ਰੱਖੜੀ, ਜਨਮ ਅਸ਼ਟਮੀ ਸਣੇ ਅਗਸਤ 'ਚ ਆਉਣਗੇ ਕਈ ਵਰਤ ਅਤੇ ਤਿਉਹਾਰ, ਵੇਖੋ ਪੂਰੀ ਲਿਸਟ

8/9/2021 10:42:45 AM

ਜਲੰਧਰ (ਬਿਊਰੋ) : ਹਿੰਦੂ ਸੰਸਕ੍ਰਿਤੀ 'ਚ ਵਰਤ ਬੇਹੱਦ ਅਹਿਮ ਹੁੰਦੇ ਹਨ। ਮਾਨਤਾ ਹੈ ਕਿ ਜੋ ਵਿਅਕਤੀ ਪੂਰੀ ਸ਼ਰਧਾ ਨਾਲ ਵਰਤ ਅਤੇ ਤਿਉਹਾਰ ਕਰਦੇ ਹਨ, ਉਨ੍ਹਾਂ ਉੱਪਰ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਭਗਤ ਆਪਣੇ ਪਿਆਰੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਵਰਤ ਕਰਦੇ ਹਨ, ਜਿਸ ਦਿਨ ਵਰਤ ਕੀਤਾ ਜਾਂਦਾ ਹੈ ਉਸ ਦਿਨ ਕਣਕ, ਮਸਾਲੇ ਅਤੇ ਕੁਝ ਚੋਣਵੀਆਂ ਸਬਜ਼ੀਆਂ ਨਹੀਂ ਖਾਧੀਆਂ ਜਾਂਦੀਆਂ। ਇਸ ਦੌਰਾਨ ਸਿਰਫ਼ ਦੁੱਧ, ਫਲ ਤੇ ਸੁੱਕੇ ਮੇਵੇ ਹੀ ਗ੍ਰਹਿਣ ਕੀਤੇ ਜਾਂਦੇ ਹਨ। ਇਹ ਤਾਂ ਹਨ ਵਰਤ ਰੱਖਣ ਦੇ ਤਰੀਕੇ ਅਤੇ ਇਸ ਦੇ ਫਾਇਦੇ।

ਹੁਣ ਗੱਲ ਕਰਦੇ ਹਾਂ ਨਵੇਂ ਸਾਲ ਦੇ ਵਰਤ ਅਤੇ ਤਿਉਹਾਰਾਂ ਬਾਰੇ। 2020 'ਚ ਲੋਕਾਂ ਨੇ ਤਿਉਹਾਰ ਤਾਂ ਮਨਾਏ ਪਰ ਉਨ੍ਹਾਂ ਦੀ ਰੌਣਕ ਫਿੱਕੀ ਹੀ ਰਹੀ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕੋਰੋਨਾ 'ਤੇ ਕਾਬੂ ਪਾ ਲਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਨਵੇਂ ਸਾਲ 'ਚ ਇਕ ਵਾਰ ਵਰਤ ਅਤੇ ਤਿਉਹਾਰਾਂ ਦੀ ਰਵਾਇਤੀ ਰੌਣਕ ਪਰਤ ਆਵੇਗੀ। ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ ਤੇ ਜੁਲਾਈ ਦੇ ਵਰਤ ਤੇ ਤਿਉਹਾਰਾਂ ਦੀ ਸੂਚੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਅਗਸਤ 2021 ਦੀ ਗੱਲ ਕਰੀਏ ਤਾਂ ਇਸ ਮਹੀਨੇ ਕਾਮਿਕਾ ਏਕਾਦਸ਼ੀ, ਓਣਮ, ਰੱਖੜੀ, ਸਾਵਣ ਪੂਰਨਿਮਾ, ਜਨਮ ਅਸ਼ਟਮੀ ਆਦਿ ਤਿਉਹਾਰ ਆਉਣਗੇ। ਆਓ ਜਾਣਦੇ ਹਾਂ ਅਗਸਤ 2021 'ਚ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ ਆਉਣ ਵਾਲੇ ਹਨ।

ਅਗਸਤ 2021 ਦੇ ਵਰਤ ਅਤੇ ਤਿਉਹਾਰਾਂ ਦੀ ਸੂਚੀ -
3 ਅਗਸਤ : ਮੰਗਲਾ ਗੌਰੀ ਵਰਤ
4 ਅਗਸਤ : ਕਾਮਿਕਾ ਇਕਾਦਸ਼ੀ ਵਰਤ
5 ਅਗਸਤ : ਪ੍ਰਦੋਸ਼ ਵਰਤ (ਸ਼ਿਵ ਪ੍ਰਦੋਸ਼ ਵਰਤ) 
6 ਅਗਸਤ : ਮਾਸਿਕ ਸ਼ਿਵਰਾਤਰੀ
8 ਅਗਸਤ : ਇਸ਼ਨਾਨ ਦਾਨ ਆਦਿ ਦੀ ਸਾਵਣ ਮੱਸਿਆ
11 ਅਗਸਤ : ਹਰਿਆਲੀ ਤੀਜ
12 ਅਗਸਤ : ਸਿੱਧੀ ਵਿਨਾਇਕ ਚਤੁਰਥੀ
13 ਅਗਸਤ : ਨਾਗ ਪੰਚਮੀ
15 ਅਗਸਤ : ਦੁਰਗਾ ਅਸ਼ਟਮੀ ਵਰਤ
18 ਅਗਸਤ : ਇਕਾਦਸ਼ੀ ਵਰਤ
19 ਅਗਸਤ : ਮੁਹੱਰਮ ਤਾਜ਼ਿਆ (ਮੁਸਲਿਮ ਪੁਰਵ)
20 ਅਗਸਤ : ਪ੍ਰਦੋਸ਼ ਵਰਤ
22 ਅਗਸਤ : ਰੱਖੜੀ, ਸਾਵਣ ਪੂਰਨਿਮਾ
25 ਅਗਸਤ : ਸੰਕਟ ਚੌਥ
30 ਅਗਸਤ : ਜਨਮ ਅਸ਼ਟਮੀ


sunita

Content Editor sunita