ਸਾਉਣ ਮਹੀਨੇ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

7/27/2020 11:29:51 AM

ਜਲੰਧਰ (ਬਿਊਰੋ) — ਹਿੰਦੂ ਪੰਚਾਂਗ ਅਨੁਸਾਰ 20 ਜੁਲਾਈ ਤੋਂ ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਨੂੰ ਭਗਵਾਨ ਸ਼ੰਕਰ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਮਹੀਨੇ 'ਚ ਭੋਲੇਨਾਥ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਨਾਲ ਵਿਅਕਤੀ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ਸਾਉਣ ਦੇ ਮਹੀਨੇ 'ਚ ਹਰ ਕੋਈ ਪੂਰੀ ਸ਼ਰਧਾ ਨਾਲ ਭਗਵਾਨ ਦੀ ਪੂਜਾ ਕਰਦਾ ਹੈ ਪਰ ਬਹੁਤ ਸਾਰੇ ਲੋਕ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪੂਜਾ ਅਧੂਰੀ ਰਹਿ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਜਾ ਦਾ ਫਲ ਨਹੀਂ ਮਿਲ ਪਾਉਂਦਾ। ਤਾਂ ਆਓ ਜਾਣਦੇ ਹਾਂ ਕਿ ਇਸ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ ਹੈ।

—: ਕੁਝ ਲੋਕ ਸ਼ਿਵਲਿੰਗ 'ਤੇ ਜਲ ਚੜ੍ਹਾਉਂਦੇ ਸਮੇਂ ਉਸ 'ਤੇ ਹਲਦੀ ਵੀ ਲਾ ਦਿੰਦੇ ਹਨ, ਜਿਸ ਨੂੰ ਸ਼ਿਵ ਪੂਜਾ 'ਚ ਵਰਜਿਨ (ਸਹੀ ਨਹੀਂ) ਮੰਨਿਆ ਜਾਂਦਾ ਹੈ।

—: ਸ਼ਿਵ ਪੁਰਾਣ ਅਨੁਸਾਰ ਸ਼ਿਵਲਿੰਗ ਦਾ ਜਲ ਨਾਲ ਅਭਿਸ਼ੇਕ ਕਰਨ ਤੋਂ ਬਾਅਦ ਵੀ ਸ਼ਿਵਲਿੰਗ ਦੀ ਪੂਰੀ ਪਰਿਕਰਮਾ ਨਹੀਂ ਕਰਨੀ ਚਾਹੀਦੀ ਸਗੋਂ ਅੱਧੀ ਪਰਿਕਰਮਾ ਕਰਨੀ ਚਾਹੀਦੀ ਹੈ। ਜੋ ਵਿਅਕਤੀ ਸ਼ਿਵਲਿੰਗ ਦੀ ਪੂਰੀ ਪਰਿਕਰਮਾ ਕਰਦਾ ਹੈ ਉਸ ਨੂੰ ਪੂਜਾ ਦਾ ਲਾਭ ਨਹੀਂ ਮਿਲਦਾ।

—: ਇਸ ਪੂਰੇ ਮਹੀਨੇ 'ਚ ਭਗਵਾਨ ਸ਼ੰਕਰ ਦਾ ਦੁੱਧ ਨਾਲ ਬਹੁਤ ਜ਼ਿਆਦਾ ਅਭਿਸ਼ੇਕ ਕੀਤਾ ਜਾਂਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਸ ਮਹੀਨੇ 'ਚ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।

—: ਭਗਵਾਨ ਸ਼ਿਵ ਦੇ ਇਸ ਮਹੀਨੇ 'ਚ ਬੈਂਗਨ ਖਾਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਸ ਦਾ ਧਾਰਮਿਕ ਕਾਰਨ ਹੈ ਕਿ ਬੈਂਗਨ ਨੂੰ ਸ਼ਾਸਤਰਾਂ 'ਚ ਅਸ਼ੁੱਧ ਕਿਹਾ ਗਿਆ ਹੈ। ਵਿਗਿਆਨਿਕ ਕਾਰਨ ਇਹ ਹੈ ਕਿ ਇਸ 'ਚ ਕੀੜੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਇਹ ਬੈਂਗਨ ਸਿਹਤ ਲਈ ਬੁਰੇ ਹੁੰਦੇ ਹਨ।

ਇੰਝ ਕਰੋ ਖ਼ਾਸ ਪੂਜਾ :-
—: ਸਾਉਣ ਮਹੀਨੇ 'ਚ ਮੀਂਹ ਪੈਂਦਾ ਹੈ। ਜਲ ਪੂਰੀ ਮਾਤਰਾ 'ਚ ਹੁੰਦਾ ਹੈ। ਇਸ ਲਈ ਸ਼ਿਵ ਜੀ ਦਾ ਜਲ ਅਭਿਸ਼ੇਕ ਕੀਤਾ ਜਾਂਦਾ ਹੈ। ਭਗਵਾਨ ਸ਼ੰਕਰ ਜਲ ਦੀਆਂ 4 ਬੂੰਦਾਂ ਚੜ੍ਹਾਉਣ ਨਾਲ ਖੁਸ਼ ਹੋ ਜਾਂਦੇ ਹਨ ਅਤੇ ਭਗਤਾਂ 'ਤੇ ਆਪਣੀ ਕਿਰਪਾ ਕਰਦੇ ਹਨ। ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਪਰਮ ਸ਼ਕਤੀ ਮਿਲਦੀ ਹੈ।

—: ਦੁੱਧ ਅਤੇ ਦਹੀਂ ਦੀ ਧਾਰਾ ਚੜ੍ਹਾਉਣ ਨਾਲ ਸੰਤਾਨ ਪ੍ਰਾਪਤੀ, ਗੰਨੇ ਦਾ ਰਸ ਚੜ੍ਹਾਉਣ ਨਾਲ ਲਕਸ਼ਮੀ ਦੀ ਪ੍ਰਾਪਤੀ, ਮਧੂ ਧਾਰਾ ਚੜ੍ਹਾਉਣ ਨਾਲ ਧਨ 'ਚ ਵਾਧਾ ਅਤੇ ਘਿਓ ਚੜ੍ਹਾਉਣ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਿੰਨ ਪੱਤਿਆਂ ਵਾਲੇ ਬੇਲ ਪੱਤਰ ਚੜ੍ਹਾਉਣ ਨਾਲ ਤਿੰਨ ਜਨਮਾਂ ਦੇ ਪਾਪਾਂ ਤੋਂ ਮੁਕਤੀ ਮਿਲਦੀ ਹੈ।

—: ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਨੂੰ ਜਲ ਚੜ੍ਹਾਉਣ ਨਾਲ ਜ਼ਿੰਦਗੀ ਦੇ ਜ਼ਹਿਰ ਯਾਨੀ ਸਮੱਸਿਆਵਾਂ ਦਾ ਅੰਤ ਹੁੰਦਾ ਹੈ। ਜਨਮ ਕੁੰਡਲੀ 'ਚ ਕਾਲ ਸ਼ਰਾਪ ਦੋਸ਼ ਵਾਲੇ ਵਿਅਕਤੀਆਂ ਨੂੰ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਦੀ ਵਿਸ਼ੇਸ਼ ਪੂਜਾ, ਵਰਤ, ਸ਼ਿਵ ਚਾਲੀਸਾ, ਰੁੱਦਰ ਅਭਿਸ਼ੇਕ ਅਤੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ।

—: ਸਾਨੂੰ ਘੱਟ ਤੋਂ ਘੱਟ ਸਾਉਣ ਮਹੀਨੇ 'ਚ ਸ਼ਿਵ ਅਰਾਧਨਾ ਕਰਦੇ ਹੋ ਏ ਸ਼ਿਵ ਜੀ ਨੂੰ ਚਾਰ ਬੂੰਦ ਜਲ ਜ਼ਰੂਰ ਚੜ੍ਹਾਉਣਾ ਚਾਹੀਦਾ ਹੈ। ਇਸ ਨਾਲ ਸਾਨੂੰ ਧਰਮ, ਅਰਥ, ਕਾਮ ਅਤੇ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
 


sunita

Content Editor sunita