ਸਾਉਣ ਮਹੀਨੇ ਨਿਰਾਹਾਰ ਵਰਤ ਨਹੀਂ ਰੱਖ ਸਕਦੇ ਤਾਂ ਰੱਖੋ ਨਕਤਕਾਲ ਵਰਤ

7/22/2019 9:50:03 AM

ਜਲੰਧਰ(ਬਿਊਰੋ)— ਸਾਉਣ ਮਹੀਨਾ ਭਗਵਾਨ ਸ਼ਿਵ ਦਾ ਮਹੀਨਾ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਉਣ ਮਹੀਨੇ 'ਚ ਭਗਵਾਨ ਸ਼ਿਵ ਜਲਦੀ ਖੁਸ਼ ਹੋ ਜਾਂਦੇ ਹਨ। ਇਸ ਲਈ ਇਸ ਮਹੀਨੇ 'ਚ ਵਧੀਆ ਜੀਵਨਸਾਥੀ ਦੀ ਕਾਮਨਾ ਨਾਲ ਲੜਕੇ ਅਤੇ ਲੜਕੀਆਂ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਪੂਜਾ ਅਤੇ ਵਰਤ ਦਾ ਪਾਲਨ ਕਰਦੇ ਹਨ। ਇਨ੍ਹੀਂ ਦਿਨੀਂ ਭਗਵਾਨ ਦੇ ਭਗਤ ਸ਼ਿਵ ਦੀ ਪਿੰਡੀ ਨੂੰ 108 ਬੇਲ ਪੱਤਰ ਚੜ੍ਹਾਉਂਦੇ ਹਨ। ਇਸ ਤੋਂ ਇਲਾਵਾ ਸਾਉਣ ਦੇ ਹਰ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਦੀਆਂ ਧਾਰਮਿਕ ਥਾਵਾਂ ਦੀ ਯਾਤਰਾ ਕੀਤੀ ਜਾਂਦੀ ਹੈ। ਸਾਉਣ ਸੋਮਵਾਰ ਦੇ ਦਿਨ ਭਗਵਾਨ ਸ਼ਿਵ ਦੇ ਮੰਤਰਾਂ ਦਾ ਜਾਪ ਵੀ ਸ਼ੁੱਭ ਮੰਨਿਆ ਜਾਂਦਾ ਹੈ।
PunjabKesari
ਸਾਉਣ ਸੋਮਵਾਰ ਵਰਤ ਵਿਧੀ
ਜੇਕਰ ਹੋ ਸਕੇ ਤਾਂ ਇਸ ਦਿਨ ਨਿਰਾਹਾਰ ਵਰਤ ਦਾ ਪਾਲਨ ਕਰਨਾ ਚਾਹੀਦਾ ਹੀ। ਨਿਰਾਹਾਰ ਵਰਤ ਦਾ ਅਰਥ ਹੈ ਦਿਨ ਦੇ ਸਮੇਂ ਜ਼ਰੂਰਤ ਪੈਣ 'ਤੇ ਸਿਰਫ ਪਾਣੀ ਪੀ ਕੇ ਰੱਖਿਆ ਗਿਆ ਵਰਤ। ਕੁਝ ਲੋਕ ਨਕਤਕਾਲ ਵਰਤ ਦਾ ਪਾਲਨ ਕਰਦੇ ਹਨ। ਸੂਰਜ ਉੱਡਣ ਦੇ 72 ਮਿੰਟ ਬਾਅਦ ਤੱਕ ਦਾ ਸਮਾਂ ਨਕਤਕਾਲ ਕਿਹਾ ਜਾਂਦਾ ਹੈ। ਜੋ ਵਿਅਕਤੀ ਇਸ ਵਰਤ ਦਾ ਪਾਲਨ ਕਰਦੇ ਹਨ, ਉਹ ਦਿਨ 'ਚ ਕੁਝ ਵੀ ਨਹੀਂ ਖਾਂਦੇ ਹਨ ਅਤੇ ਇਸ ਨਕਤਕਾਲ 'ਚ ਹੀ ਭੋਜਨ ਗ੍ਰਹਿਣ ਕਰਦੇ ਹਨ।

PunjabKesariਸਾਉਣ ਦਾ ਮਹੀਨਾ ਸ਼ਿਵ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਮਹੀਨੇ 'ਚ ਭਗਵਾਨ ਸ਼ਿਵ ਸਾਰਿਆਂ ਜੀਵਾਂ 'ਤੇ ਆਪਣੀ ਕਿਰਪਾ ਦੀ ਬਰਸਾਤ ਕਰਦੇ ਹਨ। ਇਸ ਸ਼ੁੱਭ ਮਹੀਨੇ ਸ਼ਿਵ ਦੀ ਪੂਜਾ ਅਤੇ ਵਰਤ ਕਰਨ ਨਾਲ ਭਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।


manju bala

Edited By manju bala