ਜਾਣੋ ਕਿਉਂ ਸ਼ਿਵਲਿੰਗ 'ਤੇ ਰੱਖਿਆ ਜਾਂਦਾ ਹੈ ਇਕ-ਇਕ ਬੂੰਦ ਟਪਕਣ ਵਾਲਾ ਪਾਣੀ ਦਾ ਕਲਸ਼!

8/9/2021 10:43:36 AM

ਜਲੰਧਰ (ਬਿਊਰੋ) - ਸਾਉਣ ਮਹੀਨੇ ਦਾ ਪਹਿਲਾ ਸੋਮਵਾਰ 26 ਜੁਲਾਈ 2021 ਨੂੰ ਸੀ ਅਤੇ ਅੱਜ ਸਾਉਣ ਦਾ ਤੀਜਾ ਸੋਮਵਾਰ ਹੈ। ਇਸ ਮਹੀਨੇ ਦੇ ਸੋਮਵਾਰ ਦੀ ਹਿੰਦੂ ਧਰਮ ਵਿਚ ਬਹੁਤ ਮਹੱਹਤਾ ਹੈ। ਇਸ ਦਿਨ ਭਗਵਾਨ ਸ਼ਿਵ ਦੀ ਵਿਧੀ-ਵਿਧਾਨ ਮੁਤਾਬਕ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਸ਼ਰਧਾਲੂ ਸਵੇਰੇ ਮੰਦਰਾਂ ਵਿਚ ਜਾਂਦੇ ਹਨ ਅਤੇ ਸ਼ਿਵਲਿੰਗ ਨੂੰ ਦੁੱਧ, ਪਾਣੀ ਅਤੇ ਬੇਲ ਪੱਤੇ ਚੜ੍ਹਾਉਂਦੇ ਹਨ। ਵਿਸ਼ਵਾਸਾਂ ਅਨੁਸਾਰ ਜਿਹੜੇ ਭਗਤ ਸਾਉਣ ਦੇ ਸੋਮਵਾਰ ਨੂੰ ਸੱਚੇ ਦਿਨੋਂ ਵਰਤ ਰੱਖਦੇ ਹਨ ਅਤੇ ਭਗਵਾਨ ਸ਼ਿਵ ਦੀ ਸਹੀ ਢੰਗ ਨਾਲ ਪੂਜਾ ਕਰਦੇ ਹਨ ਉਨ੍ਹਾਂ ਭਗਤਾਂ 'ਤੇ ਭੋਲੇਸ਼ੰਕਰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਕਿਰਪਾ ਬਣੀ ਰਹਿੰਦੀ ਹੈ। ਜਿਹੜੇ ਕੁਆਰੇ ਲੋਕ ਸਾਉਣ ਦੇ ਮਹੀਨੇ ਦੇ ਵਰਤ ਰੱਖਦੇ ਹਨ, ਉਨ੍ਹਾਂ ਲਈ ਇਹ ਵਰਤ 16 ਸੋਮਵਾਰ ਦੇ ਵਰਤ ਦੇ ਬਰਾਬਰ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਮਨਚਾਹੇ ਜੀਵਨ ਸਾਥੀ ਦੀ ਪ੍ਰਾਪਤੀ ਹੁੰਦੀ ਹੈ।

- ਸ਼ਿਵਲਿੰਗ 'ਤੇ ਕਿਉਂ ਕਲਸ਼ 'ਚੋਂ ਡਿੱਗਦੀ ਹੈ ਪਾਣੀ ਦੀ ਇਕ-ਇਕ ਬੂੰਦ?
ਸ਼ਿਵਲਿੰਗ ਦੇ ਉੱਪਰ ਇਕ ਕਲਸ਼ ਰੱਖਿਆ ਹੁੰਦਾ ਹੈ ਤੇ ਇਸ ਕਲਸ਼ 'ਚੋਂ ਪਾਣੀ ਦੀ ਇਕ-ਇਕ ਬੂੰਦ ਸ਼ਿਵਲਿੰਗ ਦੇ ਉੱਪਰ ਡਿੱਗਦੀ ਹੈ। ਜਲ ਨਿਕਾਸੀ ਸ਼ਿਵਲਿੰਗ 'ਚੋਂ ਨਿਕਲੀ ਨਾਲੀ ਨੂੰ 'ਜਲਾਧਾਰੀ' ਵੀ ਕਿਹਾ ਜਾਂਦਾ ਹੈ, ਉਸ ਨੂੰ ਵੀ ਪਰਿਕਰਮਾ ਦੌਰਾਨ ਲੰਘਿਆ ਨਹੀਂ ਜਾਂਦਾ। ਇਹ ਦ੍ਰਿਸ਼ ਦੇਖ ਕੇ ਤੁਹਾਡੇ ਮਨ ਵਿਚ ਇਹ ਜਾਣਨ ਦੀ ਉਤਸੁਕਤਾ ਕਦੇ ਨਾ ਕਦੇ ਜ਼ਰੂਰ ਹੁੰਦੀ ਹੋਵੇਗੀ ਕਿ ਆਖਿਰ ਅਜਿਹਾ ਕਿਉਂ ਕਿਹਾ ਜਾਂਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਿਵਲਿੰਗ 'ਤੇ 24 ਘੰਟੇ ਪਾਣੀ ਦੀ ਇਕ-ਇਕ ਬੂੰਦ ਡਿੱਗਣ ਦਾ ਰਹੱਸ ਕੀ ਹੈ ਤੇ ਜਲਾਧਾਰੀ ਨੂੰ ਲੰਘਣਾ ਕਿਉਂ ਵਰਜਿਤ ਮੰਨਿਆ ਜਾਂਦਾ ਹੈ?

- ਸਮੁੰਦਰ ਮੰਥ ਨਾਲ ਜੁੜੀ ਹੈ ਵਜ੍ਹਾ
ਜੇਕਰ ਧਾਰਮਿਕ ਕਾਰਨਾਂ 'ਤੇ ਨਜ਼ਰ ਮਾਰੀਏ ਤਾਂ ਇਸ ਦਾ ਸੰਬੰਧ ਸਮੁੰਦਰ ਮੰਥਨ ਨਾਲ ਜੁੜਿਆ ਹੋਇਆ ਹੈ। ਸਮੁੰਦਰ ਮੰਥਨ ਦੌਰਾਨ ਨਿਕਲਿਆ ਹਲਾਹਲ ਵਿਸ਼ ਪੀਣ ਤੋਂ ਬਾਅਦ ਮਹਾਦੇਵ ਦਾ ਗਲ਼ਾ ਨੀਲਾ ਪੈ ਗਿਆ ਸੀ ਤੇ ਉਨ੍ਹਾਂ ਦਾ ਸਰੀਰ ਅੰਦਰੋਂ ਸੜ੍ਹ ਰਿਹਾ ਸੀ, ਮਸਤਕ ਗਰਮ ਹੋ ਗਿਆ ਸੀ, ਉਦੋਂ ਉਨ੍ਹਾਂ ਦੇ ਸਿਰ ਤੇ ਮੱਥੇ ਨੂੰ ਠੰਢਕ ਪਹੁੰਚਾਉਣ ਲਈ ਉਨ੍ਹਾਂ ਉੱਪਰ ਜਲ ਚੜ੍ਹਾਇਆ ਗਿਆ, ਜਿਸ ਨਾਲ ਮਹਾਦੇਵ ਦੇ ਸਰੀਰ ਨੂੰ ਥੋੜ੍ਹੀ ਠੰਢਕ ਮਿਲੀ। ਉਦੋਂ ਤੋਂ ਮਹਾਦੇਵ ਨੂੰ ਜਲਾਭਿਸ਼ੇਕ ਬੇਹੱਦ ਪਿਆਰਾ ਹੋ ਗਿਆ। ਇਸ ਲਈ ਭੋਲੇ ਦੇ ਭਗਤ ਉਨ੍ਹਾਂ ਦੀ ਪੂਜਾ ਦੌਰਾਨ ਜਲਾਭਿਸ਼ੇਕ ਜ਼ਰੂਰ ਕਰਦੇ ਹਨ, ਉੱਥੇ ਹੀ ਮਹਾਦੇਵ ਨੂੰ ਠੰਢਕ ਪਹੁੰਚਾਉਣ ਦੇ ਭਾਵ ਨਾਲ ਸ਼ਿਵਲਿੰਗ 'ਤੇ ਕਲਸ਼ ਸਥਾਪਿਤ ਕੀਤਾ ਜਾਂਦਾ ਹੈ, ਜਿਸ ਨਾਲ 24 ਘੰਟੇ ਬੂੰਦ-ਬੂੰਦ ਕਰ ਕੇ ਜਲ ਡਿੱਗਦਾ ਹੈ। ਖ਼ਾਸ ਤੌਰ 'ਤੇ ਇਹ ਕਲਸ਼ ਗਰਮੀਆਂ 'ਚ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਹੜੇ ਵੀ ਭਗਤ ਸ਼ਿਵਲਿੰਗ 'ਤੇ ਪਾਣੀ ਦਾ ਕਲਾਸ਼ ਸਥਾਪਿਤ ਕਰਦੇ ਹਨ, ਇਕ-ਇਕ ਬੂੰਦ ਦੇ ਨਾਲ ਉਨ੍ਹਾਂ ਦੇ ਸੰਕਟ ਦੂਰ ਹੁੰਦੇ ਜਾਂਦੇ ਹਨ।

- ਤਾਂ ਇਹ ਹੈ ਵਿਗਿਆਨੀ ਵਜ੍ਹਾ, ਜੋ ਕਰਦੀ ਹੈ ਹੈਰਾਨ
ਸ਼ਿਵਲਿੰਗ ਨੂੰ ਜੇਕਰ ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਇਹ ਬਹੁਤ ਹੀ ਸ਼ਕਤੀਸ਼ਾਲੀ ਸਿਰਜਣ ਹੈ। ਵਿਗਿਆਨਕ ਅਧਿਐਨਾਂ 'ਚ ਇਹ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਸ਼ਿਵਲਿੰਗ ਇਕ ਨਿਊਕਲੀਅਰ ਰਿਐਕਟਰ ਦੇ ਰੂਪ 'ਚ ਕੰਮ ਕਰਦਾ ਹੈ। ਜੇਕਰ ਤੁਸੀਂ ਭਾਰਤ ਦਾ ਰੇਡੀਓ ਐਕਟਿਵ ਮੈਪ ਚੁੱਕ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਭਾਰਤ ਸਰਕਾਰ ਦੇ ਨਿਊਕਲੀਅਰ ਰਿਐਕਟਰ ਤੋਂ ਇਲਾਵਾ ਸਾਰੇ ਜਿਓਤਿਰਲਿੰਗਾਂ ਦੇ ਸਥਾਨਾਂ 'ਤੇ ਸਭ ਤੋਂ ਜ਼ਿਆਦਾ ਰੇਡੀਏਸ਼ਨ ਪਾਈ ਜਾਂਦੀ ਹੈ। ਇਕ ਸ਼ਿਵਲਿੰਗ ਇਕ ਨਿਊਕਲੀਅਰ ਰਿਐਕਟਰ ਦੀ ਤਰ੍ਹਾਂ ਰੇਡੀਓ ਐਕਟਿਵ ਐਨਰਜੀ ਨਾਲ ਭਰਿਆ ਹੁੰਦਾ ਹੈ। ਇਸ ਪ੍ਰਲਯਕਾਰੀ ਊਰਜਾ ਨੂੰ ਸ਼ਾਂਤ ਰੱਖਣ ਲਈ ਹੀ ਹਰੇਕ ਸ਼ਿਵਲਿੰਗ 'ਤੇ ਜਲ ਚੜ੍ਹਾਇਆ ਜਾਂਦਾ ਹੈ, ਉੱਥੇ ਹੀ ਕੁਝ ਮੰਦਰਾਂ 'ਚ ਕਲਸ਼ 'ਚ ਜਲ ਭਰ ਕੇ ਹੀ ਸ਼ਿਵਲਿੰਗ ਦੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਨਾਲ ਡਿੱਗਦੀ ਇਕ-ਇਕ ਬੂੰਦ ਸ਼ਿਵਲਿੰਗ ਨੂੰ ਸ਼ਾਂਤ ਰੱਖਣ ਦਾ ਕੰਮ ਕਰਦੀ ਹੈ।

- ਜਲਾਧਾਰੀ ਇਸ ਲਈ ਨਹੀਂ ਜਾਂਦੀ ਲੰਘੀ
ਸਾਰੇ ਮੰਦਰਾਂ ਦੀ ਅਤੇ ਦੇਵਤਿਆਂ ਦੀ ਪੂਰੀ ਪਰਿਕਰਮਾ ਕੀਤੀ ਜਾਂਦੀ ਹੈ ਪਰ ਸ਼ਿਵਲਿੰਗ ਦੀ ਚੰਦਰ ਆਕਾਰ ਪਰਿਕਰਮਾ ਕੀਤੀ ਜਾਂਦੀ ਹੈ ਯਾਨੀਕਿ ਸ਼ਿਵ ਜੀ ਦੇ ਭਗਤ ਉਨ੍ਹਾਂ ਦੇ ਜਲਾਧਾਰੀ ਨੂੰ ਲੰਘਦੇ ਨਹੀਂ, ਉੱਥੋਂ ਵਾਪਸ ਪਰਤ ਆਉਂਦੇ ਹਨ। ਇਸ ਦੇ ਪਿੱਛੇ ਵਿਗਿਆਨ ਇਹ ਹੈ ਕਿ ਸ਼ਿਵਲਿੰਗ 'ਤੇ ਚੜ੍ਹਿਆ ਪਾਣੀ ਵੀ ਰੇਡੀਓ ਐਕਟਿਵ ਐਨਰਜੀ ਨਾਲ ਭਰਪੂਰ ਹੋ ਜਾਂਦਾ ਹੈ। ਅਜਿਹੇ ਵਿਚ ਇਸ ਨੂੰ ਲੰਘਣ 'ਤੇ ਇਹ ਊਰਜਾ ਪੈਰਾਂ ਦੇ ਵਿਚਕਾਰ ਸਰੀਰ 'ਚ ਪ੍ਰਵੇਸ਼ ਕਰ ਜਾਂਦੀ ਹੈ। ਇਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸ਼ਾਤਰਾਂ 'ਚ ਜਲਾਧਾਰੀ ਨੂੰ ਲੰਘਣਾ ਘੋਰ ਪਾਪ ਮੰਨਿਆ ਗਿਆ ਹੈ।

- ਸਾਉਣ ਸੋਮਵਾਰ ਵਰਤ ਰੱਖਣ ਦਾ ਤਰੀਕਾ
ਸਾਉਣ ਸੋਮਵਾਰ ਦੇ ਦਿਨ ਜਲਦੀ ਉੱਠੋ ਅਤੇ ਇਸ਼ਨਾਨ ਕਰੋ
ਇਸ ਤੋਂ ਬਾਅਦ ਭਗਵਾਨ ਸ਼ਿਵ ਦਾ ਜਲਭਿਸ਼ੇਕ ਕਰੋ।
ਇਸ ਤੋਂ ਇਲਾਵਾ, ਮਾਤਾ ਪਾਰਵਤੀ ਅਤੇ ਨੰਦੀ ਨੂੰ ਵੀ ਗੰਗਾਜਲ ਜਾਂ ਦੁੱਧ ਭੇਟ ਕਰੋ
ਪੰਚਾਮ੍ਰਿਤ ਨਾਲ ਰੁਦਰਭਿਸ਼ੇਕ ਕਰੋ ਅਤੇ ਬੇਲ ਪੱਤੇ ਚੜ੍ਹਾਓ
ਧਤੁਰਾ, ਭੰਗ, ਆਲੂ, ਚੰਦਨ, ਚਾਵਲ ਸ਼ਿਵਲਿੰਗ 'ਤੇ ਭੇਟ ਕਰੋ ਅਤੇ ਸਾਰਿਆਂ ਨੂੰ ਤਿਲਕ ਲਗਾਓ।
ਪ੍ਰਸ਼ਾਦ ਦੇ ਰੂਪ ਵਿਚ ਭਗਵਾਨ ਸ਼ਿਵ ਨੂੰ ਘਿਓ-ਸ਼ੱਕਰ ਦਾ ਭੋਗ ਲਗਾਓ।
ਧੂਪ, ਦੀਵੇ ਨਾਲ ਗਣੇਸ਼ ਜੀ ਦੀ ਆਰਤੀ ਕਰੋ
ਆਖ਼ਿਰ ਵਿਚ ਭਗਵਾਨ ਸ਼ਿਵ ਦੀ ਆਰਤੀ ਕਰੋ ਅਤੇ ਪ੍ਰਸ਼ਾਦ ਵੰਡੋ।


sunita

Content Editor sunita