Vastu Tips : ਬੱਚੇ ਦਾ ਪੜ੍ਹਾਈ 'ਚ ਨਹੀਂ ਲਗਦਾ ਹੈ ਮਨ, ਤਾਂ ਘਰ ਦੀ ਇਸ ਦਿਸ਼ਾ ਵਿੱਚ ਲਗਾਓ ਇਹ ਤਸਵੀਰ
8/21/2021 5:54:42 PM
ਨਵੀਂ ਦਿੱਲੀ - ਅਜੌਕੇ ਯੁੱਗ ਵਿਚ ਬੱਚੇ ਸੋਸ਼ਲ ਮੀਡੀਆ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਅੱਜ ਬਹੁਤ ਸਾਰੇ ਮਾਪਿਆਂ ਦੀ ਇਹ ਸਮੱਸਿਆ ਹੈ ਕਿ ਬੱਚੇ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਬੱਚੇ ਇੱਕ ਵਾਰ ਟੀ.ਵੀ. ਦੇਖਣ ਲਈ ਬੈਠਦੇ ਹਨ ਜਾਂ ਖੇਡਾਂ ਵਿੱਚ ਰੁੱਝ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ। ਬਹੁਤ ਸਾਰੇ ਬੱਚੇ ਬਚਪਨ ਤੋਂ ਹੀ ਪੜ੍ਹਾਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਉਹ ਹਮੇਸ਼ਾਂ ਨਵੀਆਂ ਖੇਡਾਂ ਅਤੇ ਮੌਜ -ਮਸਤੀ ਵਿਚ ਹੀ ਆਪਣਾ ਸਾਰਾ ਦਿਨ ਲੰਘਾ ਦਿੰਦੇ ਹਨ। ਬੱਚਿਆਂ ਲਈ ਪੜ੍ਹਾਈ ਅਤੇ ਖੇਡਾਂ ਦੋਵੇਂ ਹੀ ਬਹੁਤ ਜ਼ਰੂਰੀ ਹਨ।
ਜੇ ਤੁਹਾਡਾ ਬੱਚਾ ਵੀ ਪੜ੍ਹਾਈ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅੱਜ ਹੀ ਇੱਕ ਵੱਡਾ ਪੋਸਟਰ ਜਾਂ ਤੋਤੇ ਦੀ ਤਸਵੀਰ ਖਰੀਦੋ ਅਤੇ ਇਸਨੂੰ ਆਪਣੇ ਬੱਚੇ ਦੇ ਕਮਰੇ ਦੀ ਉੱਤਰ ਦਿਸ਼ਾ ਵਿੱਚ ਲਗਾਓ। ਉਮੀਦ ਹੈ ਕਿ ਤੁਸੀਂ ਇਸ ਵਾਸਤੂ ਸੁਝਾਵਾਂ ਨੂੰ ਅਪਣਾ ਕੇ ਆਪਣੇ ਘਰ ਦੀ ਵਾਸਤੂ ਨੂੰ ਜ਼ਰੂਰ ਠੀਕ ਕਰੋਗੇ।