਸਨਾ ਕਰਦੇ ਹਨ। ਭੈਰਵ ਰੂਪ ਦੀ ਅਰਾਧਨਾ ਨਾਲ ਵਿਅਕਤੀ ਵੈਰੀ ਨਾਲ ਮੁਕਤੀ, ਸੰਕਟ, ਕੋਰਟ-ਕਚਿਹਰੀ ਦੇ ਮੁਕੱਦਮਿਆਂ 'ਚ ਜਿੱਤ ਹਾਸਲ ਕਰਦਾ ਹੈ। ਬਹੁਤ ਸਾਰੇ ਸਮਾਜ ਅਜਿਹੇ ਹਨ, ਜਿੱਥੇ ਇਹ ਕੁਲ ਦੇਵਤੇ ਦੇ ਰੂਪ 'ਚ ਪੂਜੇ ਜਾਂਦੇ ਹਨ। ਹਾਲਾਂਕਿ ਇਨ੍ਹਾਂ ਦੇਵਤਿਆਂ ਦੀ ਪੂਜਾ ਦਾ ਪ੍ਰਚਲਨ ਵੀ ਭਿੰਨ-ਭਿੰਨ ਹੈ, ਜੋ ਪਰੰਪਰਾ ਦਾ ਹਿੱਸਾ ਹੈ। ਸ਼ਨੀ ਕ੍ਰਿਪਾ ਪ੍ਰਾਪਤ ਕਰਨ ਲਈ ਇਸ ਢੰਗ ਨਾਲ ਕਾਲ ਭੈਰਵ ਨੂੰ ਕਰੋ ਖੁਸ਼ :-
1. ਰੋਜ਼ਾਨਾ ਸਵੇਰੇ ਸੂਰਜ ਚੜ੍ਹਨ ਤੋਂ ਇਕ ਘੰਟਾ ਪਹਿਲਾਂ ਉਠੋ। ਰੋਜ਼ਾਨਾ ਦੇ ਕੰਮਾਂ ਤੋਂ ਬਾਅਦ ਭੈਰਵ ਜੀ ਦੇ ਦਰਸ਼ਨ ਕਰਨ ਮੰਦਰ ਜਾਓ ਅਤੇ ਤੇਲ ਦਾ ਦੀਵਾ ਜਗਾਓ। ਅਜਿਹਾ ਰੋਜ਼ਾਨਾ ਕਰਨ ਨਾਲ ਭੈਰਵ ਤੋਂ ਮਨ ਚਾਹਿਆ ਫਲ ਪਾਓਗੇ।
2. ਭੈਰਵ ਜੀ ਦੇ ਮੰਦਰ 'ਚ ਅਮਰਤੀ ਅਤੇ ਸ਼ਰਾਬ ਦਾ ਭੋਗ ਲਗਾਓ।
3. ਕਾਲੇ ਕੁੱਤੇ ਨੂੰ ਅਮਰਤੀ ਖਿਲਾਓ ਅਤੇ ਕੱਚਾ ਦੁੱਧ ਪਿਲਾਓ।
4. ਭਗਵਾਨ ਭੈਰਵ ਦਾ ਵਾਹਨ ਕੁੱਤਾ ਹੈ, ਇਸ ਲਈ ਕੁੱਤੇ ਦੀ ਵੀ ਪੂਜਾ ਕੀਤੀ ਜਾਂਦੀ ਹੈ। ਕਹਿੰਦੇ ਹਨ ਕਿ ਜੇਕਰ ਕੁੱਤਾ ਕਾਲੇ ਰੰਗ ਦਾ ਹੋਵੇ ਤਾਂ ਪੂਜਾ ਦੀ ਵਡਿਆਈ ਹੋਰ ਵਧ ਜਾਂਦੀ ਹੈ। ਕੁਝ ਭਗਤ ਤਾਂ ਉਨ੍ਹਾਂ ਨੂੰ ਖੁਸ਼ ਕਰਨ ਲਈ ਦੁੱਧ ਪਿਲਾਉਂਦੇ ਹਨ ਅਤੇ ਮਠਿਆਈ ਖਿਵਾਉਂਦੇ ਹਨ।
4. ਲੋਹਬਾਨ, ਗੂਗਲ, ਕਪੂਰ, ਤੁਲਸੀ, ਨਿੰਮ, ਸਰ੍ਹੋਂ ਦੇ ਪੱਤੇ ਮਿਕਸ ਕਰਕੇ ਸਵੇਰੇ-ਸ਼ਾਮ ਘਰ 'ਚ ਧੂਨੀ ਦਿਓ।
5. ਸ਼ੁੱਭ ਕੰਮਾਂ 'ਚ ਵਾਰ-ਵਾਰ ਪ੍ਰੇਸ਼ਾਨੀ ਆਉਂਦੀ ਹੋਵੇ ਤਾਂ ਐਤਵਾਰ ਦੇ ਦਿਨ ਭੈਰੋ ਜੀ ਦੇ ਮੰਦਰ 'ਚ ਸੰਧੂਰੀ ਰੰਗ ਦਾ ਚੋਲਾ ਚੜ੍ਹਾਓ ਅਤੇ ਬਟੁਕ ਭੈਰਵ ਉਸਤਤ ਦਾ ਇਕ ਪਾਠ ਕਰੋ।
6. ਮਹਾਕਾਲ ਭੈਰਵ ਮੰਦਰ 'ਚ ਚੜ੍ਹਾਏ ਗਏ ਕਾਲੇ ਧਾਗੇ ਨੂੰ ਗਲੇ ਜਾਂ ਬਾਜੂ 'ਚ ਬੰਨਣ ਨਾਲ ਭੂਤ-ਪ੍ਰੇਤ ਅਤੇ ਜਾਦੂ-ਟੋਨੇ ਦਾ ਅਸਰ ਨਹੀਂ ਹੁੰਦਾ।
7. ਰੋਲੀ, ਸਿੰਦੂਰ, ਰਕਤਚੰਦਨ ਦਾ ਚੂਰਣ, ਲਾਲ ਫੁੱਲ, ਗੁੜ, ਗੰਨੇ ਦਾ ਰਸ, ਤਿੱਲ ਦਾ ਤੇਲ, ਲੋਹਬਾਨ, ਲਾਲ ਬਿਸਤਰ, ਸਰ੍ਹੋਂ ਦਾ ਤੇਲ ਭੈਰਵ ਜੀ ਦੀ ਪਿਆਰੀਆਂ ਵਸਤੂਆਂ ਹਨ। ਇਨ੍ਹਾਂ ਨੂੰ ਭੈਰਵ ਜੀ 'ਤੇ ਅਰਪਿਤ ਕਰਨ ਨਾਲ ਮੂੰਹ ਮੰਗਿਆ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ।