ਰੱਖੜੀ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਦੂਰ ਹੋਵੇਗੀ ਤੁਹਾਡੀ ਧਨ ਸਬੰਧੀ ਹਰ ਸਮੱਸਿਆ

8/22/2021 8:27:11 AM

ਜਲੰਧਰ (ਬਿਊਰੋ) : ਭਰਾ-ਭੈਣ ਵਿਚਕਾਰ ਪਿਆਰ ਦਾ ਤਿਉਹਾਰ 'ਰੱਖੜੀ' ਇਸ ਸਾਲ 22 ਅਗਸਤ ਯਾਨੀਕਿ ਐਤਵਾਰ ਨੂੰ ਆ ਰਿਹਾ ਹੈ। ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖਿਆ ਦਾ ਸੂਤਰ ਬੰਨ੍ਹਦੀਆਂ ਹਨ। ਇਸ ਦਿਨ ਭਰਾ-ਭੈਣਾਂ ਦੀ ਰੱਖਿਆ ਅਤੇ ਸਾਥ ਦੇਣ ਦਾ ਵਚਨ ਦਿੰਦੇ ਹਨ। ਉਥੇ ਹੀ ਭੈਣਾਂ ਭਰਾਵਾਂ ਨੂੰ ਪਿਆਰ ਦਿੰਦੀਆਂ ਹਨ।

ਸਾਉਣ ਦੀ ਪੂਰਨਿਮਾ ਦੇ ਦਿਨ ਹੋਣ ਕਾਰਨ ਇਸ ਦਿਨ ਦੇ ਵਰਤ ਅਤੇ ਇਸ਼ਨਾਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸਤੋਂ ਇਲਾਵਾ ਅਸੀਂ ਤੁਹਾਨੂੰ ਰੱਖੜੀ ਦੇ ਦਿਨ ਕੁਝ ਅਜਿਹੇ ਉਪਾਅ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾਉਣ ਨਾਲ ਮਾਂ ਲਕਸ਼ਮੀ ਦੀ ਅਪਾਰ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਉਪਾਅ ਬਾਰੇ...

1. ਰੱਖੜੀ ਦੇ ਦਿਨ ਆਪਣੀ ਭੈਣ ਦੇ ਹੱਥੋਂ ਗੁਲਾਬੀ ਕੱਪੜੇ 'ਚ ਚਾਵਲ, ਸੁਪਾਰੀ ਅਤੇ ਚਾਂਦੀ ਦਾ ਸਿੱਕਾ ਲਓ। ਉਸ ਨੂੰ ਘਰ ਦੀ ਤਿਜੋਰੀ ਜਾਂ ਪੂਜਾ ਸਥਾਨ 'ਤੇ ਰੱਖ ਦਿਓ। ਮਾਂ ਲਕਸ਼ਮੀ ਦੀ ਕਿਰਪਾ ਨਾਲ ਤੁਹਾਡੇ ਘਰ 'ਚ ਧਨ ਦੀ ਸਮੱਸਿਆ ਸਮਾਪਤ ਹੋ ਜਾਵੇਗੀ।
2. ਗੁਲਾਬੀ ਰੰਗ ਮਾਤਾ ਲਕਸ਼ਮੀ ਦਾ ਪਸੰਦੀਦਾ ਰੰਗ ਹੈ। ਰੱਖੜੀ ਦੇ ਦਿਨ ਆਪਣੇ ਭਰਾ ਨੂੰ ਗੁਲਾਬੀ ਰੰਗ ਦੀ ਖ਼ੁਸ਼ਬੂਦਾਰ ਰੱਖੜੀ ਮਾਂ ਲਕਸ਼ਮੀ ਦੇ ਚਰਣਾਂ 'ਚ ਅਰਪਿਤ ਕਰਕੇ ਬੰਨ੍ਹੋ। ਅਜਿਹਾ ਕਰਨ ਨਾਲ ਤੁਹਾਡੇ ਭਰਾ ਦੀਆਂ ਆਰਥਿਕ ਪਰੇਸ਼ਾਨੀਆਂ ਦੂਰ ਹੋਣਗੀਆਂ।
3. ਰੱਖੜੀ ਦਾ ਤਿਉਹਾਰ ਸਾਉਣ ਦੀ ਪੂਰਨਿਮਾ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਚੰਦਰਮਾ ਨੂੰ ਦੁੱਧ ਦੀ ਖੀਰ ਅਤੇ ਪਤਾਸਿਆਂ ਜਾਂ ਸਫੇਦ ਮਠਿਆਈ ਚੜ੍ਹਾਉਣ ਨਾਲ ਆਰਥਿਕ ਲਾਭ ਹੁੰਦਾ ਹੈ।
4. ਸਾਉਣ ਪੂਰਨਿਮਾ ਦੇ ਦਿਨ 'ਓਮ ਸੋਮੇਸ਼ਵਰਾਏ ਨਮਹ :' ਮੰਤਰ ਦਾ ਜਾਪ ਕਰਕੇ ਦੁੱਧ ਦਾ ਦਾਨ ਕਰਨ ਨਾਲ ਕੁੰਡਲੀ 'ਚ ਵਿਆਪਕ ਚੰਦਰ ਦੋਸ਼ ਸਮਾਪਤ ਹੋ ਜਾਂਦਾ ਹੈ।
5. ਰੱਖੜੀ ਦੇ ਦਿਨ ਗਣੇਸ਼ ਜੀ ਨੂੰ ਰੱਖੜੀ ਬੰਨ੍ਹਣ ਨਾਲ ਭਰਾ-ਭੈਣ ਵਿਚਕਾਰ ਮਨ-ਮੁਟਾਵ ਦੂਰ ਹੁੰਦੇ ਹਨ ਅਤੇ ਆਪਸ 'ਚ ਪਿਆਰ ਵੱਧਦਾ ਹੈ।
6. ਹਨੂੰਮਾਨ ਜੀ ਨੂੰ ਰੱਖੜੀ ਬੰਨ੍ਹਣ ਨਾਲ ਭਰਾ-ਭੈਣ ਦੇ ਜੀਵਨ 'ਚ ਆਉਣ ਵਾਲੇ ਸਾਰੇ ਸੰਕਟ ਅਤੇ ਮੁਸ਼ਕਲਾਂ ਦੂਰ ਹੁੰਦੀਆਂ ਹਨ।

ਦੱਸਣਯੋਗ ਹੈ ਕਿ ਦੁਨੀਆ 'ਚ ਸ਼ਾਇਦ ਹੀ ਦੂਜੀ ਕੋਈ ਸੰਸਕ੍ਰਿਤੀ ਹੋਵੇ, ਜਿੱਥੇ ਭਰਾ-ਭੈਣ ਦੇ ਰਿਸ਼ਤੇ 'ਤੇ ਕੋਈ ਤਿਉਹਾਰ ਮਨਾਇਆ ਜਾਂਦਾ ਹੋਵੇ। ਇਸ ਪਵਿੱਤਰ ਬੰਧਨ ਦਾ ਆਪਸੀ ਪਿਆਰ ਵੱਡੇ ਹੋਣ ਤੱਕ ਦਿਖਾਈ ਦਿੰਦਾ ਹੈ ਪਰ ਫਿਰ ਇੱਕ ਵਾਰ ਦੁਨੀਆਦਾਰੀ 'ਚ ਉਲਝੋ ਤਾਂ ਕਿਸ ਨੂੰ ਭਰਾ ਜਾਂ ਭੈਣ ਯਾਦ ਰਹਿੰਦੇ ਹਨ। ਇਸੇ ਰੌਸ਼ਨੀ 'ਚ ਤਿਉਹਾਰਾਂ ਦਾ ਮਹੱਤਵ ਸਮਝ 'ਚ ਆਉਂਦਾ ਹੈ, ਜਦੋਂ ਇੱਕ-ਦੂਜੇ ਲਈ ਸਮਾਂ ਕੱਢਣਾ ਜ਼ਰੂਰੀ ਹੋ ਜਾਂਦਾ ਹੈ। ਸਾਰੇ ਤਿਉਹਾਰ ਆਉਂਦੇ-ਜਾਂਦੇ ਹਨ ਪਰ ਰੱਖੜੀ ਮੰਨੋ ਉਮਰ ਦੇ ਹਰ ਪੜਾਅ 'ਤੇ ਭਰਾ-ਭੈਣ ਨੂੰ ਜੋੜ ਕੇ ਰੱਖਦੀ ਹੈ ਜਿਵੇਂ ਹੀ ਭੈਣ ਰੱਖੜੀ ਨੂੰ ਭਰਾ ਦੇ ਗੁੱਟ ਨੂੰ ਸਜਾਉਂਦੀ ਹੈ, ਅਜਿਹਾ ਲੱਗਦਾ ਹੈ ਜਿਵੇਂ ਭਰਾ ਵੀ ਬਹਾਦਰ ਹੋ ਗਿਆ, ਨਿਵੇਕਲਾ ਜਿਹਾ ਹੋ ਗਿਆ। ਤਿਉਹਾਰ ਧੁਰੀ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਇਰਦ-ਗਿਰਦ ਪੀੜ੍ਹੀਆਂ ਘੁੰਮਦੀਆਂ ਰਹਿੰਦੀਆਂ ਹਨ ਪਰ ਇਸ ਰਸਮ 'ਚ ਪਿਆਰ ਦਾ ਹੋਣਾ, ਮਿੱਠੇ ਦੀ ਮਿਠਾਸ ਵਾਂਗ ਜ਼ਰੂਰੀ ਹੈ, ਜੋ ਸਮੇਂ ਦੇ ਨਾਲ ਤੁਰਨ ਦੇ ਹੀ ਮੁਮਕਿਨ ਹੋਵੇਗਾ।


sunita

Content Editor sunita