ਸੂਰਜ ਦੇਵਤਾ ਨੂੰ ਕਿੰਨੇ ਨਾਵਾਂ ਨਾਲ ਬੁਲਾਇਆ ਜਾਂਦਾ ਹੈ, ਜਾਣੋ ਇਨ੍ਹਾਂ ਪਿੱਛੇ ਦੀ ਕਥਾ

8/8/2021 3:26:17 PM

ਨਵੀਂ ਦਿੱਲੀ- ਐਤਵਾਰ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਵਿਸ਼ਵਾਸਾਂ ਅਨੁਸਾਰ, ਭਗਵਾਨ ਸੂਰਜ ਪ੍ਰਤੱਖ ਰੂਪ ਨਾਲ ਦਰਸ਼ਨ ਦੇਣ ਵਾਲੇ ਦੇਵਤਾ ਹਨ। ਮਿਥਿਹਾਸਕ ਵੇਦਾਂ ਵਿਚ ਸੂਰਜ ਦੇਵਤਾ ਨੂੰ ਬ੍ਰਹਿਮੰਡ ਦੀ ਰੂਹ ਅਤੇ ਰੱਬ ਦੀ ਅੱਖ ਵਜੋਂ ਨਿਵਾਜਿਆ ਗਿਆ ਹੈ। ਸੂਰਜ ਦੀ ਪੂਜਾ ਕਰਨ ਨਾਲ ਜੋਸ਼, ਮਾਨਸਿਕ ਸ਼ਾਂਤੀ, ਊਰਜਾ ਅਤੇ ਜ਼ਿੰਦਗੀ ਵਿਚ ਸਫਲਤਾ ਮਿਲਦੀ ਹੈ।

ਸੂਰਜ ਚੜ੍ਹਨ ਸਮੇਂ ਅਰਘਿਆ ਦਿੱਤਾ ਜਾਂਦਾ ਹੈ। ਭਗਵਾਨ ਸੂਰਜ ਦਾ ਸਥਾਨ ਧਰਮ ਗ੍ਰੰਥਾਂ ਵਿਚ ਸਿਖਰ 'ਤੇ ਰੱਖਿਆ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਸੂਰਜ ਦੀ ਪੂਜਾ ਕਰਨ ਨਾਲ ਮਨੁੱਖ ਦੀਆਂ ਸਾਰੀਆਂ ਕਿਸਮਾਂ ਦੀਆਂ ਮੁਸੀਬਤਾਂ ਦੂਰ ਹੁੰਦੀਆਂ ਹਨ।

ਸੂਰਜ ਦੇਵਤਾ ਦੇ ਬਹੁਤ ਸਾਰੇ ਨਾਮ ਹਨ। ਸੂਰਜ ਦੇਵਤਾ ਨੂੰ ਆਦਿਤਿਆ, ਭਾਸਕਰ ਵਰਗੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਸਾਰੇ ਨਾਵਾਂ ਦੀ ਆਪਣੀ ਵੱਖਰੀ ਮਹੱਤਤਾ ਹੈ। ਹਰ ਨਾਮ ਦੇ ਪਿੱਛੇ ਇੱਕ ਦੰਤਕਥਾ ਲੁਕੀ ਹੋਈ ਹੈ। ਆਓ ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਆਦਿਤਿਆ ਅਤੇ ਮਾਰਤੰਡ

ਦੇਵਮਾਤਾ ਅਦਿੱਤੀ ਨੇ ਅਸੁਰਾਂ ਦੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਹੋ ਕੇ ਸੂਰਜ ਦੇਵਤਾ ਲਈ ਸਖ਼ਤ ਤਪੱਸਿਆ ਕੀਤੀ। ਇਸਦੇ ਨਾਲ ਹੀ ਸੂਰਜ ਦੇਵਤਾ ਨੂੰ ਆਪਣੇ ਗਰਭ ਵਿਚੋਂ ਜਨਮ ਲੈਣ ਦੀ ਬੇਨਤੀ ਵੀ ਕੀਤੀ। ਦੇਵਮਾਤਾ ਦੀ ਤਪੱਸਿਆ ਤੋਂ ਖੁਸ਼ ਹੋ ਕੇ, ਸੂਰਜ ਦੇਵਤਾ ਨੇ ਅਦਿੱਤੀ ਦੇ ਗਰਭ ਤੋਂ ਜਨਮ ਲਿਆ ਅਤੇ ਇਸ ਕਾਰਨ ਸੂਰਜ ਦੇਵਤਾ ਨੂੰ ਆਦਿਤਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਕਥਾਵਾਂ ਅਨੁਸਾਰ ਅਦਿੱਤੀ ਨੇ ਸੂਰਯਦੇਵ ਦੇ ਵਰਦਾਨ ਦੁਆਰਾ ਹਰਿਨਯਮਯਾ ਅੰਡ ਨੂੰ ਜਨਮ ਦਿੱਤਾ ਸੀ। ਇਸ ਦੇ ਤੇਜ ਕਾਰਨ ਇਹ ਮਾਰਤੰਡ ਕਹਾਏ।

ਦਿਨਕਰ

ਸੂਰਜ ਦੇਵਤਾ ਦੇ ਚੜ੍ਹਣ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਹੈ ਅਤੇ ਸਾਰੇ ਦਿਨ 'ਤੇ ਇਨ੍ਹਾਂ ਦਾ ਰਾਜ ਹੁੰਦਾ ਹੈ। ਇਸ ਕਰਕੇ ਸੂਰਜ ਦੇਵਤਾ ਨੂੰ ਦਿਨਕਰ ਵੀ ਕਿਹਾ ਜਾਂਦਾ ਹੈ। ਸੂਰਜ ਦੇ ਨਾਲ ਹੀ ਦਿਨ ਸ਼ੁਰੂ ਹੁੰਦਾ ਹੈ ਅਤੇ ਦਿਨ ਖ਼ਤਮ ਵੀ ਸੂਰਜ ਦੇ ਨਾਲ ਹੀ ਹੁੰਦਾ ਹੈ। ਇਸ ਕਰਕੇ ਉਸਨੂੰ ਸੂਰਜ ਦੇਵਤਾ ਕਿਹਾ ਜਾਂਦਾ ਹੈ।

ਭੁਵਨੇਸ਼ਵਰ

ਇਸਦਾ ਅਰਥ ਹੈ ਧਰਤੀ ਉੱਤੇ ਰਾਜ ਕਰਨਾ। ਸੂਰਜ ਨਾਲ ਹੀ ਧਰਤੀ ਦਾ ਵਜੂਦ ਹੈ। ਜੇ ਸੂਰਜ ਦੇਵਤਾ ਨਹੀਂ ਹੁੰਦੇ ਤਾਂ ਧਰਤੀ ਦਾ ਵਜੂਦ ਵੀ  ਨਹੀਂ ਹੁੰਦਾ। ਇਸ ਕਰਕੇ ਸੂਰਜ ਦੇਵਤਾ ਨੂੰ ਭੁਵਨੇਸ਼ਵਰ  ਵੀ ਕਿਹਾ ਜਾਂਦਾ ਹੈ।

ਸੂਰਜ

ਸ਼ਾਸਤਰਾਂ ਵਿਚ ਸੂਰਜ ਦੇ ਅਰਥ ਨੂੰ ਚਲਾਇਮਾਨ ਦੱਸਿਆ ਗਿਆ ਹੈ। ਇਸਦਾ ਭਾਵ ਹੈ ਜੋ ਹਰ ਸਮੇਂ ਚਲਦਾ ਰਹੇ। ਭਗਵਾਨ ਸੂਰਜ ਦੁਨੀਆ ਭਰ ਦੀ ਯਾਤਰਾ ਕਰਦੇ ਹਨ ਅਤੇ ਸਾਰਿਆਂ 'ਤੇ ਆਪਣਾ ਆਸ਼ੀਰਵਾਦ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਸੂਰਜ ਕਿਹਾ ਜਾਂਦਾ ਹੈ।

ਆਦਿਦੇਵ

ਬ੍ਰਹਿਮੰਡ ਦੀ ਸ਼ੁਰੂਆਤ ਸੂਰਜ ਤੋਂ ਹੋਈ ਹੈ ਅਤੇ ਅੰਤ ਵੀ ਸੂਰਜ ਵਿਚ ਸਮਾ ਜਾਵੇਗਾ। ਇਸੇ ਲਈ ਸੂਰਜ ਦੇਵਤਾ ਨੂੰ ਆਦੀਦੇਵ ਕਿਹਾ ਜਾਂਦਾ ਹੈ।

ਰਵੀ

ਮਾਨਤਾ ਹੈ ਕਿ ਜਿਨ ਦਿਨ ਬ੍ਰਹਿਮੰਡ ਦੀ ਸ਼ੁਰੂਆਤ ਹੋਈ ਉਸ ਦਿਨ ਐਤਵਾਰ ਸੀ। ਅਜਿਹੇ ਵਿਚ ਦਿਨ ਦੇ ਨਾਂ ਉੱਤੇ ਸੂਰਜ ਦੇਵਤਾ ਨੂੰ ਰਵੀ ਨਾਂ ਨਾਲ ਵੀ ਸੱਦਿਆ ਜਾਂਦਾ ਹੈ।


Sanjeev

Content Editor Sanjeev