ਸਾਉਣ : ਭਗਵਾਨ ਸ਼ਿਵ ਦੀ ਪੂਜਾ ''ਚ ਨਾ ਕਰੋ ਇਹ ਗਲਤੀਆਂ

7/22/2019 12:17:46 PM

ਜਲੰਧਰ(ਬਿਊਰੋ)— ਸਾਉਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਕਹਿੰਦੇ ਹਨ ਕਿ ਸਾਉਣ ਮਹੀਨੇ 'ਚ ਭਗਵਾਨ ਸ਼ੰਕਰ ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਇਸ ਨਾਲ ਵਿਅਕਤੀ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ। ਸਾਉਣ ਦੇ ਮਹੀਨੇ 'ਚ ਹਰ ਕੋਈ ਪੂਰੀ ਸ਼ਰਧਾ ਨਾਲ ਭਗਵਾਨ ਦੀ ਪੂਜਾ ਕਰਦਾ ਹੈ ਪਰ ਬਹੁਤ ਸਾਰੇ ਲੋਕ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜਿਸ ਕਾਰਨ ਉਨ੍ਹਾਂ ਦੀ ਪੂਜਾ ਅਧੂਰੀ ਰਹਿ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੂਜਾ ਦਾ ਫਲ ਨਹੀਂ ਮਿਲ ਪਾਉਂਦਾ। ਤਾਂ ਆਓ ਜਾਣਦੇ ਹਾਂ ਕਿ ਇਸ ਮਹੀਨੇ 'ਚ ਭਗਵਾਨ ਸ਼ਿਵ ਦੀ ਪੂਜਾ ਕਰਦੇ ਸਮੇਂ ਕਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ ਹੈ।
PunjabKesari
— ਕੁਝ ਲੋਕ ਸ਼ਿਵਲਿੰਗ 'ਤੇ ਜਲ ਚੜ੍ਹਾਉਂਦੇ ਸਮੇਂ ਉਸ 'ਤੇ ਹਲਦੀ ਵੀ ਲਗਾ ਦਿੰਦੇ ਹਨ। ਜਿਸ ਨੂੰ ਸ਼ਿਵ ਪੂਜਾ 'ਚ ਵਰਜਿਨ ਮੰਨਿਆ ਜਾਂਦਾ ਹੈ।
PunjabKesari
— ਸ਼ਿਵ ਪੁਰਾਣ ਅਨੁਸਾਰ ਸ਼ਿਵਲਿੰਗ ਦਾ ਜਲ ਨਾਲ ਅਭਿਸ਼ੇਕ ਕਰਨ ਤੋਂ ਬਾਅਦ ਵੀ ਸ਼ਿਵਲਿੰਗ ਦੀ ਪੂਰੀ ਪ੍ਰਿਕਰਮਾ ਨਹੀਂ ਕਰਨੀ ਚਾਹੀਦੀ ਸਗੋਂ ਅੱਧੀ ਪ੍ਰਿਕਰਮਾ ਕਰਨੀ ਚਾਹੀਦੀ ਹੈ। ਜੋ ਵਿਅਕਤੀ ਸ਼ਿਵਲਿੰਗ ਦੀ ਪੂਰੀ ਪ੍ਰਿਕਰਮਾ ਕਰਦਾ ਹੈ ਉਸ ਨੂੰ ਪੂਜਾ ਦਾ ਲਾਭ ਨਹੀਂ ਮਿਲਦਾ।
PunjabKesari
— ਕਿਉਂਕਿ ਇਸ ਪੂਰੇ ਮਹੀਨੇ 'ਚ ਭਗਵਾਨ ਸ਼ੰਕਰ ਦਾ ਦੁੱਧ ਨਾਲ ਬਹੁਤ ਜ਼ਿਆਦਾ ਅਭਿਸ਼ੇਕ ਕੀਤਾ ਜਾਂਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਇਸ ਮਹੀਨੇ 'ਚ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।
PunjabKesari
— ਭਗਵਾਨ ਸ਼ਿਵ ਦੇ ਇਸ ਮਹੀਨੇ 'ਚ ਬੈਂਗਨ ਖਾਣਾ ਵੀ ਚੰਗਾ ਨਹੀਂ ਮੰਨਿਆ ਜਾਂਦਾ। ਇਸ ਦਾ ਧਾਰਮਿਕ ਕਾਰਨ ਹੈ ਕਿ ਬੈਂਗਨ ਨੂੰ ਸ਼ਾਸਤਰਾਂ 'ਚ ਅਸ਼ੁੱਧ ਕਿਹਾ ਗਿਆ ਹੈ। ਵਿਗਿਆਨਿਕ ਕਾਰਨ ਇਹ ਹੈ ਕਿ ਇਸ 'ਚ ਕੀੜੇ ਜ਼ਿਆਦਾ ਹੁੰਦੇ ਹਨ। ਅਜਿਹੀ ਹਾਲਤ 'ਚ ਇਹ ਬੈਂਗਨ ਸਿਹਤ ਲਈ ਬੁਰੇ ਹੁੰਦੇ ਹਨ।


manju bala

Edited By manju bala